Skip to content
Saturday, January 18, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
11
ਪ੍ਰਾਈਮ ਵੀਡੀਓ ਨਾਲ ਜੁੜਿਆ ਚੌਪਾਲ, ਦਰਸ਼ਕ ਨਵੀਆਂ ਪੰਜਾਬੀ ਫਿਲਮਾਂ ਦਾ ਉਠਾ ਸਕਣਗੇ ਆਨੰਦ
Latest News
National
Punjab
ਪ੍ਰਾਈਮ ਵੀਡੀਓ ਨਾਲ ਜੁੜਿਆ ਚੌਪਾਲ, ਦਰਸ਼ਕ ਨਵੀਆਂ ਪੰਜਾਬੀ ਫਿਲਮਾਂ ਦਾ ਉਠਾ ਸਕਣਗੇ ਆਨੰਦ
September 11, 2023
Voice of Punjab
ਪ੍ਰਾਈਮ ਵੀਡੀਓ ਨਾਲ ਜੁੜਿਆ ਚੌਪਾਲ, ਦਰਸ਼ਕ ਨਵੀਆਂ ਪੰਜਾਬੀ ਫਿਲਮਾਂ ਦਾ ਉਠਾ ਸਕਣਗੇ ਆਨੰਦ
ਵੀਓਪੀ ਬਿਊਰੋ-ਪ੍ਰਾਈਮ ਵੀਡੀਓ ਓਟੀਟੀ ਪਲੇਟਫਾਰਮ ਨੇ ਆਪਣਾ ਵਿਸਥਾਰ ਕਰਦੇ ਹੋਏ ਭਾਰਤ ਦੀ ਪ੍ਰਮੁੱਖ ਪੰਜਾਬੀ ਸਟ੍ਰੀਮਿੰਗ ਐਪ ਚੌਪਾਲ ਨੂੰ ਲੜੀ ਵਿੱਚ ਜੋੜਿਆ। ਪ੍ਰਸ਼ੰਸਕਾਂ ਦੀ ਪਸੰਦੀਦਾ ਪੰਜਾਬੀ ਭਾਸ਼ਾ ਦਾ ਕੰਟੈਂਟ , ਜਿਸ ਵਿੱਚ ਨਵੀਆਂ ਸੁਪਰਹਿੱਟ ਫ਼ਿਲਮਾਂ ਅਤੇ ਪ੍ਰਸਿੱਧ ਡਿਜੀਟਲ ਸੀਰੀਜ਼ ਸ਼ਾਮਲ ਹਨ, ਹੁਣ ਪ੍ਰਾਈਮ ਵੀਡੀਓ ਚੈਨਲ ਰਾਹੀਂ INR 599 ਪ੍ਰਤੀ ਸਾਲ ਦੀ ਸ਼ੁਰੂਆਤੀ ਪੇਸ਼ਕਸ਼ ਦੇ ਨਾਲ ਐਡ-ਆਨ ਸਬਸਕ੍ਰਿਪਸ਼ਨ ਉਤੇ ਪ੍ਰਾਈਮ ਮੈਂਬਰਾਂ ਲਈ ਉਪਲਬਧ ਹੋਵੇਗਾ।
ਪ੍ਰਾਈਮ ਵੀਡੀਓ ਚੈਨਲ ਅਤੇ ਐਮਾਜ਼ਾਨ ਨਾਲ਼ , ਪ੍ਰਾਈਮ ਮੈਂਬਰ ਹੁਣ ਪ੍ਰੀਮੀਅਮ ਕੰਟੈਂਟ ਮਲਟੀਪਲ ਵੀਡੀਓਜ਼ ਸਟ੍ਰੀਮਿੰਗ ਸੇਵਾਵਾਂ ਆਸਾਨੀ ਨਾਲ਼ ਇੱਕ ਹੀ ਜਗ੍ਹਾ ਤੋਂ ਪ੍ਰਾਪਤ ਕਰ ਸਕਦੇ ਹਨ। ਭਾਰਤ ਦੇ ਸਭ ਤੋਂ ਪ੍ਰਸਿੱਧ ਮਨੋਰੰਜਕ ਐਪ ਪ੍ਰਾਈਮ ਵੀਡੀਓ ਨੇ ਅੱਜ ਭਾਰਤ ਦੀ ਪ੍ਰਮੁੱਖ ਪੰਜਾਬੀ ਵੀਡੀਓ ਸਟ੍ਰੀਮਿੰਗ ਸੇਵਾ ਚੌਪਾਲ ਨੂੰ ਪ੍ਰਾਈਮ ਵੀਡੀਓ ਚੈਨਲਾਂ ਨਾਲ ਜੋੜਨ ਦਾ ਐਲਾਨ ਕੀਤਾ ਹੈ। ਚੌਪਾਲ ਨਵੀਆਂ ਅਤੇ ਬਲਾਕਬਸਟਰ ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਦੀ ਇੱਕ ਵਿਸ਼ਾਲ ਲਾਇਬ੍ਰੇਰੀ ਹੈ। ਪ੍ਰਾਈਮ ਮੈਂਬਰ ਹੁਣ ਸਿਰਫ਼ INR 599 ਦੀ ਸ਼ੁਰੂਆਤੀ ਪੇਸ਼ਕਸ਼ ਦੇ ਨਾਲ ਚੌਪਾਲ ਦੀ ਸਾਲਾਨਾ ਐਡ-ਆਨ ਸਬਸਕ੍ਰਿਪਸ਼ਨ ਖ਼ਰੀਦ ਸਕਦੇ ਹਨ, ਜੋ ਸਿਰਫ਼ ਪ੍ਰਾਈਮ ਵੀਡੀਓ ਚੈਨਲਾਂ ਰਾਹੀਂ ਹੀ ਉਪਲਬਧ ਹੈ।
ਚੌਪਾਲ ਦੀਆਂ ਸੁਪਰਹਿੱਟ ਫਿਲਮਾਂ ਅਤੇ ਸੀਰੀਜ਼ ਵਿਚ ਕਲੀ ਜੋਟਾ, ਆਜਾ ਮੈਕਸੀਕੋ ਚੱਲੀਏ, ਆਊਟਲਾਅ, ਚੱਲ ਜਿੰਦੀਏ, ਖਾਓ ਪੀਓ ਐਸ਼ ਕਰੋ, ਪੰਛੀ ਅਤੇ ਪਾਣੀ ਚ ਮਧਾਣੀ ਵਰਗੇ ਕੁਝ ਨਾਮ ਸ਼ਾਮਿਲ ਹਨ। ਇਸ ਤੋਂ ਇਲਾਵਾ, ਚੌਪਾਲ ਆਪਣੇ ਦਰਸ਼ਕਾਂ ਲਈ ਦੁਨੀਆਂ ਭਰ ਵਿੱਚ ਬਲਾਕਬਸਟਰ ਰਹਿਣ ਵਾਲ਼ੀ, ਕਾਮੇਡੀ ਫ਼ਿਲਮ ਕੈਰੀ ਆਨ ਜੱਟਾ 3 (7 ਸਤੰਬਰ ਤੋਂ ਉਪਲਬਧ) ਵੇਖਣ ਦਾ ਮੌਕਾ ਲੈ ਕੇ ਆ ਰਿਹਾ ਹੈ।
ਇਸ ਮੌਕੇ ਚੌਪਾਲ ਦੇ vice president of strategic partnership and alliances ਨੇ ਕਿਹਾ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਵਧੀਆ ਪੰਜਾਬੀ ਕੰਟੈਂਟ ਪ੍ਰਦਾਨ ਕਰਨਾ ਚਾਹੁੰਦੇ ਹਾਂ। ਸਾਡੇ ਲਈ, ਇਹ ਗੱਠਜੋੜ ਇੱਕ ਮੀਲ ਪੱਥਰ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਪੰਜਾਬੀ ਕੰਟੈਂਟ ਲਈ ਵਿੱਚ ਪੂਰੇ ਦੇਸ਼ ਵਿੱਚ ਮਹੱਤਵਪੂਰਨ ਸਾਬਿਤ ਹੋਵੇਗਾ। ਅਸੀਂ ਬਹੁਤ ਖੁਸ਼ ਹਾਂ ਕਿ ਪ੍ਰਾਈਮ ਵੀਡੀਓਜ਼ ਹੁਣ ਆਪਣੇ ਦਰਸ਼ਕਾਂ ਨੂੰ ਵਿਸ਼ਵ ਪੱਧਰੀ ਪੰਜਾਬੀ ਮੰਨੋਰੰਜਨ ਪ੍ਰਦਾਨ ਕਰੇਗਾ ਅਤੇ ਇਸ ਨੂੰ ਪੂਰੇ ਭਾਰਤ ਵਿੱਚ ਹੋਰ ਵੀ ਅੱਗੇ ਲੈ ਕੇ ਜਾਏਗਾ।
