ਰੇਲਵੇ ਕਾਲੋਨੀ ਵਿਚ ਛੱਤ ਡਿਗਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਹੋਈ ਮੌਤ

ਰੇਲਵੇ ਕਾਲੋਨੀ ਵਿਚ ਛੱਤ ਡਿਗਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਹੋਈ ਮੌਤ


ਵੀਓਪੀ ਬਿਊਰੋ, ਨੈਸ਼ਨਲ-ਰੇਲਵੇ ਕਾਲੋਨੀ ‘ਚ ਇਕ ਘਰ ਦੀ ਛੱਤ ਡਿੱਗਣ ਕਾਰਨ ਵੱਡੀ ਘਟਨਾ ਵਾਪਰ ਗਈ ਹੈ। ਮਕਾਨ ਦੀ ਛੱਤ ਡਿੱਗਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਹੈ, ਜਿੱਥੇ ਸਾਲਾਂ ਪੁਰਾਣੀ ਆਲਮਬਾਗ ਰੇਲਵੇ ਕਾਲੋਨੀ ਵਿਚ ਇਹ ਭਾਣਾ ਵਾਪਰਿਆ।


ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਚ ਰੇਲਵੇ ਕਰਮਚਾਰੀ ਸਤੀਸ਼ ਚੰਦਰ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਲੋਨੀ ਆਲਮਬਾਗ ਦੇ ਆਨੰਦ ਨਗਰ ਫਤਿਹ ਅਲੀ ਚੌਰਾਹੇ ਦੇ ਕਿਨਾਰੇ ਬਣੀ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਰੌਲਾ ਪੈ ਗਿਆ ਅਤੇ ਲੋਕ ਇਧਰ-ਉਧਰ ਭੱਜਣ ਲੱਗੇ।

ਇਸ ਹਾਦਸੇ ਵਿੱਚ ਰੇਲਵੇ ਮੁਲਾਜ਼ਮ ਸਤੀਸ਼ ਚੰਦਰ (40), ਉਨ੍ਹਾਂ ਦੀ ਪਤਨੀ ਸਰੋਜਨੀ ਦੇਵੀ (35), ਪੁੱਤਰ ਹਰਸ਼ਿਤ (13), ਬੇਟੀ ਹਰਸ਼ਿਤਾ (10) ਅਤੇ ਪੁੱਤਰ ਅੰਸ਼ (5) ਦੀ ਮੌਤ ਹੋ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਤੋਂ ਇਲਾਵਾ ਉੱਥੇ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਕੀਤੇ ਜਾ ਰਹੇ ਹਨ।

error: Content is protected !!