ਦਰਦਨਾਕ ਹਾਦਸੇ ਵਿਚ ਸਿਰ ਧੜ ਨਾਲੋਂ ਹੋਇਆ ਵੱਖ, ਧੀ ਨੂੰ ਸਕੂਲੋਂ ਲੈਣ ਜਾ ਰਹੇ ਪਿਤਾ ਨੂੰ ਟਰੈਕਟਰ ਟਰਾਲੀ ਨੇ ਕੁਚਲਿਆ

ਦਰਦਨਾਕ ਹਾਦਸੇ ਵਿਚ ਸਿਰ ਧੜ ਨਾਲੋਂ ਹੋਇਆ ਵੱਖ, ਧੀ ਨੂੰ ਸਕੂਲੋਂ ਲੈਣ ਜਾ ਰਹੇ ਪਿਤਾ ਨੂੰ ਟਰੈਕਟਰ ਟਰਾਲੀ ਨੇ ਕੁਚਲਿਆ


ਵੀਓਪੀ ਬਿਊਰੋ, ਗੜ੍ਹਸ਼ੰਕਰ : ਧੀ ਨੂੰ ਸਕੂਲੋਂ ਲੈਣ ਜਾ ਰਹੇ ਪਿਤਾ ਨਾਲ ਗੜ੍ਹਸ਼ੰਕਰ ਦੇ ਬੀਰਮਪੁਰ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਤੇ ਮੌਕੇ ਉਤੇ ਹੀ ਉਸ ਦੀ ਮੌਤ ਹੋ ਗਈ।


ਜਾਣਕਾਰੀ ਅਨੁਸਾਰ ਅਵਤਾਰ ਸਿੰਘ (45) ਪੁੱਤਰ ਮਾਸਟਰ ਸੋਹਨ ਲਾਲ ਵਾਸੀ ਬੀਰਮਪੁਰ ਥਾਣਾ ਗੜ੍ਹਸ਼ੰਕਰ ਮੋਟਰਸਾਈਕਲ ‘ਤੇ ਗੜ੍ਹਸ਼ੰਕਰ ਦੇ ਸਕੂਲ ‘ਚ ਪੜ੍ਹਦੀ ਆਪਣੀ ਧੀ ਨੂੰ ਲੈਣ ਆ ਰਿਹਾ ਸੀ। ਜਦ ਉਹ ਫੈਕਟਰੀ ਲਾਗੇ ਪਹੁੰਚਿਆ ਤਾਂ ਮਿੱਟੀ ਦੀ ਭਰੀ ਇਕ ਟਰਾਲੀ ਨੇ ਉਸ ਨੂੰ ਕੁਚਲ ਦਿੱਤਾ ਜਿਸ ਕਾਰਨ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਦੇ ਦੋ ਬੱਚੇ ਹਨ।

ਹਾਦਸੇ ਕਾਰਨ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਬੰਗਾ ਚੌਕ ‘ਚ ਅਵਤਾਰ ਸਿੰਘ ਦੀ ਮ੍ਰਿਤਕ ਦੇਹ ਰੱਖ ਕੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ।ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਨਾਜਾਇਜ਼ ਮਾਈਨਿੰਗ ਸਬੰਧੀ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਇਲਾਕੇ ਵਿੱਚ ਆਏ ਦਿਨ ਅਜਿਹੇ ਹਾਦਸੇ ਵਾਪਰ ਰਹੇ ਹਨ ਤੇ ਬੇਕਸੂਰਾਂ ਦੀਆਂ ਜਾਨਾਂ ਜਾ ਰਹੀਆਂ ਹਨ। ਡੀਐੱਸਪੀ ਦਲਜੀਤ ਸਿੰਘ ਖੱਖ, ਐੱਸਐੱਚਓ ਜੈਪਾਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।

error: Content is protected !!