ਅਮਰੀਕਾ ਪੁਲਿਸ ਦੀ ਗੱਡੀ ਦੀ ਟੱਕਰ ਨਾਲ ਭਾਰਤੀ ਵਿਦਿਆਰਥਣ ਦੀ ਮੌਤ ਉਤੇ ਹੱਸਦੇ ਤੇ ਮਜ਼ਾਕ ਉਡਾਉਂਦੇ ਅਫਸਰ ਦੀ ਵੀਡੀਓ ਵਾਇਰਲ

ਵੀਓਪੀ ਬਿਊਰੋ, ਇੰਟਰਨੈਸ਼ਨਲ- ਇਸ ਸਾਲ ਦੇ ਸ਼ੁਰੂ ਵਿਚ ਅਮਰੀਕਾ ਦੇ ਸਿਆਟਲ ਵਿਚ ਇਕ ਤੇਜ਼ ਰਫਤਾਰ ਪੁਲਿਸ ਗਸ਼ਤੀ ਵਾਹਨ ਦੀ ਲਪੇਟ ਵਿਚ ਆਉਣ ਨਾਲ ਇਕ 23 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੀ।ਇਸ ਮਾਮਲੇ ਨਾਲ ਸਬੰਧਤ ਇਕ ਪੁਲਿਸ ਅਧਿਕਾਰੀ ਦੇ ‘ਬਾਡੀਕੈਮ’ (ਸਰੀਰ ‘ਤੇ ਲੱਗੇ ਕੈਮਰੇ) ਦੀ ਫੁਟੇਜ ਸਾਹਮਣੇ ਆਈ ਹੈ, ਜਿਸ ‘ਚ ਉਹ ਵਿਦਿਆਰਥਣ ਦੀ ਮੌਤ ‘ਤੇ ਹੱਸਦਾ ਹੋਇਆ ਮਜ਼ਾਕ ਉਡਾਉਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤ ਨੇ ਪੂਰੀ ਜਾਂਚ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਅਮਰੀਕੀ ਅਧਿਕਾਰੀਆਂ ਕੋਲ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ।

