Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
7
ਕੁੱਤੇ ਦੇ ਵੱਢਣ ਕਾਰਨ 14 ਸਾਲਾ ਬੱਚੇ ਦੇ ਸਰੀਰ ਵਿਚ ਫੈਲੀ ਇਨਫੈਕਸ਼ਨ, ਕਰਨ ਲੱਗਾ ਅਜ਼ੀਬ ਹਰਕਤਾਂ, ਪਿਤਾ ਦੇ ਹੱਥਾਂ ਵਿਚ ਤੋੜਿਆ ਦਮ
Latest News
National
ਕੁੱਤੇ ਦੇ ਵੱਢਣ ਕਾਰਨ 14 ਸਾਲਾ ਬੱਚੇ ਦੇ ਸਰੀਰ ਵਿਚ ਫੈਲੀ ਇਨਫੈਕਸ਼ਨ, ਕਰਨ ਲੱਗਾ ਅਜ਼ੀਬ ਹਰਕਤਾਂ, ਪਿਤਾ ਦੇ ਹੱਥਾਂ ਵਿਚ ਤੋੜਿਆ ਦਮ
September 7, 2023
Voice of Punjab
ਕੁੱਤੇ ਦੇ ਵੱਢਣ ਕਾਰਨ 14 ਸਾਲਾ ਬੱਚੇ ਦੇ ਸਰੀਰ ਵਿਚ ਫੈਲੀ ਇਨਫੈਕਸ਼ਨ, ਕਰਨ ਲੱਗਾ ਅਜ਼ੀਬ ਹਰਕਤਾਂ, ਪਿਤਾ ਦੇ ਹੱਥਾਂ ਵਿਚ ਤੋੜਿਆ ਦਮ
ਵੀਓਪੀ ਬਿਊਰੋ, ਗਾਜ਼ੀਆਬਾਦ-ਗਾਜ਼ੀਆਬਾਦ ਵਿਖੇ ਇਕ 14 ਸਾਲ ਦੇ ਬੱਚੇ ਨੂੰ ਕੁੱਤੇ ਨੇ ਵੱਢ ਲਿਆ। ਉਸ ਦੇ ਸਰੀਰ ‘ਚ ਇਨਫੈਕਸ਼ਨ ਇੰਨੀ ਵਧ ਗਈ ਕਿ ਉਸ ਦੀ ਹਾਲਤ ਖ਼ਰਾਬ ਹੋ ਗਈ। ਬੇਸਹਾਰਾ ਪਿਤਾ ਉਸ ਨੂੰ ਐਂਬੂਲੈਂਸ ਵਿਚ ਲੈ ਕੇ ਭਟਕਦਾ ਰਿਹਾ ਪਰ ਵੱਡੇ ਹਸਪਤਾਲਾਂ ਨੇ ਇਲਾਜ ਲਈ ਮਨ੍ਹਾ ਕਰ ਦਿੱਤਾ, ਜਿਸ ਕਾਰਨ ਬੱਚੇ ਦੀ ਤੜਫ-ਤੜਫ ਕੇ ਮੌਤ ਹੋ ਗਈ।
ਇਹ ਦਰਦਨਾਕ ਘਟਨਾ ਵਿਜੇਨਗਰ ਥਾਣਾ ਖੇਤਰ ਦੀ ਚਰਨ ਸਿੰਘ ਕਾਲੋਨੀ ‘ਚ ਵਾਪਰੀ, ਜਿੱਥੇ ਦਾ ਰਹਿਣ ਵਾਲਾ ਯਾਕੂਬ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਸ ਦਾ ਪੁੱਤਰ ਸ਼ਾਵੇਜ਼ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। 1 ਸਤੰਬਰ ਨੂੰ ਉਸ ਨੇ ਅਚਾਨਕ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਾਣੀ ਨੂੰ ਦੇਖ ਕੇ ਉਸ ਨੂੰ ਡਰ ਲੱਗਣ ਲੱਗ ਪਿਆ, ਉਸ ਨੇ ਖਾਣਾ-ਪੀਣਾ ਛੱਡ ਦਿੱਤਾ ਅਤੇ ਕਈ ਵਾਰ ਤਾਂ ਉਹ ਕੁੱਤੇ ਦੇ ਭੌਂਕਣ ਵਰਗੀਆਂ ਆਵਾਜ਼ਾਂ ਵੀ ਕੱਢਣ ਲੱਗ ਪਿਆ।
