ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਦੀ ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ, ਲਿਖਿਆ – ਸਾਡਾ ਪਰਿਵਾਰ ਵੱਧ ਗਿਆ ਹੈ

ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਦੀ ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ, ਲਿਖਿਆ – ਸਾਡਾ ਪਰਿਵਾਰ ਵੱਧ ਗਿਆ ਹੈ

 
ਨਵੀਂ ਦਿੱਲੀ (ਵੀਓਪੀ ਬਿਊਰੋ)— ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਬੁਮਰਾਹ ਏਸ਼ੀਆ ਕੱਪ 2023 ‘ਚ ਹਿੱਸਾ ਲੈ ਰਿਹਾ ਹੈ। ਪਰ ਸੋਮਵਾਰ ਨੂੰ ਉਹ ਤਿੰਨ ਦਿਨਾਂ ਲਈ ਮੁੰਬਈ ਲਈ ਰਵਾਨਾ ਹੋ ਗਏ।
ਦਰਅਸਲ ਬੁਮਰਾਹ ਆਪਣੇ ਬੇਟੇ ਦੇ ਜਨਮ ਲਈ ਹੀ ਮੁੰਬਈ ਗਏ ਸਨ। ਉਹ ਤਿੰਨ ਦਿਨਾਂ ਬਾਅਦ ਟੀਮ ਇੰਡੀਆ ਨਾਲ ਜੁੜ ਜਾਵੇਗਾ। ਏਸ਼ੀਆ ਕੱਪ 2023 ‘ਚ ਅੱਜ ਭਾਰਤ ਦਾ ਸਾਹਮਣਾ ਨੇਪਾਲ ਨਾਲ ਹੋਵੇਗਾ ਅਤੇ ਬੁਮਰਾਹ ਇਸ ਮੈਚ ‘ਚ ਹਿੱਸਾ ਨਹੀਂ ਲੈ ਸਕਣਗੇ। ਬੁਮਰਾਹ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਸੰਜਨਾ ਅਤੇ ਬੇਟੇ ਅੰਗਦ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵੀ ਦੱਸਿਆ ਹੈ।
ਬੁਮਰਾਹ ਅਤੇ ਸੰਜਨਾ ਨੇ ਆਪਣੇ ਬੇਟੇ ਦਾ ਨਾਮ ਅੰਗਦ ਜਸਪ੍ਰੀਤ ਬੁਮਰਾਹ ਰੱਖਿਆ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਬੁਮਰਾਹ ਨੇ ਲਿਖਿਆ, ‘ਸਾਡਾ ਛੋਟਾ ਪਰਿਵਾਰ ਥੋੜ੍ਹਾ ਵੱਡਾ ਹੋ ਗਿਆ ਹੈ। ਅਸੀਂ ਬਹੁਤ ਖੁਸ਼ ਹਾਂ, ਸਵੇਰੇ ਅਸੀਂ ਆਪਣੇ ਪਰਿਵਾਰ ਵਿੱਚ ਆਪਣੇ ਪੁੱਤਰ ਦਾ ਸਵਾਗਤ ਕੀਤਾ। ਅੰਗਦ ਜਸਪ੍ਰੀਤ ਬੁਮਰਾਹ। ਅਸੀਂ ਬਹੁਤ, ਬਹੁਤ ਖੁਸ਼ ਹਾਂ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 ਦਾ ਮੈਚ 2 ਸਤੰਬਰ ਨੂੰ ਖੇਡਿਆ ਗਿਆ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤੀ ਪਾਰੀ ਤਾਂ ਪੂਰੀ ਹੋ ਗਈ ਪਰ ਇਸ ਤੋਂ ਬਾਅਦ ਮੀਂਹ ਕਾਰਨ ਪਾਕਿਸਤਾਨ ਦੀ ਪਾਰੀ ‘ਚ ਇਕ ਓਵਰ ਵੀ ਨਹੀਂ ਸੁੱਟਿਆ ਜਾ ਸਕਿਆ। ਇਸ ਤਰ੍ਹਾਂ ਬੁਮਰਾਹ ਨੂੰ ਅਜੇ ਤੱਕ ਏਸ਼ੀਆ ਕੱਪ ‘ਚ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਹੈ।

error: Content is protected !!