ਔਰਤ ਕਰ ਰਹੀ ਸੀ ਬਲੈਕਮੇਲ, ਰੇਪ ਕੇਸ ਦੀ ਧਮਕੀ ਦੇ ਕੇ ਮੰਗ ਰਹੀ ਸੀ 15 ਲੱਖ ਰੁਪਏ ਦੁਕਾਨਦਾਰ ਨੇ ਖੁਦ ਨੂੰ ਲਾਈ ਅੱਗ

ਔਰਤ ਕਰ ਰਹੀ ਸੀ ਬਲੈਕਮੇਲ, ਰੇਪ ਕੇਸ ਦੀ ਧਮਕੀ ਦੇ ਕੇ ਮੰਗ ਰਹੀ ਸੀ 15 ਲੱਖ ਰੁਪਏ ਦੁਕਾਨਦਾਰ ਨੇ ਖੁਦ ਨੂੰ ਲਾਈ ਅੱਗ

 

ਵੀਓਪੀ ਬਿਊਰੋ – ਫ਼ਿਰੋਜ਼ਪੁਰ ਛਾਉਣੀ ਬਜ਼ਾਰ ਨੰਬਰ 2 ਵਿੱਚ ਇੱਕ ਦੁਕਾਨਦਾਰ ਨੇ ਇੱਕ ਔਰਤ ‘ਤੇ ਕਥਿਤ ਤੌਰ ‘ਤੇ ਬਲੈਕਮੇਲ ਕਰਨ ਦੇ ਦੋਸ਼ ਲਗਾ ਕੇ ਖ਼ੁਦ ਨੂੰ ਅੱਗ ਲਗਾ ਲਈ। ਇਸ ਦੌਰਾਨ ਦੁਕਾਨਦਾਰ ਬੁਰੀ ਤਰ੍ਹਾਂ ਸੜ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਥਾਣਾ ਕੈਂਟ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਖਮੀ ਅਤੇ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਕਰੀਬ 52 ਸਾਲਾ ਓਮ ਪ੍ਰਕਾਸ਼ (ਪਠਾਨ) ਨੇ ਦੱਸਿਆ ਕਿ ਉਸ ਦੀ ਕੈਂਟ ‘ਚ ਦੁਕਾਨ ਹੈ। ਕੁਝ ਸਮਾਂ ਪਹਿਲਾਂ ਇੱਕ ਔਰਤ ਨੂੰ ਉਸ ਦੇ ਪੁੱਤਰਾਂ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਔਰਤ ਨੇ ਪੈਸੇ ਉਧਾਰ ਲਏ ਸਨ। ਪੈਸੇ ਮੰਗਣ ‘ਤੇ ਉਸ ਨੇ ਚੈੱਕ ਦਿੱਤਾ, ਜੋ ਬਾਊਂਸ ਹੋ ਗਿਆ। ਹੁਣ ਔਰਤ ਰੇਪ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ 15 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਪੈਸੇ ਨਾ ਦੇਣ ‘ਤੇ ਇਕ ਪੁਲਿਸ ਮੁਲਾਜ਼ਮ ਵੀ ਫੋਨ ਕਰ ਕੇ ਧਮਕੀਆਂ ਦੇ ਰਿਹਾ ਹੈ।

ਇਸ ਤੋਂ ਤੰਗ ਆ ਕੇ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਔਰਤ ਨੇ ਦੱਸਿਆ ਕਿ ਉਕਤ ਵਿਅਕਤੀ ਵੀਰਵਾਰ ਦੁਪਹਿਰ ਉਸ ਦੀ ਦੁਕਾਨ ‘ਤੇ ਆਇਆ ਅਤੇ ਉਸ ਨਾਲ ਬਹਿਸ ਕੀਤੀ। ਫਿਰ ਉਸ ਦੀ ਦੁਕਾਨ ਦੇ ਬਾਹਰ ਅੱਗ ਲਗਾ ਦਿੱਤੀ। ਜਿਸ ਕਾਰਨ ਦੁਕਾਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਔਰਤ ਵੱਲੋਂ ਬਲੈਕਮੇਲਿੰਗ ਦੇ ਦੋਸ਼ ਝੂਠੇ ਹਨ। ਨਾ ਹੀ ਉਸ ਦਾ ਕੋਈ ਪੈਸਿਆਂ ਦਾ ਲੈਣ-ਦੇਣ ਹੈ। ਥਾਣਾ ਕੈਂਟ ਦੇ ਐਸਐਚਓ ਜਸਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

error: Content is protected !!