ਗਾਹਕ IMDb ਦੀ X-Ray ਵਿਸ਼ੇਸ਼ਤਾ ਦਾ ਆਨੰਦ ਲੈ ਸਕਦੇ ਹਨ ਅਤੇ ਇੱਕ ਹੀ ਵਾਚ ਲਿਸਟ ਅਤੇ ਔਫਲਾਈਨ ਕੰਟੈਂਟ ਡਾਊਨਲੋਡ ਕਰ ਸਕਦੇ ਹਨ। ਗਾਹਕ ਆਪਣੇ ਸਾਰੇ ਪ੍ਰੀਮੀਅਮ ਚੈਨਲ ਵਿੱਚ ਡੇਟਾ ਦੀ ਖਪਤ ਅਤੇ ਹੋਰ ਬਹੁਤ ਚੀਜ਼ਾਂ ਦਾ ਪ੍ਰਬੰਧਨ ਵੀ ਕਰ ਸਕਦੇ ਹਨ।
ਪ੍ਰਾਈਮ ਵੀਡੀਓ ਚੈਨਲਾਂ ਦੇ ਨਾਲ਼, ਪ੍ਰਾਈਮ ਮੈਂਬਰ 21 OTT ਸੇਵਾਵਾਂ ਵਿੱਚ ਹਜ਼ਾਰਾਂ ਹੋਰ ਸਿਰਲੇਖਾਂ ਤੱਕ ਪਹੁੰਚ ਕਰ ਸਕਦੇ ਹਨ, ਜਿਸ ਵਿੱਚ Chaupal, BBC Player, BBC Kids, Animax + GEM, Lionsgate Play, Discovery+, Eros Now, DocuBay, ManoramaMAX, hoichoi, MUBI, AMC+, ShortsTV, VROTT, Acorn TV, NammaFlix, Stingray All Good Vibes, iwonder, Curiosity Stream, MyZen TV, ਅਤੇ Museum TV ਸ਼ਾਮਿਲ ਹਨ।
Post navigation
ਕੰਟੇਨਰ ਵਿਚੋਂ ਫੜਿਆ ਪੰਜ ਹਜ਼ਾਰ ਕਿਲੋ ਗਊ ਮਾਸ, ਟਰੱਕ ਚਾਲਕ ਸਮੇਤ ਦੋ ਜਣੇ ਪੁਲਿਸ ਹਵਾਲੇ ਕੀਤੇ, ਜੰਮੂ ਕਸ਼ਮੀਰ ਤੇ ਹੋਰਾਂ ਇਲਾਕਿਆਂ ਵਿਚ ਸਪਲਾਈ ਹੋਣਾ ਸੀ ਮਾਸ
ਸੀਐਮ ਮਾਨ ਦਾ ਵੜਿੰਗ ਤੇ ਮਜੀਠੀਆ ਨੂੰ ਚੈਲੇਂਜ, 45 ਫ਼ੀਸਦੀ ਨੰਬਰਾਂ ਵਿਚ ਪੰਜਾਬੀ ਪ੍ਰੀਖਿਆ ਪਾਸ ਕਰ ਕੇ ਵਿਖਾ ਦਿਓ, ਖਹਿਰਾ ਤੇ ਮਜੀਠੀਆ ਬੋਲੇ, ਸੂਬਾ ਚਲਾਉਣਾ ਕਾਮੇਡੀ ਸਰਕਸ ਨਹੀਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us