ਹਿੰਦ-ਪਾਕਿ ਸਰਹੱਦ ਕੋਲੋਂ ਗੱਡੀ ਵਿਚ ਲੁਕੋ ਕੇ ਦੋ ਕਿਲੋ ਚਿੱਟਾ ਲਿਜਾ ਰਹੇ ਜਲੰਧਰ ਦੇ ਦੋ ਪੁਲਿਸ ਮੁਲਾਜ਼ਮ ਲੋਕਾਂ ਨੇ ਫੜੇ, ਬੀਐਸਐਫ ਹਵਾਲੇ ਕੀਤੇ

ਹਿੰਦ-ਪਾਕਿ ਸਰਹੱਦ ਕੋਲੋਂ ਗੱਡੀ ਵਿਚ ਲੁਕੋ ਕੇ ਦੋ ਕਿਲੋ ਚਿੱਟਾ ਲਿਜਾ ਰਹੇ ਜਲੰਧਰ ਦੇ ਦੋ ਪੁਲਿਸ ਮੁਲਾਜ਼ਮ ਲੋਕਾਂ ਨੇ ਫੜੇ, ਬੀਐਸਐਫ ਹਵਾਲੇ ਕੀਤੇ


ਵੀਓਪੀ ਬਿਊਰੋ, ਫਿਰੋਜ਼ਪੁਰ : ਸਰਹੱਦੀ ਪਿੰਡ ਜੱਲੋ ਕੇ ਦੇ ਲੋਕਾਂ ਵੱਲੋਂ ਵੀਰਵਾਰ ਰਾਤ ਜਲੰਧਰ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਹਿੰਦ-ਪਾਕਿ ਕੌਮਾਂਤਰੀ ਸਰਹੱਦ ਕੋਲੋਂ ਦੋ ਕਿੱਲੋ ਚਿੱਟਾ ਬਰਾਮਦ ਕਰਦੇ ਹੋਏ ਕਾਬੂ ਕੀਤਾ ਗਿਆ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਹ ਪੁਲਿਸ ਮੁਲਾਜ਼ਮ ਰਾਤ ਵੇਲੇ ਕਾਰ ‘ਚ ਲੁਕੋ ਕੇ 2 ਕਿਲੋ ਚਿੱਟਾ ਲਿਜਾ ਰਹੇ ਸਨ। ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦੋਵਾਂ ਨੂੰ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ ਗਿਆ।


ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪੁਲਿਸ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈਆਂ। ਇਨ੍ਹਾਂ ਦੀ ਵਰਦੀ ਤੋਂ ਇਕ ਸਬ ਇੰਸਪੈਕਟਰ ਤੇ ਇਕ ਹੌਲਦਾਰ ਲੱਗ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਮਿਸ਼ਨ ‘ਤੇ ਆਏ ਸਨ ਜਾਂ ਆਪਣੇ ਹੀ ਕਿਸੇ ਨਿੱਜੀ ਕੰਮ ਲਈ ਇਹ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ।

ਖੁਫ਼ੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਇਹ ਲੋਕ ਹੈਰੋਇਨ ਦੀ ਡਲਿਵਰੀ ਲੈਣ ਆਏ ਸਨ। ਸੂਤਰਾਂ ਨੇ ਦੱਸਿਆ ਕਿ ਇਹ ਕਿਸੇ ਅਧਿਕਾਰਤ ਮਿਸ਼ਨ ‘ਤੇ ਹੁੰਦੇ ਤਾਂ ਹੈਰੋਇਨ ਦੇ ਪੈਕੇਟ ਕਾਰ ਦੇ ਬੋਨਟ ‘ਚ ਲੁਕੋ ਕੇ ਨਹੀਂ ਲਿਜਾ ਰਹੇ ਹੁੰਦੇ। ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਬੀਐਸਐਫ ਹਵਾਲੇ ਕਰ ਦਿੱਤਾ।

error: Content is protected !!