ਕੰਟੇਨਰ ਵਿਚੋਂ ਫੜਿਆ ਪੰਜ ਹਜ਼ਾਰ ਕਿਲੋ ਗਊ ਮਾਸ, ਟਰੱਕ ਚਾਲਕ ਸਮੇਤ ਦੋ ਜਣੇ ਪੁਲਿਸ ਹਵਾਲੇ ਕੀਤੇ, ਜੰਮੂ ਕਸ਼ਮੀਰ ਤੇ ਹੋਰਾਂ ਇਲਾਕਿਆਂ ਵਿਚ ਸਪਲਾਈ ਹੋਣਾ ਸੀ ਮਾਸ

ਕੰਟੇਨਰ ਵਿਚੋਂ ਫੜਿਆ ਪੰਜ ਹਜ਼ਾਰ ਕਿਲੋ ਗਊ ਮਾਸ, ਟਰੱਕ ਚਾਲਕ ਸਮੇਤ ਦੋ ਜਣੇ ਪੁਲਿਸ ਹਵਾਲੇ ਕੀਤੇ, ਜੰਮੂ ਕਸ਼ਮੀਰ ਤੇ ਹੋਰਾਂ ਇਲਾਕਿਆਂ ਵਿਚ ਸਪਲਾਈ ਹੋਣਾ ਸੀ ਮਾਸ


ਵੀਓਪੀ ਬਿਊਰੋ, ਖੰਨਾ : ਖੰਨਾ ਦੇ ਪੁਰਾਣੇ ਬੱਸ ਅੱਡੇ ਕੋਲ ਨੈਸ਼ਨਲ ਹਾਈਵੇ ’ਤੇ ਐਤਵਾਰ ਤੜਕੇ ਗਊ ਮਾਸ ਨਾਲ ਭਰਿਆ ਇਕ ਕੰਟੇਨਰ ਫੜਿਆ ਗਿਆ। ਗਊ ਸੇਵਕਾਂ ਤੇ ਸ਼ਿਵ ਸੈਨਿਕਾਂ ਦੀ ਇਕ ਟੀਮ ਨੇ ਕੰਟੇਨਰ ’ਚ ਸਵਾਰ ਦੋ ਲੋਕਾਂ ਨੂੰ ਵੀ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ। ਕੰਟੇਨਰ ਦੀ ਤਲਾਸ਼ੀ ਲੈਣ ’ਤੇ ਉਸ ’ਚ ਗਊ ਮਾਸ ਨਾਲ ਭਰੇ 250 ਡੱਬੇ ਮਿਲੇ। ਹਰੇਕ ਡੱਬੇ ’ਚ 20 ਕਿੱਲੋ ਗਊ ਮਾਸ ਭਰਿਆ ਹੋਇਆ ਸੀ।

ਕੁੱਲ ਪੰਜ ਹਜ਼ਾਰ ਕਿਲੋ ਮਾਸ ਕੰਟੇਨਰ ਵਿਚੋਂ ਬਰਾਮਦ ਕੀਤਾ ਗਿਆ ਹੈ। ਉੱਥੇ, ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ’ਚ ਦੱਸਿਆ ਕਿ ਮਾਲੇਰਕੋਟਲਾ ’ਚ ਗਾਵਾਂ ਨੂੰ ਕੱਟ ਕੇ ਪਹਿਲਾਂ ਮਾਸ ਦਿੱਲੀ ਭੇਜਿਆ ਜਾਂਦਾ ਹੈ ਤੇ ਫਿਰ ਉਸਨੂੰ ਚੰਗੀ ਤਰ੍ਹਾਂ ਸਾਫ਼ ਤੇ ਪੈਕ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਤੇ ਹੋਰਨਾਂ ਇਲਾਕਿਆਂ ’ਚ ਸਪਲਾਈ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਵੀ ਖੰਨਾ ’ਚ ਹਰਿਆਣਾ ਦੇ ਮੇਵਾਤ ’ਚ ਕੱਟਣ ਲਈ ਜਾ ਰਹੇ ਗਊਵੰਸ਼ ਨਾਲ ਭਰਿਆ ਕੰਟੇਨਰ ਫੜਿਆ ਸੀ।


ਗਊ ਰੱਖਿਆ ਦਲ ਪੰਜਾਬ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਲੇਰਕੋਟਲਾ ’ਚ ਕੱਟੀਆਂ ਗਈਆਂ ਗਾਵਾਂ ਦਾ ਮਾਸ ਦਿੱਲੀ ਤੋਂ ਹੋ ਕੇ ਪੰਜਾਬ ਦੇ ਰਸਤੇ ਕੰਟੇਨਰ ਰਾਹੀਂ ਜੰਮੂ ਕਸ਼ਮੀਰ ਭੇਜਿਆ ਜਾ ਰਿਹਾ ਹੈ। ਇਸ ’ਤੇ ਉਨ੍ਹਾਂ ਨੇ ਖੰਨਾ ’ਚ ਇਹ ਕੰਟੇਨਰ ਘੇਰ ਲਿਆ। ਥਾਣਾ ਸਿਟੀ 2 ਦੇ ਐੱਸਐੱਚਓ ਕੁਲਜਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਪੜਤਾਲ ਮਗਰੋਂ ਮਾਮਲਾ ਦਰਜ ਕੀਤਾ ਜਾਵੇਗਾ। ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!