Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
7
ਪੈਕੇਟ ਵਿਚ ਇਕ ਵੀ ਬਿਸਕੁੱਟ ਘੱਟ ਨਿਕਲਿਆ ਤਾਂ ਕੰਪਨੀ ਨੂੰ ਪਵੇਗਾ ਮਹਿੰਗਾ, ਖਪਤਕਾਰ ਨੂੰ ਦੇਣਾ ਪਵੇਗਾ 1 ਲੱਖ ਰੁਪਏ ਮੁਆਵਜ਼ਾ
Latest News
National
ਪੈਕੇਟ ਵਿਚ ਇਕ ਵੀ ਬਿਸਕੁੱਟ ਘੱਟ ਨਿਕਲਿਆ ਤਾਂ ਕੰਪਨੀ ਨੂੰ ਪਵੇਗਾ ਮਹਿੰਗਾ, ਖਪਤਕਾਰ ਨੂੰ ਦੇਣਾ ਪਵੇਗਾ 1 ਲੱਖ ਰੁਪਏ ਮੁਆਵਜ਼ਾ
September 7, 2023
Voice of Punjab
ਪੈਕੇਟ ਵਿਚ ਇਕ ਵੀ ਬਿਸਕੁੱਟ ਘੱਟ ਨਿਕਲਿਆ ਤਾਂ ਕੰਪਨੀ ਨੂੰ ਪਵੇਗਾ ਮਹਿੰਗਾ, ਖਪਤਕਾਰ ਨੂੰ ਦੇਣਾ ਪਵੇਗਾ 1 ਲੱਖ ਰੁਪਏ ਮੁਆਵਜ਼ਾ
ਵੀਓਪੀ ਬਿਊਰੋ, ਨੈਸ਼ਨਲ- ਖਪਤਕਾਰ ਵੱਲੋਂ ਖਰੀਦੇ ਗਏ ਬਿਸਕੁੱਟ ਦੇ ਇਕ ਪੈਕੇਟ ਵਿਚੋਂ ਇਕ ਬਿਸਕੁੱਟ ਘੱਟ ਮਿਲਣ ਉਤੇ ਤਿਰੂਵੱਲੁਰ (ਤਾਮਿਲਨਾਡੂ) ਦੇ ਜ਼ਿਲ੍ਹਾ ਖਪਤਕਾਰ ਫੋਰਮ ਨੇ ਆਈਟੀਸੀ ਲਿਮਟਿਡ ਦੇ ਫੂਡ ਡਿਵੀਜ਼ਨ ਨੂੰ ਅਨੁਚਿਤ ਵਪਾਰਕ ਅਭਿਆਸਾਂ ਲਈ ਇੱਕ ਗਾਹਕ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਖਪਤਕਾਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਕੰਪਨੀ ਦੇ ਬਿਸਕੁਟ ਬ੍ਰਾਂਡ ਸਨਫੀਸਟ ਮੈਰੀ ਕੇ ਲਾਈਟ ਦੇ ਪੈਕਟ ਵਿਚੋਂ ਇੱਕ ਬਿਸਕੁਟ ਘੱਟ ਮਿਲਿਆ ਹੈ।
ਸ਼ਿਕਾਇਤਕਰਤਾ ਚੇਨਈ ਦੇ ਪੀ. ਦਿਲੀਬਾਬੂ ਨੇ ਦੋਸ਼ ਲਾਇਆ ਕਿ ਪੈਕਟ ਵਿਚ 16 ਬਿਸਕੁਟ ਹੋਣ ਦਾ ਜ਼ਿਕਰ ਹੈ। ਹਾਲਾਂਕਿ, ਇਸ ਵਿਚੋਂ ਇਕ ਬਿਸਕੁਟ ਘੱਟ ਨਿਕਲਿਆ ਹੈ। “ਪਹਿਲਾਂ (ਕੰਪਨੀ ਦੇ ਵਕੀਲ) ਨੇ ਦਲੀਲ ਦਿੱਤੀ ਕਿ ਉਤਪਾਦ ਸਿਰਫ਼ ਭਾਰ ਦੇ ਆਧਾਰ ‘ਤੇ ਵੇਚਿਆ ਗਿਆ ਸੀ ਨਾ ਕਿ ਬਿਸਕੁਟਾਂ ਦੀ ਗਿਣਤੀ ਦੇ ਆਧਾਰ ‘ਤੇ ਪਰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਕਿਹਾ ਕਿ ਅਜਿਹੀਆਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਰੈਪਰ ਖਰੀਦਦਾਰਾਂ ਨੂੰ ਸਪੱਸ਼ਟ ਤੌਰ ‘ਤੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਫੋਰਮ ਨੇ ਆਪਣੇ ਹਾਲੀਆ ਹੁਕਮਾਂ ਵਿਚ ਕੰਪਨੀ ਨੂੰ ਬੈਚ ਨੰਬਰ 0502C36 ਵਿੱਚ ਵਿਵਾਦਿਤ ਬਿਸਕੁਟ ‘ਸਨਫੀਸਟ ਮੈਰੀ ਲਾਈਟ’ ਦੀ ਵਿਕਰੀ ਬੰਦ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਫੋਰਮ ਨੇ ਕੰਪਨੀ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਬਿਸਕੁਟਾਂ ਦੇ ਵਜ਼ਨ ਦੇ ਸਬੰਧ ਵਿਚ ਦਿੱਤੀ ਗਈ ਚੁਣੌਤੀ ਲਾਗੂ ਨਹੀਂ ਹੋਵੇਗੀ। ਖਪਤਕਾਰਾਂ ਨੂੰ ਸਿਰਫ ਉਤਪਾਦ ਬਿਸਕੁਟਾਂ ਦੀ ਗਿਣਤੀ ਦੇ ਆਧਾਰ ‘ਤੇ ਖਰੀਦਣਾ ਹੁੰਦਾ ਹੈ। ਮੌਜੂਦਾ ਮਾਮਲੇ ਵਿਚ ਸਭ ਤੋਂ ਵੱਡਾ ਇਲਜ਼ਾਮ ਬਿਸਕੁਟਾਂ ਦੀ ਘੱਟ ਗਿਣਤੀ ਨੂੰ ਲੈ ਕੇ ਹੈ। ਖਪਤਕਾਰ ਫੋਰਮ ਨੇ ਫਿਰ ਨਿਰਦੇਸ਼ ਦਿੱਤਾ ਕਿ ਕੰਪਨੀ ਦਿਲੀਬਾਬੂ ਨੂੰ ਮੁਆਵਜ਼ੇ ਵਜੋਂ 1 ਲੱਖ ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚਿਆਂ ਲਈ 10,000 ਰੁਪਏ ਅਦਾ ਕਰੇ।
Post navigation
ਕੁੱਤੇ ਦੇ ਵੱਢਣ ਕਾਰਨ 14 ਸਾਲਾ ਬੱਚੇ ਦੇ ਸਰੀਰ ਵਿਚ ਫੈਲੀ ਇਨਫੈਕਸ਼ਨ, ਕਰਨ ਲੱਗਾ ਅਜ਼ੀਬ ਹਰਕਤਾਂ, ਪਿਤਾ ਦੇ ਹੱਥਾਂ ਵਿਚ ਤੋੜਿਆ ਦਮ
ਪਿਆਰ ਦੁਲਾਰ ਨਾਲ ਤਿਆਰ ਕਰ ਕੇ ਮਾਸੂਮ ਨੂੰ ਭੇਜਿਆ ਸਕੂਲ, ਘਰ ਪਰਤਦਿਆਂ ਸੜਕ ਪਾਰ ਕਰਦੇ ਸਮੇਂ ਟਰੱਕ ਨੇ ਦਰੜਿਆ, ਮੌਕੇ ਉਤੇ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us