ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਕੀਤਾ ਸਵਾਗਤ
ਵੀਓਪੀ ਬਿਉਰੋ – ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਬੀ.ਐੱਡ. ਸੈਸ਼ਨ (2023-2025) ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਅਤੇ ਸਰਵ ਸ਼ਕਤੀਮਾਨ ਦੀਆਂ ਅਸੀਸਾਂ ਲੈਣ ਲਈ ਇੱਕ ਪ੍ਰਾਰਥਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਤੋਂ ਬਾਅਦ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵੇਂ ਦਾਖਲਿਆਂ ਨੂੰ ਬੀ.ਐੱਡ. ਦੇ ਨਿਯਮਾਂ ਅਤੇ ਪਾਠਕ੍ਰਮ ਤੋਂ ਜਾਣੂੰ ਕਰਵਾਇਆ ਗਿਆ।
ਪ੍ਰਿੰਸੀਪਲ ਡਾ: ਅਰਜਿੰਦਰ ਸਿੰਘ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦਿਆਂ ਸੰਬੋਧਨ ਕਰਦਿਆਂ ਕਾਲਜ ਗਵਰਨਿੰਗ ਬਾਡੀ, ਕਾਲਜ ਦੇ ਸ਼ਾਨਮੱਤੇ ਇਤਿਹਾਸ ਬਾਰੇ ਜਾਣੂੰ ਕਰਵਾਇਆ ਅਤੇ ਕਾਲਜ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸੈੱਲਾਂ ਅਤੇ ਕਮੇਟੀਆਂ ਬਾਰੇ ਜਾਣੂੰ ਕਰਵਾਇਆ।ਉਨ੍ਹਾਂ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨਾਲ ਫੈਕਲਿਟੀ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਅਤੇ ਬੀ.ਐੱਡ ਦੀ ਦੋ ਸਾਲਾ ਪੜ੍ਹਾਈ ਦੀ ਸਕੀਮ ਬਾਰੇ ਵੀ ਚਰਚਾ ਕੀਤੀ।
ਸਹਾਇਕ ਪ੍ਰੋਫੈਸਰ ਸ਼੍ਰੀਮਤੀ ਤਰੁਣਜਯੋਤੀ ਕੌਰ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਸ਼ਿਸ਼ਟਾਚਾਰ ਅਤੇ ਸਹਿ-ਪਾਠਕ੍ਰਮ ਅਤੇ ਐੱਨਐੱਸਐੱਸ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਫੈਕਲਿਟੀ ਮੈਂਬਰਾਂ ਨੇ ਵਿਦਿਆਰਥੀ-ਅਧਿਆਪਕਾਂ ਨੂੰ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਸਫਲਤਾ ਦੇ ਟੀਚੇ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ।