ਵਾਇਰਲ ਵੀਡੀਓ ਨੇ ਖੋਲ੍ਹੀ ਪੁਲਿਸ ਮੁਲਾਜ਼ਮ ਦੀ ਕਰਤੂਤ ਦੀ ਪੋਲ,  ਵਿਭਾਗੀ ਜਾਂਚ ਸ਼ੁਰੂ

ਵਾਇਰਲ ਵੀਡੀਓ ਨੇ ਖੋਲ੍ਹੀ ਪੁਲਿਸ ਮੁਲਾਜ਼ਮ ਦੀ ਕਰਤੂਤ ਦੀ ਪੋਲ,  ਵਿਭਾਗੀ ਜਾਂਚ ਸ਼ੁਰੂ


ਵੀਓਪੀ ਬਿਊਰੋ, ਪਟਿਆਲਾ-ਪੰਜਾਬ ਦੇ ਪਟਿਆਲਾ ਤੋਂ ਇੱਕ ਪੁਲਿਸ ਮੁਲਾਜ਼ਮ ਦੀ ਵਾਇਰਲ ਹੋਈ ਵੀਡੀਓ ਨੇ ਉਸ ਦੀ ਕਰਤੂਤ ਦੀ ਪੋਲ ਖੋਲ੍ਹ ਦਿੱਤੀ। ਪੁਲਿਸ ਮੁਲਾਜ਼ਮਾਂ ਵੱਲੋਂ ਇਕ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪਟਿਆਲਾ ਰੇਲਵੇ ਸਟੇਸ਼ਨ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਦੀ ਦੱਸੀ ਜਾ ਰਹੀ ਹੈ।

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ਦਾ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਏ. ਐੱਸ. ਆਈ. ਸ਼ਾਮ ਲਾਲ ਨੂੰ ਸਸਪੈਂਡ ਕਰ ਕੇ ਉਸ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਇਰਲ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਬਜ਼ੁਰਗ ਵਿਅਕਤੀ ਨੂੰ ਡੰਡੇ ਨਾਲ ਕੁੱਟ ਰਿਹਾ ਹੈ, ਜਦੋਂ ਨੇੜੇ-ਤੇੜੇ ਲੋਕ ਉਸ ਨੂੰ ਬਚਾਉਣ ਲਈ ਆ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਾਲੇ ਨੇ ਇਸੇ ਕਾਰਨ ਬਜ਼ੁਰਗ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕਿਉਂਕਿ ਉਸਨੇ ਪੁਲਿਸ ਵਾਲੇ ਨੂੰ ਆਪਣੇ ਨੇੜੇ ਸਿਗਰਟ ਪੀਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜਿਸ ਕਾਰਨ ਪੁਲਿਸ ਮੁਲਾਜ਼ਮ ਗੁੱਸੇ ‘ਚ ਆ ਗਿਆ ਅਤੇ ਉਸ ਨੇ ਬਜ਼ੁਰਗ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਮੁਲਾਜ਼ਮ ਸ਼ਹਿਰ ਦੇ ਅਨਾਜ ਮੰਡੀ ਥਾਣੇ ਵਿੱਚ ਤਾਇਨਾਤ ਹੈ। ਬਜ਼ੁਰਗ ਦੀ ਪਛਾਣ ਬਲਵੀਰ ਸਿੰਘ ਵਾਸੀ ਪਿੰਡ ਰਾਜਗੜ੍ਹ ਵਜੋਂ ਹੋਈ ਹੈ। ਜੋ ਹੁਣ ਪਟਿਆਲਾ ਸ਼ਹਿਰ ਦੇ ਆਨੰਦ ਨਗਰ ਬੀ. ਵਿਚ ਰਹਿੰਦਾ ਹੈ।

error: Content is protected !!