ਮੀਂਹ ਕਾਰਨ ਰੁਕਿਆ ਭਾਰਤ-ਪਾਕਿ ਕ੍ਰਿਕਟ ਮੈਚ, ਅੱਜ ਰਿਜ਼ਰਵ ਡੇਅ ‘ਚ ਕਰੋ ਜਾਂ ਮਰੋ ਦਾ ਮੁਕਾਬਲਾ

ਮੀਂਹ ਕਾਰਨ ਰੁਕਿਆ ਭਾਰਤ-ਪਾਕਿ ਕ੍ਰਿਕਟ ਮੈਚ, ਅੱਜ ਰਿਜ਼ਰਵ ਡੇਅ ‘ਚ ਕਰੋ ਜਾਂ ਮਰੋ ਦਾ ਮੁਕਾਬਲਾ

 

ਵੀਓਪੀ ਬਿਊਰੋ – ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਐਤਵਾਰ (10 ਸਤੰਬਰ) ਨੂੰ ਏਸ਼ੀਆ ਕੱਪ ਦੇ ਸੁਪਰ-4 ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਸ਼ੁਰੂ ਹੋਇਆ। ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਚੰਗੀ ਸ਼ੁਰੂਆਤ ਕਰਦੇ ਹੋਏ 24.1 ਓਵਰਾਂ ਵਿਚ ਦੋ ਵਿਕਟਾਂ ‘ਤੇ 147 ਦੌੜਾਂ ਬਣਾਈਆਂ ਸਨ, ਜਦੋਂ ਮੀਂਹ ਕਾਰਨ ਮੈਚ ਵਿਚ ਵਿਘਨ ਪਿਆ। ਇਸ ਤੋਂ ਬਾਅਦ ਮੈਚ ਸ਼ੁਰੂ ਨਹੀਂ ਹੋ ਸਕਿਆ। ਹੁਣ ਇਹ ਮੈਚ ਸੋਮਵਾਰ (11 ਸਤੰਬਰ) ਨੂੰ ਪੂਰਾ ਹੋਵੇਗਾ।

ਏਸ਼ੀਆ ਕੱਪ ਦੇ ਮੌਜੂਦਾ ਐਡੀਸ਼ਨ ‘ਚ ਸਿਰਫ ਦੋ ਮੈਚਾਂ ਲਈ ਰਿਜ਼ਰਵ ਡੇਅ ਹੈ, ਜਿਨ੍ਹਾਂ ‘ਚੋਂ ਇਕ ਇਹ ਮੈਚ ਹੈ। ਇਸ ਭਾਰਤ-ਪਾਕਿਸਤਾਨ ਮੈਚ ਤੋਂ ਇਲਾਵਾ ਫਾਈਨਲ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ, ਅਜਿਹੇ ‘ਚ ਸੋਮਵਾਰ ਨੂੰ ਦੋਵੇਂ ਟੀਮਾਂ ਉਸੇ ਥਾਂ ਤੋਂ ਖੇਡਣਾ ਸ਼ੁਰੂ ਕਰਨਗੀਆਂ ਜਿੱਥੇ ਅੱਜ ਮੈਚ ਰੋਕਿਆ ਗਿਆ ਸੀ। ਭਾਰਤੀ ਟੀਮ 24.1 ਓਵਰ ਤੋਂ ਬਾਅਦ ਖੇਡਣਾ ਸ਼ੁਰੂ ਕਰੇਗੀ। ਮੈਚ ਸਿਰਫ 50-50 ਓਵਰਾਂ ਦਾ ਹੋਵੇਗਾ।

ਸੋਮਵਾਰ (11 ਸਤੰਬਰ) ਇਸ ਮੈਚ ਦਾ ਰਿਜ਼ਰਵ ਦਿਨ ਹੈ। ਜੇਕਰ ਰਿਜ਼ਰਵ ਡੇਅ ‘ਤੇ ਵੀ ਮੈਚ ਪੂਰਾ ਨਹੀਂ ਹੁੰਦਾ ਹੈ ਤਾਂ ਦੋਵਾਂ ਟੀਮਾਂ ਨੂੰ ਇਕ-ਇਕ ਪੁਆਇਟ ਦਿੱਤਾ ਜਾਵੇਗਾ ਤੇ ਮੈਚ ਰੱਦ ਕਰ ਦਿੱਤਾ ਜਾਵੇਗਾ।

ਜੇਕਰ ਮੈਚ ਰੱਦ ਹੁੰਦਾ ਹੈ ਤਾਂ ਭਾਰਤ ਦੇ ਖਾਤੇ ਵਿੱਚ ਇੱਕ ਅੰਕ ਜੁੜ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਦੋ ਮੈਚਾਂ ਵਿੱਚ ਤਿੰਨ ਅੰਕ ਹੋ ਜਾਣਗੇ।

ਪਾਕਿਸਤਾਨ ਸੁਪਰ-4 ਦੇ ਅੰਕ ਸੂਚੀ ਵਿਚ ਪਹਿਲੇ ਸਥਾਨ ‘ਤੇ ਹੈ। ਉਸ ਦੇ ਇੱਕ ਮੈਚ ਵਿੱਚ ਦੋ ਅੰਕ ਹਨ। ਪਾਕਿਸਤਾਨ ਦੀ ਨੈੱਟ ਰਨ ਰੇਟ +1.051 ਹੈ। ਸ਼੍ਰੀਲੰਕਾ ਦੀ ਟੀਮ ਦੂਜੇ ਸਥਾਨ ‘ਤੇ ਹੈ। ਇਸਦੇ ਵੀ ਇੱਕ ਮੈਚ ਵਿੱਚ ਦੋ ਅੰਕ ਹਨ, ਪਰ ਨੈੱਟ ਰਨ ਰੇਟ ਵਿੱਚ ਪਾਕਿਸਤਾਨ ਤੋਂ ਪਿੱਛੇ ਹੈ। ਸ਼੍ਰੀਲੰਕਾ ਦੀ ਨੈੱਟ ਰਨਰੇਟ +0.420 ਹੈ। ਭਾਰਤ ਤੀਜੇ ਸਥਾਨ ‘ਤੇ ਹੈ। ਉਸ ਨੇ ਅਜੇ ਆਪਣਾ ਪਹਿਲਾ ਮੈਚ ਖੇਡਣਾ ਹੈ। ਬੰਗਲਾਦੇਸ਼ ਦੀ ਟੀਮ ਅੰਕ ਸੂਚੀ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ। ਉਸ ਦੇ ਦੋ ਮੈਚਾਂ ਵਿੱਚ ਜ਼ੀਰੋ ਅੰਕ ਹਨ। ਉਹ ਦੋਵੇਂ ਮੈਚ ਹਾਰ ਚੁੱਕਾ ਹੈ। ਉਸ ਦੀ ਨੈੱਟ ਰਨ ਰੇਟ ਵੀ ਬਹੁਤ ਖਰਾਬ ਹੈ। ਬੰਗਲਾਦੇਸ਼ ਦੀ ਨੈੱਟ ਰਨ ਰੇਟ -0.749 ਹੈ

error: Content is protected !!