ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ ‘ਚ ਚਾਰ ਜਵਾਨ ਹੋਏ ਸ਼ਹੀਦ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ ‘ਚ ਚਾਰ ਜਵਾਨ ਹੋਏ ਸ਼ਹੀਦ

ਜੰਮੂ (ਵੀਓਪੀ ਬਿਊਰੋ)-ਜੰਮੂ-ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਖਬਰ ਹੈ ਕਿ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ ਹੈ। ਅੱਤਵਾਦੀਆਂ ਨਾਲ ਮੁੱਠਭੇੜ ‘ਚ ਫੌਜ ਦੇ ਤਿੰਨ ਅਧਿਕਾਰੀ ਅਤੇ ਇਕ ਜਵਾਨ ਸ਼ਹੀਦ ਹੋ ਗਏ ਹਨ। ਸ਼ਹੀਦ ਮੇਜਰ ਦਾ ਨਾਮ ਆਸ਼ੀਸ਼ ਧੋਨਕ ਅਤੇ ਡੀਐਸਪੀ ਦਾ ਨਾਮ ਹੁਮਾਯੂੰ ਭੱਟ ਹੈ।

ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਉਸ ਸਮੇਂ ਗੋਲੀਬਾਰੀ ਕੀਤੀ ਜਦੋਂ ਉਹ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਇਸ ਵਿੱਚ ਕਰਨਲ ਮਨਪ੍ਰੀਤ ਸਿੰਘ ਸ਼ਹੀਦ ਹੋ ਗਏ ਸਨ। ਸ਼ਹੀਦ ਕਮਾਂਡਿੰਗ ਕਰਨਲ ਅਤੇ ਮੇਜਰ ਰਾਸ਼ਟਰੀ ਰਾਈਫਲਜ਼ ਯੂਨਿਟ ਨਾਲ ਜੁੜੇ ਹੋਏ ਸਨ ਅਤੇ Vt 19RR ਦੀ ਕਮਾਂਡ ਕਰ ਰਹੇ ਸਨ।

ਦੂਜੇ ਪਾਸੇ ਰਾਜੌਰੀ ‘ਚ ਸੋਮਵਾਰ ਤੋਂ ਐਨਕਾਊਂਟਰ ਚੱਲ ਰਿਹਾ ਹੈ। ਇਸ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਇੱਕ ਸਿਪਾਹੀ ਅਤੇ ਇੱਕ ਐਸਪੀਓ ਸ਼ਹੀਦ ਹੋ ਗਏ ਹਨ। ਇਸ ਆਪਰੇਸ਼ਨ ਵਿੱਚ ਫੌਜ ਦਾ ਇੱਕ ਕੁੱਤਾ ਵੀ ਮਾਰਿਆ ਗਿਆ ਹੈ। ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੇ ਹੈਂਡਲਰ ਦੀ ਜਾਨ ਬਚਾਈ।

error: Content is protected !!