ਹਸਪਤਾਲ ਦੇ ਜਨ ਔਸ਼ਧੀ ਕੇਂਦਰ ਦੇ ਬਾਹਰ ਹੀ ਗਰਭਵਤੀ ਨੇ ਬੱਚੇ ਨੂੰ ਦਿੱਤਾ ਜਨਮ, ਪਤੀ ਚੁੰਨੀ ਵਿਚ ਲਪੇਟ ਕੇ ਲੈ ਗਿਆ ਡਾਕਟਰਾਂ ਕੋਲ

ਹਸਪਤਾਲ ਦੇ ਜਨ ਔਸ਼ਧੀ ਕੇਂਦਰ ਦੇ ਬਾਹਰ ਹੀ ਗਰਭਵਤੀ ਨੇ ਬੱਚੇ ਨੂੰ ਦਿੱਤਾ ਜਨਮ, ਪਤੀ ਚੁੰਨੀ ਵਿਚ ਲਪੇਟ ਕੇ ਲੈ ਗਿਆ ਡਾਕਟਰਾਂ ਕੋਲ


ਵੀਓਪੀ ਬਿਊਰੋ, ਗੁਰਦਾਸਪੁਰ : ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ‘ਚ ਜਨ ਔਸ਼ਧੀ ਕੇਂਦਰ ਦੇ ਬਾਹਰ ਹੀ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਦੇ ਪਤੀ ਨੇ ਬੱਚੇ ਦੀ ਦੇਖਭਾਲ ਕੀਤੀ ਅਤੇ ਇਕ ਹੋਰ ਔਰਤ ਦੀ ਮਦਦ ਨਾਲ ਨਵਜੰਮੇ ਬੱਚੇ ਨੂੰ ਨਰਸਿੰਗ ਸਟਾਫ ਕੋਲ ਲੈ ਗਿਆ। ਫਿਲਹਾਲ ਡਾਕਟਰਾਂ ਨੇ ਜੱਚੇ-ਬੱਚੇ ਦੀ ਦੇਖਭਾਲ ਸ਼ੁਰੂ ਕਰ ਦਿੱਤੀ ਹੈ ਤੇ ਫਿਲਹਾਲ ਦੋਵੇਂ ਠੀਕ ਹਨ।


ਜਾਣਕਾਰੀ ਦਿੰਦਿਆਂ ਗਰਭਵਤੀ ਲਕਸ਼ਮੀ ਦੇ ਪਤੀ ਸ਼ੁਭਮ ਨੇ ਦੱਸਿਆ ਕਿ ਉਹ ਧਾਰੀਵਾਲ ਦਾ ਰਹਿਣ ਵਾਲਾ ਹੈ ਅਤੇ ਉਸਦੀ ਪਤਨੀ 9 ਮਹੀਨੇ ਦੀ ਗਰਭਵਤੀ ਸੀ। ਵੀਰਵਾਰ ਨੂੰ ਅਚਾਨਕ ਉਸਨੂੰ ਜਣੇਪਾ ਦਰਦਾਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਤੇ ਜਦੋਂ ਉਹ ਸਿਵਲ ਹਸਪਤਾਲ ਦੇ ਜਨ ਔਸ਼ਧੀ ਕੇਂਦਰ ਨੇੜੇ ਪਹੁੰਚਿਆ ਤਾਂ ਉਸ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ।

ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਬੁਲਾਵੇ ਉਸ ਦੀ ਪਤਨੀ ਨੇ ਜਨ ਔਸ਼ਧੀ ਕੇਂਦਰ ਦੇ ਬਾਹਰ ਬੱਚੇ ਨੂੰ ਜਨਮ ਦਿੱਤਾ। ਉਸ ਨੇ ਬੱਚੇ ਦੀ ਦੇਖਭਾਲ ਕੀਤੀ ਅਤੇ ਹਸਪਤਾਲ ਵਿੱਚ ਇਕ ਔਰਤ ਦੀ ਮਦਦ ਨਾਲ ਬੱਚੇ ਨੂੰ ਚੁੰਨੀ ‘ਚ ਲਪੇਟ ਕੇ ਲੇਬਰ ਰੂਮ ਵਿੱਚ ਲੈ ਗਿਆ। ਇਸ ਤੋਂ ਬਾਅਦ ਸਟਾਫ ਨਰਸਾਂ ਨੇ ਤੁਰੰਤ ਬੱਚੇ ਅਤੇ ਮਾਂ ਦਾ ਇਲਾਜ ਕਰਵਾਇਆ। ਦੂਜੇ ਪਾਸੇ ਡਾਕਟਰ ਦਾ ਕਹਿਣਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਬੱਚੇ ਦੀ ਡਲਿਵਰੀ ਹੋਣ ਵਾਲੀ ਸੀ ਪਰ ਦਰਦ ਕਾਰਨ ਔਰਤ ਨੇ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਦਿੱਤਾ ਜਿਸ ਤੋਂ ਬਾਅਦ ਮਾਂ ਤੇ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ।

error: Content is protected !!