ਕੁੱਟਮਾਰ ਦੇ ਮੁਲਜ਼ਮ ਨੂੰ ਫੜਨ ਗਏ ਪੁਲਿਸ ਮੁਲਾਜ਼ਮਾਂ ਉਤੇ ਹੀ ਕਰ ਦਿੱਤਾ ਹਮਲਾ

ਕੁੱਟਮਾਰ ਦੇ ਮੁਲਜ਼ਮ ਨੂੰ ਫੜਨ ਗਏ ਪੁਲਿਸ ਮੁਲਾਜ਼ਮਾਂ ਉਤੇ ਹੀ ਕਰ ਦਿੱਤਾ ਹਮਲਾ


ਵੀਓਪੀ ਬਿਊਰੋ, ਅਬੋਹਰ : ਪਿੰਡ ਕੁੰਡਲ ਵਿਚ ਕੁੱਟਮਾਰ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ ’ਤੇ ਮੁਲਜ਼ਮ ਤੇ ਉਸ ਦੀ ਪਤਨੀ ਨੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


ਜਾਣਕਾਰੀ ਦਿੰਦਿਆਂ ਬੱਲੂਆਣਾ ਦਿਹਾਤੀ ਦੇ ਡੀਐੱਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਕੁੰਡਲ ਦੇ ਜਸਬੀਰ ਸਿੰਘ ਨੇ ਆਪਣੇ ਅਪਾਹਜ ਭਰਾ ਜਸਪਾਲ ਦੀ ਕੁੱਟਮਾਰ ਕੀਤੀ ਸੀ, ਜਿਸ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਦੇ ਏਐੱਸਆਈ ਕੁਲਦੀਪ ਅਤੇ ਮੁਲਾਜ਼ਮ ਲਵਦੀਪ ਕੁੰਡਲ ਵਾਸੀ ਜਸਬੀਰ ਸਿੰਘ ਨੂੰ ਫੜਨ ਗਏ ਤਾਂ ਜਸਬੀਰ ਸਿੰਘ ਅਤੇ ਉਸ ਦੀ ਪਤਨੀ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਅਤੇ ਵਰਦੀ ਪਾੜ ਦਿੱਤੀ।

ਝਗੜੇ ਵਿੱਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਹਸਪਤਾਲ ਵਿੱਚ ਦਾਖ਼ਲ ਹਨ ਜਿਨ੍ਹਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ। ਲੋਕ ਪੁਲਿਸ ਦਾ ਸਹਿਯੋਗ ਕਰਨ।

error: Content is protected !!