ਸਿਆਟਲ ਟਾਈਮਜ਼ ਨੇ ਸੋਮਵਾਰ ਨੂੰ ਰਿਪੋਰਟ ਕੀਤੀ ਕਿ ਪੁਲਿਸ ਅਧਿਕਾਰੀ ਕੇਵਿਨ ਡੇਵ ਵੱਲੋਂ ਚਲਾਏ ਜਾ ਰਹੇ ਇੱਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਜਨਵਰੀ ਵਿੱਚ ਜਾਹਨਵੀ ਕੰਦੂਲਾ ਦੀ ਮੌਤ ਹੋ ਗਈ ਸੀ। ਉਹ 74 ਕਿਲੋਮੀਟਰ ਪ੍ਰਤੀ ਮੀਲ (119 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਕਾਰ ਨੂੰ ਚਲਾ ਰਿਹਾ ਸੀ। ਸਿਆਟਲ ਪੁਲਿਸ ਵਿਭਾਗ ਵੱਲੋਂ ਸੋਮਵਾਰ ਨੂੰ ਬਾਡੀਕੈਮ ਫੁਟੇਜ ਜਾਰੀ ਕੀਤੀ ਗਈ, ਜਿਸ ਵਿਚ ਅਫਸਰ ਡੈਨੀਅਲ ਆਰਡਰਰ ਘਾਤਕ ਘਟਨਾ ਨੂੰ ਲੈ ਕੇ ਹੱਸਿਆ ਸੀ ਅਤੇ ਡੇਵ ਦੀ ਗਲਤੀ ਜਾਂ ਅਪਰਾਧਿਕ ਜਾਂਚ ਦੀ ਜ਼ਰੂਰਤ ਨੂੰ ਖਾਰਜ ਕਰ ਦਿੱਤਾ ਸੀ।
ਫੁਟੇਜ ਦੇ ਅਨੁਸਾਰ ਸਿਆਟਲ ਪੁਲਸ ਅਫਸਰ ਗਿਲਡ ਦੇ ਉਪ ਪ੍ਰਧਾਨ ਆਰਡਰਰ, ਗਿਲਡ ਦੇ ਪ੍ਰਧਾਨ ਮਾਈਕ ਸੋਲਨ ਨਾਲ ਫੋਨ ‘ਤੇ ਉਸ ਘਟਨਾ ਬਾਰੇ ਗੱਲ ਕਰਦੇ ਹੋਏ ਸੁਣਿਆ ਜਾ ਸਕਦਾ ਹੈ, ਜਿਸ ਵਿਚ ਕੰਦੂਲਾ ਦੀ ਮੌਤ ਹੋਈ ਸੀ। ਵੀਡੀਓ ਵਿਚ ਆਰਡਰਰ ਨੂੰ ਹੱਸਦੇ ਹੋਏ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਉਹ ਮਰ ਚੁੱਕੀ ਹੈ। ਉਹ ਇਕ ਰੈਗੂਲਰ ਪਰਸਨ ਹੈ। ਬੱਸ ਇਕ 11,000 ਡਾਲਰ ਦਾ ਚੈੱਕ ਲਿਖੋ, ਵੈਸੇ ਵੀ ਉਹ 26 ਸਾਲ ਦੀ ਸੀ, ਉਸ ਦੀ ਕੁੱਝ ਖ਼ਾਸ ਕੀਮਤ ਨਹੀਂ ਸੀ। ਐੱਨ.ਬੀ.ਸੀ. ਨਿਊਜ਼ ਦੀ ਰਿੁਪੋਰਟ ਮੁਤਾਬਕ ਆਰਡਰਰ ਨੇ ਕਿਹਾ ਕਿ ਡੇਵ ਦੀ ਗੱਡੀ ਕੰਟਰੋਲ ਤੋਂ ਬਾਹਰ ਨਹੀਂ ਸੀ। ਪਿਛਲੇ ਮਹੀਨੇ ਸਰਕਾਰੀ ਵਕੀਲਾਂ ਨੂੰ ਸਮੀਖਿਆ ਲਈ ਭੇਜੀ ਗਈ ਇੱਕ ਪੁਲਸ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਡੇਵ 74 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਅਤੇ ਕੰਦੂਲਾ ਟੱਕਰ ਤੋਂ ਬਾਅਦ 100 ਫੁੱਟ ਤੋਂ ਵੱਧ ਦੂਰ ਜਾ ਕੇ ਡਿੱਗੀ ਸੀ। ਇਸ ਦੌਰਾਨ, ਸੀਏਟਲ ਦੇ ਕੇਟੀਟੀਐਚ ਰੇਡੀਓ ਸਟੇਸ਼ਨ ਦੇ ਅਨੁਸਾਰ, ਆਰਡਰਰ ਨੇ ਕਿਹਾ ਕਿ ਉਸਨੇ ਇਹ ਟਿੱਪਣੀ ਵਕੀਲਾਂ ਦਾ ਮਜ਼ਾਕ ਉਡਾਉਣ ਲਈ ਕੀਤੀ ਸੀ। ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਕੰਦੂਲਾ ਸੀਏਟਲ ਦੀ ਨੌਰਥਈਸਟਰਨ ਯੂਨੀਵਰਸਿਟੀ ਤੋਂ ਆਪਣੀ ਮਾਸਟਰ ਡਿਗਰੀ ਕਰ ਰਹੀ ਸੀ।

ਖਬਰ ‘ਤੇ ਟਿੱਪਣੀ ਕਰਦੇ ਹੋਏ ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲ ਜਨਰਲ ਨੇ ਸੜਕ ਹਾਦਸੇ ਵਿੱਚ ਕੰਦੂਲਾ ਦੀ ਮੌਤ ਹੋਣ ਦੀ ਘਟਨਾ ਨਾਲ ਨਜਿਠਣ ਦੇ ਤਰੀਕੇ ਨੂੰ “ਬਹੁਤ ਹੀ ਪਰੇਸ਼ਾਨ ਕਰਨ ਵਾਲਾ” ਦੱਸਿਆ। ਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਅਸੀਂ ਇਸ ਦੁਖਦਾਈ ਮਾਮਲੇ ਵਿੱਚ ਸ਼ਾਮਲ ਲੋਕਾਂ ਵਿਰੁੱਧ ਜਾਂਚ ਅਤੇ ਕਾਰਵਾਈ ਲਈ ਸਿਆਟਲ ਅਤੇ ਵਾਸ਼ਿੰਗਟਨ ਰਾਜ ਦੇ ਸਥਾਨਕ ਅਧਿਕਾਰੀਆਂ ਦੇ ਨਾਲ-ਨਾਲ ਵਾਸ਼ਿੰਗਟਨ ਡੀਸੀ ਦੇ ਸੀਨੀਅਰ ਅਧਿਕਾਰੀਆਂ ਕੋਲ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ।” ਇਸਨੇ ਕਿਹਾ, “ਕੌਂਸਲੇਟ ਅਤੇ ਦੂਤਘਰ ਸਾਰੇ ਸਬੰਧਤ ਅਧਿਕਾਰੀਆਂ ਨਾਲ ਇਸ ਮਾਮਲੇ ‘ਤੇ ਨੇੜਿਓਂ ਨਜ਼ਰ ਰੱਖਣਾ ਜਾਰੀ ਰੱਖਣਗੇ।”