ਆਮ ਆਦਮੀ ਪਾਰਟੀ ਦੀ ਇਸ ਵਿਧਾਇਕਾ ਘਰ ਆਈਆਂ ਖੁਸ਼ੀਆਂ, ਪਰਮਾਤਮਾ ਨੇ ਪੁੱਤ ਦੀ ਬਖਸ਼ੀ ਦਾਤ

ਆਮ ਆਦਮੀ ਪਾਰਟੀ ਦੀ ਇਸ ਵਿਧਾਇਕਾ ਘਰ ਆਈਆਂ ਖੁਸ਼ੀਆਂ, ਪਰਮਾਤਮਾ ਨੇ ਪੁੱਤ ਦੀ ਬਖਸ਼ੀ ਦਾਤ

ਵੀਓਪੀ ਬਿਊਰੋ, ਸੰਗਰੂਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਘਰ ਖ਼ੁਸ਼ੀਆਂ ਆਈਆਂ ਹਨ। ਵਿਧਾਇਕਾ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਦੱਸਣਯੋਗ ਹੈ ਕਿ ਵਿਧਾਇਕਾ ਬਣਨ ਤੋਂ ਬਾਅਦ ਕਰੀਬ ਇਕ ਸਾਲ ਪਹਿਲਾਂ ਨਰਿੰਦਰ ਕੌਰ ਭਰਾਜ ਦਾ ਵਿਆਹ ਮਨਦੀਪ ਸਿੰਘ ਲੱਖੇਵਾਲ ਨਾਲ ਹੋਇਆ ਸੀ।

ਉਨ੍ਹਾਂ ਵੱਲੋਂ ਆਪਣੀ ਖ਼ੁਸ਼ੀ ਫੇਸਬੁੱਕ ‘ਤੇ ਪੋਸਟ ਪਾ ਕੇ ਜਨਤਾ ਨਾਲ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਵੇਂ ਜਨਮੇ ਪੁੱਤਰ ਦੀ ਵੀ ਤਸਵੀਰ ਸਾਂਝ ਕੀਤੀ ਹੈ।ਇਸ ਖ਼ੁਸ਼ੀ ਦੇ ਮਿਲਣ ਮਗਰੋਂ ਸਾਰਾ ਪਰਿਵਾਰ ਇਕ-ਦੂਜੇ ਨੂੰ ਵਧਾਈਆਂ ਦੇ ਰਿਹਾ ਹੈ। ਵਿਧਾਇਕਾ ਨੇ ਫੇਸਬੁਕ ਪੋਸਟ ਵਿਚ ਫੋਟੋ ਅਪਲੋਡ ਕਰ ਕੇ ‘ਪੁੱਤ ਦੀ ਦਾਤ ਬਖਸ਼ਣ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ’ ਸ਼ਬਦਾਂ ਨਾਲ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

error: Content is protected !!