ਬੱਚੇ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਕੁੱਤੇ ਨੇ ਵੱਢ ਲਿਆ ਸੀ। ਕੁੱਤੇ ਦੇ ਕੱਟਣ ਦੀ ਲਾਗ ਬੱਚੇ ਦੇ ਪੂਰੇ ਸਰੀਰ ਵਿਚ ਫੈਲ ਗਈ, ਜਿਸ ਕਾਰਨ ਉਸ ਦੀ ਇਹ ਹਾਲਤ ਹੋਈ।ਬੱਚੇ ਨੇ ਡਰ ਦੇ ਮਾਰੇ ਨੇ ਘਰ ਨਹੀਂ ਦੱਸਿਆ, ਜਿਸ ਤੋਂ ਬਾਅਦ ਉਸ ਦੇ ਸਰੀਰ ‘ਚ ਇਨਫੈਕਸ਼ਨ ਫੈਲ ਗਈ।
ਪੀੜਤ ਪਰਿਵਾਰ ਬੱਚੇ ਨੂੰ ਐਂਬੂਲੈਂਸ ਰਾਹੀਂ ਦਿੱਲੀ ਦੇ ਜੀਟੀਬੀ ਅਤੇ ਏਮਜ਼ ਵਰਗੇ ਹਸਪਤਾਲਾਂ ਵਿਚ ਲੈ ਗਿਆ ਪਰ ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ। ਇਸ ਤੋਂ ਬਾਅਦ ਬੱਚੇ ਨੂੰ ਨਰਸਿੰਗ ਹੋਮ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਚਾਰ ਦਿਨਾਂ ਦੇ ਇਲਾਜ ਤੋਂ ਬਾਅਦ ਡਾਕਟਰ ਨੇ ਬੱਚਿਆਂ ਦੀ ਹਾਲਤ ਖਰਾਬ ਦੱਸਦਿਆਂ ਬੱਚੇ ਨੂੰ ਵਾਪਸ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਅੰਤ ਵਿਚ ਕਿਸੇ ਨੇ ਪਰਿਵਾਰ ਨੂੰ ਬੁਲੰਦਸ਼ਹਿਰ ਵਿਚ ਇੱਕ ਆਯੁਰਵੈਦਿਕ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ, ਜੋ ਕੁੱਤੇ ਦੇ ਕੱਟਣ ਦਾ ਇਲਾਜ ਕਰਦਾ ਹੈ। ਜਦੋਂ ਰਿਸ਼ਤੇਦਾਰ ਬੱਚੇ ਨੂੰ ਲੈ ਕੇ ਉੱਥੋਂ ਵਾਪਸ ਆ ਰਹੇ ਸਨ ਤਾਂ ਬੱਚੇ ਨੇ ਪਿਤਾ ਦੀ ਗੋਦ ਵਿਚ ਹੀ ਦਮ ਤੋੜ ਦਿੱਤਾ।
Post navigation
ਭਾਜਪਾ ਨੇ ਨਿਮਿਸ਼ਾ ਮਹਿਤਾ ਸਮੇਤ ਪੰਜਾਬ ਦੇ ਚਾਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਿਆ, ਲਾਇਆ ਇਹ ਦੋਸ਼
ਪੈਕੇਟ ਵਿਚ ਇਕ ਵੀ ਬਿਸਕੁੱਟ ਘੱਟ ਨਿਕਲਿਆ ਤਾਂ ਕੰਪਨੀ ਨੂੰ ਪਵੇਗਾ ਮਹਿੰਗਾ, ਖਪਤਕਾਰ ਨੂੰ ਦੇਣਾ ਪਵੇਗਾ 1 ਲੱਖ ਰੁਪਏ ਮੁਆਵਜ਼ਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us