ਵਿਆਹ ਦੀਆਂ ਰਸਮਾਂ ਨਿਭਾਉਂਦੇ ਲਾੜੇ ਗੱਲ ਪੈ ਗਈ ਮੁਸੀਬਤ, ਪ੍ਰੇਮਿਕਾ ਨੇ ਪਹੁੰਚ ਲਾੜੇ ਤੇ ਬਰਾਤੀਆਂ ਦੀ ਕੀਤੀ ਛਿੱਤਰ ਪਰੇਡ, ਲਾਏ ਗੰਭੀਰ ਦੋਸ਼

ਵਿਆਹ ਦੀਆਂ ਰਸਮਾਂ ਨਿਭਾਉਂਦੇ ਲਾੜੇ ਗੱਲ ਪੈ ਗਈ ਮੁਸੀਬਤ, ਪ੍ਰੇਮਿਕਾ ਨੇ ਪਹੁੰਚ ਲਾੜੇ ਤੇ ਬਰਾਤੀਆਂ ਦੀ ਕੀਤੀ ਛਿੱਤਰ ਪਰੇਡ, ਲਾਏ ਗੰਭੀਰ ਦੋਸ਼


ਵੀਓਪੀ ਬਿਊਰੋ, ਜਲਾਲਾਬਾਦ : ਇਕ ਵਿਆਹ ਸਮਾਗਮ ਦੌਰਾਨ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਫ਼ਿਲਮੀ ਅੰਦਾਜ਼ ’ਚ ਲਾੜੇ ਦੀ ਪ੍ਰੇਮਿਕਾ ਵੀ ਕੁਝ ਲੋਕਾਂ ਨਾਲ ਵਿਆਹ ਵਾਲੇ ਘਰ ਦੇ ਬਾਹਰ ਪੁੱਜ ਗਈ। ਦੇਖਦੇ ਹੀ ਦੇਖਦੇ ਘਰ ਦੇ ਬਾਹਰ ਵਿਆਹ ਵਾਲਾ ਜਸ਼ਨ ਦਾ ਮਾਹੌਲ ਜੰਗ ਦੇ ਅਖਾੜੇ ’ਚ ਬਦਲ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਵਕੀਲ ਸਿੰਘ ਉਰਫ ਸੁਨੀਲ ਕੁਮਾਰ ਵਾਸੀ ਪਿੰਡ ਬਸਤੀ ਚੰਡੀਗੜ੍ਹ ਲਾਧੂਕਾ ਐਤਵਾਰ ਸਵੇਰੇ ਵਿਆਹ ਕਰਵਾਉਣ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਲਗਪਗ 12 ਵਜੇ ਦੇ ਕਰੀਬ ਪਿੰਡ ਚੱਕ ਟਾਹਲੀਵਾਲਾ ’ਚ ਪੁੱਜਾ ਤਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੇ ਹੀ ਲਾੜੇ ਦੀ ਪ੍ਰੇਮਿਕਾ ਵਾਸੀ ਪਿੰਡ ਦੁੱਲੇ ਕੇ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਕੇ ’ਤੇ ਪੁੱਜ ਗਈ, ਜਿਸ ਨੇ ਜੰਮ ਕੇ ਹੰਗਾਮਾ ਕੀਤਾ, ਬਰਾਤੀਆਂ ਦੀ ਚੰਗੀ ਤਰ੍ਹਾਂ ਛਿੱਤਰ-ਪਰੇਡ ਕੀਤੀ। ਬਰਾਤੀ ਹੱਥਾਂ ’ਚੋਂ ਮਠਿਆਈ ਵਾਲੀਆਂ ਪਲੇਟਾਂ ਲੈ ਕੇ ਦੌੜੇ ਨਜ਼ਰ ਆਏ, ਜਿਸ ਤੋਂ ਬਾਅਦ ਵਿਆਹ ਸਮਾਗਮ ਜੰਗ ਦੇ ਮੈਦਾਨ ’ਚ ਤਬਦੀਲ ਹੋ ਗਿਆ। ਦੋਵਾਂ ਧਿਰਾਂ ਦੀਆਂ ਔਰਤਾਂ ’ਚ ਜੰਮ ਕੇ ਘਸੁੰਨ-ਮੁੱਕੇ ਚੱਲਦੇ ਰਹੇ।

ਘਟਨਾ ਦੀ ਜਾਣਕਾਰੀ ਚੌਕੀ ਘੁਬਾਇਆ ਦੀ ਪੁਲਿਸ ਨੂੰ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ।
ਲਾੜੇ ਦੀ ਪ੍ਰੇਮਿਕਾ ਨੇ ਕਥਿਤ ਦੋਸ਼ ਲਾਉਂਦਿਆਂ ਦੱਸਿਆ ਕਿ ਉਪਰੋਕਤ ਵਿਅਕਤੀ ਮੇਰੇ ਨਾਲ ਪਿਛਲੇ 3 ਸਾਲ ਤੋਂ ਸਬੰਧ ਬਣਾ ਰਿਹਾ ਸੀ ਅਤੇ ਮੇਰੇ ਕੋਲ 2 ਢਾਈ ਲੱਖ ਰੁਪਏ ਸੀ, ਉਹ ਵੀ ਲੈ ਕੇ ਖਾ ਗਿਆ ਹੈ। ਮੇਰੇ ਨਾਲ ਵਿਆਹ ਕਰਵਾਉਣ ਦਾ ਲਾਰਾ ਲਗਾ ਰਿਹਾ ਸੀ, ਜਿਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗਾ ਕਿ ਵਕੀਲ ਸਿੰਘ ਉਰਫ ਸੁਨੀਲ ਪਿੰਡ ਚੱਕ ਟਾਹਲੀ ਵਾਲਾ ਵਿਖੇ ਇਕ ਲੜਕੀ ਨਾਲ ਆਪਣੇ-ਆਪ ਨੂੰ ਕੁਆਰਾ ਦੱਸ ਦੇ ਵਿਆਹ ਕਰਵਾ ਕੇ ਜ਼ਿੰਦਗੀ ਖਰਾਬ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਇਹ ਸਭ ਕੀਤਾ। ਪ੍ਰੇਮਿਕਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਚੌਕੀ ਘੁਬਾਇਆ ਦੇ ਇੰਚਰਾਜ ਹਰਦੇਵ ਸਿੰਘ ਬੇਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੌਕੀ ਵਿਖੇ ਸੂਚਨਾ ਮਿਲੀ ਸੀ ਕਿ ਪਿੰਡ ਚੱਕ ਟਾਹਲੀ ਵਾਲਾ ’ਚ ਇਕ ਬਰਾਤ ਪੁੱਜੀ ਹੈ ਅਤੇ ਦੋਵਾਂ ਧਿਰਾਂ ਦਾ ਝਗੜਾ ਹੋ ਰਿਹਾ ਹੈ ਤਾਂ ਉਨ੍ਹਾਂ ਵੱਲੋਂ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜ ਕੇ ਸਥਿਤੀ ’ਤੇ ਕਾਬੂ ਪਾਇਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਬਾਰੇ ਲਾੜੀ ਦੇ ਪਿਤਾ ਨੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਸਾਨੂੰ ਪਿੰਡ ਕੇਰੀਆ ਦੇ 2 ਵਿਚੋਲਿਆਂ ਤੇ ਇਕ ਲਾਧੂਕਾ ਦੇ ਵਿਚੋਲੇ ਨੇ ਮੁੰਡੇ ਦੇ ਕੁਆਰਾ ਹੋਣ ਦੀ ਗੱਲ ਕਹਿ ਕੇ ਰਿਸ਼ਤਾ ਕਰਵਾਇਆ ਸੀ। ਅੱਜ ਉਨ੍ਹਾਂ ਵੱਲੋਂ ਬੋਲੇ ਝੂਠ ਦੀ ਸੱਚਾਈ ਇਕ ਲੜਕੀ ਨੇ ਆ ਕੇ ਦੱਸੀ ਤਾਂ ਸਾਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ। ਲਾੜੀ ਦੇ ਪਿਤਾ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਲਾੜੇ ਸਣੇ ਵਿਚੋਲਿਆਂ ਦੇ ਖ਼ਿਲਾਫ਼ ਵੀ ਸਖਤ ਤੋਂ ਸਖਤ ਕਰਵਾਈ ਕਰਕੇ ਇਨਸਾਫ਼ ਦਿੱਤੀ ਜਾਵੇ।

error: Content is protected !!