ਸਿਹਤ ਖ਼ਰਾਬ ਹੋਣ ਕਾਰਨ ਵਿਦਿਆਰਥਣ ਦੀ ਮੌਤ, ਸਾਥੀ ਵਿਦਿਆਰਥੀਆਂ ਨੇ ਪ੍ਰੋਫੈਸਰ ਉਤੇ ਗੰਭੀਰ ਦੋਸ਼ ਲਾ ਪੁਲਿਸ ਸਾਹਮਣੇ ਕਰ ਦਿੱਤੀ ਕੁੱਟਮਾਰ

ਸਿਹਤ ਖ਼ਰਾਬ ਹੋਣ ਕਾਰਨ ਵਿਦਿਆਰਥਣ ਦੀ ਮੌਤ, ਸਾਥੀ ਵਿਦਿਆਰਥੀਆਂ ਨੇ ਪ੍ਰੋਫੈਸਰ ਉਤੇ ਗੰਭੀਰ ਦੋਸ਼ ਲਾ ਪੁਲਿਸ ਸਾਹਮਣੇ ਕਰ ਦਿੱਤੀ ਕੁੱਟਮਾਰ


ਵੀਓਪੀ ਬਿਊਰੋ, ਪਟਿਆਲਾ -ਵਿਦਿਆਰਥਣ ਦੀ ਸਿਹਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਵਿਚ ਵੱਡਾ ਹੰਗਾਮਾ ਹੋ ਗਿਆ। ਯੂਨੀਵਰਸਿਟੀ ਵਿਚ ਜਸ਼ਨਪ੍ਰੀਤ ਕੌਰ (18) ਬੀਏ ਵਿਚ ਪੜ੍ਹਦੀ ਸੀ। ਜਸ਼ਨਪ੍ਰੀਤ ਬਠਿੰਡਾ ਦੀ ਰਹਿਣ ਵਾਲੀ ਸੀ, ਜਿਸ ਨੂੰ ਸਾਹ ਲੈਣ ਦੀ ਸਮੱਸਿਆ ਸੀ। ਬੀਤੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਬਹੁਤ ਖ਼ਰਾਬ ਸੀ। ਯੂਨੀਵਰਸਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸੁਰਜੀਤ ਸਿੰਘ ਉਤੇ ਦੋਸ਼ ਹਨ ਕਿ ਉਸ ਨੇ ਕੁੜੀ ਨੂੰ ਛੁਟੀ ਨਹੀਂ ਦਿੱਤੀ ਅਤੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ, ਜਿਸ ਕਰਕੇ ਜਸ਼ਨਪ੍ਰੀਤ ਕੌਰ ਦੀ ਰਾਤ 2 ਵਜੇ ਦੇ ਕਰੀਬ ਮੌਤ ਹੋ ਗਈ।                                                                                                                                   ਖਬਰ ਜਾਰੀ ਹੈ…


ਕੁੜੀ ਦੀ ਮੌਤ ਹੋਣ ਤੋਂ ਬਾਅਦ ਯੂਨੀਵਰਸਟੀ ਦੇ ਵਿਦਿਆਰਥੀ ਅਤੇ ਪ੍ਰੋਫ਼ੈਸਰਾਂ ਨੇ ਮੁਲਜ਼ਮ ਪ੍ਰੋਫ਼ੈਸਰ ਸੁਰਜੀਤ ਸਿੰਘ ਦਾ ਪਹਿਲਾਂ ਘਿਰਾਓ ਕੀਤਾ ਅਤੇ ਫਿਰ ਪੁਲਿਸ ਦੀ ਮੌਜੂਦਗੀ ਵਿਚ ਪ੍ਰੋਫ਼ੈਸਰ ਦੀ ਕੁੱਟਮਾਰ ਕਰ ਦਿੱਤੀ। ਜ਼ਖ਼ਮੀ ਪ੍ਰੋਫੈਸਰ ਨੂੰ ਪੁਲਿਸ ਮੁਸਤੈਦੀ ਨਾਲ ਉਥੋਂ ਕੱਢਵਾਇਆ ਅਤੇ ਹਸਪਤਾਲ ਲਿਜਾਇਆ ਗਿਆ।                                                                                                                                               ਖਬਰ ਜਾਰੀ ਹੈ…

ਸਾਥੀ ਵਿਦਿਆਰਥਣਾਂ ਨੇ ਦੱਸਿਆ ਕਿ ਇਹ ਪ੍ਰੋਫ਼ੈਸਰ ਕਾਫ਼ੀ ਵਿਗਿਆਨੀ ਮੰਨਿਆ ਜਾਂਦਾ ਹੈ ਪਰ ਇਸ ਕਰਕੇ ਜਸ਼ਨਪ੍ਰੀਤ ਦੀ ਮੌਤ ਹੋ ਗਈ ਹੈ।ਜਿਹੜੀ ਬਹੁਤ ਜ਼ਿਆਦਾ ਬਿਮਾਰ ਸੀ, ਇਸ ਨੇ ਉਸ ਨੂੰ ਛੁੱਟੀ ਨਹੀਂ ਦਿੱਤੀ ਅਤੇ ਨਾਲ ਹੀ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ।

ਵਿਦਿਆਰਥੀਆਂ ਦੇ ਦੋਸ਼ ਬੇਬੁਨਿਆਦ ਹਨ : ਡਾਇਰੈਕਟਰ ਅੰਮੀ

ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਦਿਲਜੀਤ ਅੰਮੀ ਨੇ ਦੱਸਿਆ ਕਿ ਜੋ ਇਹ ਵਿਦਿਆਰਥੀ ਪ੍ਰੋਫ਼ੈਸਰ ‘ਤੇ ਇਲਜ਼ਾਮ ਲੱਗਾ ਰਹੇ ਹਨ, ਉਹ ਬੇਬੁਨਿਆਦ ਹਨ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਉਹ ਬੀਮਾਰ ਸੀ, ਉਸ ਵਿੱਚ ਪ੍ਰੋਫ਼ੈਸਰ ਦਾ ਕੋਈ ਲੈਣਾ-ਦੇਣਾ ਨਹੀਂ। ਬਾਕੀ ਇਸ ਮਾਮਲੇ ਵਿਚ ਜਾਂਚ ਕੀਤੀ ਜਾਵੇਗੀ।

error: Content is protected !!