ਖੰਨਾ ਵਿਚ ਐਨਆਰਆਈ ਦੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ, ਘਰ ਦੀ ਕੰਧ ਉਤੇ ਜੇਠ ਦੇ ਨਾਂ ਹੇਠ ਲਿਖਿਆ ‘ਕ ਤ ਲ ਕਰ ਦਿੱਤਾ ਹੈ’

ਖੰਨਾ ਵਿਚ ਐਨਆਰਆਈ ਦੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ, ਘਰ ਦੀ ਕੰਧ ਉਤੇ ਜੇਠ ਦੇ ਨਾਂ ਹੇਠ ਲਿਖਿਆ ‘ਕ ਤ ਲ ਕਰ ਦਿੱਤਾ ਹੈ’


ਵੀਓਪੀ ਬਿਊਰੋ, ਖੰਨਾ : ਖੰਨਾ ‘ਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਐਨਆਰਆਈ ਦੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਘਰ ਦੀ ਬੇਸਮੈਂਟ ਵਿਚੋਂ ਖੂਨ ਨਾਲ ਲਥਪਥ ਲਾਸ਼ ਬਰਾਮਦ ਹੋਈ ਹੈ। ਵਾਰਦਾਤ ਤੋਂ ਬਾਅਦ ਕਾਤਲ ਨੇ ਵਿਦੇਸ਼ ‘ਚ ਬੈਠੇ ਔਰਤ ਦੇ ਪਤੀ ਅਤੇ ਬੇਟੇ ਨੂੰ ਫੋਨ ‘ਤੇ ਧਮਕੀਆਂ ਵੀ ਦਿੱਤੀਆਂ। ਇੰਨਾ ਹੀ ਨਹੀਂ ਘਰ ਦੀ ਕੰਧ ‘ਤੇ ਮ੍ਰਿਤਕਾ ਦੇ ਜੇਠ ਦਾ ਨਾਂ ਲਿਖ ਕੇ ਹੇਠਾਂ ਲਿਖਿਆ ਕਿ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਰਣਜੀਤ ਕੌਰ (43 ਸਾਲਾ) ਵਜੋਂ ਹੋਈ।                                                                                         ਖਬਰ ਜਾਰੀ ਹੈ…

ਜਾਣਕਾਰੀ ਅਨੁਸਾਰ ਰਣਜੀਤ ਕੌਰ ਦਾ ਪਤੀ ਇਟਲੀ ਰਹਿੰਦਾ ਹੈ। ਇੱਕ ਪੁੱਤਰ ਕੈਨੇਡਾ ਵਿੱਚ ਹੈ ਅਤੇ ਦੂਜਾ ਪੁਰਤਗਾਲ ਵਿੱਚ ਹੈ। ਪਾਇਲ ਸਥਿਤ ਘਰ ਦੇ ਹੇਠਾਂ ਦੁਕਾਨਾਂ ਬਣੀਆਂ ਹਨ ਜੋ ਕਿਰਾਏ ‘ਤੇ ਦਿੱਤੀਆਂ ਹੋਈਆਂ ਹਨ। ਉਪਰ ਵਾਲੇ ਪਾਸੇ ਰਿਹਾਇਸ਼ੀ ਮਕਾਨ ਬਣਿਆ ਹੈ। ਰਣਜੀਤ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ। 4 ਸਤੰਬਰ ਦੀ ਸ਼ਾਮ ਨੂੰ ਆਂਢ-ਗੁਆਂਢ ਦੇ ਲੋਕਾਂ ਨੇ ਉਸ ਨੂੰ ਆਖਰੀ ਵਾਰ ਦੇਖਿਆ। ਇਸ ਤੋਂ ਬਾਅਦ ਉਹ ਦਿਖਾਈ ਨਹੀਂ ਦਿਤੀ। ਉਸ ਦਾ ਫੋਨ ਵੀ ਬੰਦ ਆ ਰਿਹਾ ਸੀ।                                                                                                                   ਖਬਰ ਜਾਰੀ ਹੈ…

ਵਿਦੇਸ਼ ਬੈਠੇ ਪੁੱਤ ਨੇ ਆਪਣੇ ਦੋਸਤ ਨੂੰ ਘਰ ਜਾ ਕੇ ਵੇਖਣ ਲਈ ਕਿਹਾ, ਜਦੋਂ ਦੋਸਤ ਨੇ ਘਰ ਜਾ ਕੇ ਵੇਖਿਆ ਤਾਂ ਔਰਤ ਦੀ ਘਰ ਵਿਚ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਕੌਰ ਦੇ ਕਤਲ ਤੋਂ ਬਾਅਦ ਘਰ ਵਿੱਚੋਂ ਕੁਝ ਸਾਮਾਨ ਵੀ ਗਾਇਬ ਹੈ। ਰਣਜੀਤ ਕੌਰ ਦਾ ਫੋਨ ਵੀ ਕਾਤਲ ਨਾਲ ਲੈ ਗਿਆ, ਜੋ ਬੰਦ ਆ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।

error: Content is protected !!