ਸਕੂਲੋਂ ਛੁੱਟੀ ਤੋਂ ਬਾਅਦ ਸਾਈਕਲ ਚਲਾਉਂਦੇ ਦੋ ਬੱਚੇ ਪਾਣੀ ਵਾਲੇ ਟੈਂਕ ਵਿਚ ਡਿੱਗੇ, ਡੁੱਬਣ ਕਾਰਨ ਹੋਈ ਮੌਤ

ਸਕੂਲੋਂ ਛੁੱਟੀ ਤੋਂ ਬਾਅਦ ਸਾਈਕਲ ਚਲਾਉਂਦੇ ਦੋ ਬੱਚੇ ਪਾਣੀ ਵਾਲੇ ਟੈਂਕ ਵਿਚ ਡਿੱਗੇ, ਡੁੱਬਣ ਕਾਰਨ ਹੋਈ ਮੌਤ


ਵੀਓਪੀ ਬਿਊਰੋ, ਰੋਹਤਕ : ਮਹਿਮ ਕਸਬੇ ਵਿਚ ਐਤਵਾਰ ਨੂੰ ਦਰਦਨਾਕ ਹਾਦਸਾ ਹੋਇਆ ਹੈ। ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਸਾਈਕਲ ਚਲਾ ਰਹੇ ਦੋ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਸਾਈਕਲ ਚਲਾਉਣ ਸਮੇਂ ਕਸਬੇ ਨਾਲ ਲੱਗਦੇ ਇਮਲੀਗੜ੍ਹ ਪਿੰਡ ਦੇ ਜਲ ਘਰ ਟੈਂਕ ਦੇ ਰੈਂਪ ਤੋਂ ਫਿਸਲਣ ਕਾਰਨ ਦੋਵੇਂ ਸਾਈਕਲ ਸਵਾਰ ਪਾਣੀ ਵਿਚ ਡਿੱਗ ਪਏ ਸਨ। ਦੋਵਾਂ ਦੀ ਸ਼ਨਾਖ਼ਤ ਆਰਿਸ ਪੁੱਤਰ ਸ਼ਰਾਫ਼ਤ ਵਾਸੀ ਚੌਬੀਸੀ ਚਬੂਤਰਾ ਤੇ ਭਰਤ ਪੁੱਤਰ ਹਨੀ ਵਜੋਂ ਹੋਈ ਹੈ। ਆਰਿਸ ਛੇਵੀਂ ਤੇ ਭਾਰਤ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਦੋਵਾਂ ਦੇ ਘਰ ਲਾਗੇ-ਲਾਗੇ ਹਨ।

ਇਨ੍ਹਾਂ ਦੋਵਾਂ ਦੇ ਨਾਲ ਆਰਿਸ ਦੀ ਭੂਆ ਦੇ ਪੁੱਤਰ 11 ਸਾਲਾ ਆਯਾਨ ਤੇ 8 ਸਾਲਾ ਰਿਆਨ ਵੀ ਸਨ। ਆਰਿਸ ਤੇ ਭਰਤ ਨੂੰ ਬਚਾਉਣ ਲਈ ਆਯਾਨ ਪਾਣੀ ਵਿਚ ਕੁੱਦ ਪਿਆ ਸੀ, ਉਸ ਨੂੰ ਵੀ ਮੁਸ਼ਕਲ ਨਾਲ ਉੱਥੋਂ ਕੱਢਿਆ ਗਿਆ। ਮਹਿਮ ਥਾਣਾ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਰੋਹਤਕ ਪੀਜੀਆਈ ਵਿਚ ਰਖਵਾ ਦਿੱਤਾ ਹੈ। ਮਾਮਲੇ ਵਿਚ ਮਹਿਮ ਪੁਲਿਸ ਨੂੰ ਮ੍ਰਿਤਕ ਆਰਿਸ ਦੇ ਪਿਤਾ ਸ਼ਰਾਫ਼ਤ ਨੇ ਬਿਆਨ ਦਰਜ ਕਰਵਾ ਦਿੱਤੇ ਹਨ।

ਸ਼ਰਾਫ਼ਤ ਪਿੱਛੋਂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਦੇ ਕਰੂਲਾ ਮੁਹੱਲੇ ਦਾ ਵਾਸੀ ਹੈ। ਕਈ ਸਾਲ ਪਹਿਲਾਂ ਮਹਿਮ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਕੇ ਲੋਕਾਂ ਦੇ ਘਰਾਂ ਵਿਚ ਰੰਗ-ਰੋਗਨ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਪੁੱਤਰ ਆਰਿਸ, ਭਾਣਜਾ ਰਿਆਨ ਤੇ ਗੁਆਂਢ ਵਿਚ ਰਹਿੰਦਾ ਬੱਚਾ ਭਰਤ ਸਵੇਰ ਵੇਲੇ ਘਰੋਂ ਨਿਕਲ ਗਏ ਸਨ। ਦੁਪਹਿਰੇ ਕਰੀਬ ਸਾਢੇ ਬਾਰ੍ਹਾਂ ਵਜੇ ਇਹ ਭਾਣਾ ਵਰਤਿਆ ਹੈ।

error: Content is protected !!