ਭੈਣ ਨਾਲ ਛੇੜਖਾਨੀ ਕਰਨ ਤੋਂ ਰੋਕਿਆ ਤਾਂ ਹਵਸੀਆਂ ਨੇ ਭਰਾ ਦਾ ਕਰ’ਤਾ ਕਤਲ
ਵੀਓਪੀ ਬਿਊਰੋ – ਬਠਿੰਡਾ ਦੇ ਪਰਸ ਰਾਮ ਨਗਰ ‘ਚ 23 ਸਾਲਾ ਨੌਜਵਾਨ ਆਕਾਸ਼ ਦੀ ਮੌਤ ਦਾ ਕਾਰਨ ਉਸ ਦੀ ਭੈਣ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦਾ ਵਿਰੋਧ ਹੀ ਨਿਕਲਿਆ। ਮੁੱਖ ਮੁਲਜ਼ਮ ਆਕਾਸ਼ ਵੱਲੋਂ ਆਕਾਸ਼ ਦੀ ਭੈਣ ਨਾਲ ਛੇੜਛਾੜ ਕੀਤੀ ਗਈ, ਜਿਸ ਦਾ ਉਸ ਦੇ ਮ੍ਰਿਤਕ ਭਰਾ ਆਕਾਸ਼ ਨੇ ਵਿਰੋਧ ਕੀਤਾ ਪਰ ਮੁੱਖ ਮੁਲਜ਼ਮ ਜਿਸ ਦਾ ਨਾਂ ਆਕਾਸ਼ ਉਰਫ਼ ਬੋਹੇਮੀਆ ਹੈ, ਉਸ ਦੀ ਭੈਣ ਨਾਲ ਲਗਾਤਾਰ ਛੇੜਛਾੜ ਕਰ ਰਿਹਾ ਸੀ। ਇਸ ਦਾ ਵਿਰੋਧ ਕਰਨ ‘ਤੇ ਮੁੱਖ ਦੋਸ਼ੀ ਆਕਾਸ਼ ਬੋਹੇਮੀਆ ਨਾਲ ਝਗੜਾ ਹੋ ਗਿਆ।



ਇਸ ਝਗੜੇ ਦੇ ਚੱਲਦਿਆਂ ਮੁੱਖ ਦੋਸ਼ੀ ਆਕਾਸ਼ ਬੋਹੇਮੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਰਜੁਨ ਨਗਰ ਦੇ ਰਹਿਣ ਵਾਲੇ ਆਕਾਸ਼ ਨੂੰ ਧੋਖੇ ਨਾਲ ਬੁਲਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ‘ਚ ਮੁੱਖ ਦੋਸ਼ੀ ਆਕਾਸ਼ ਬੋਹੇਮੀਆ, ਮਨਿਤ ਸਚਿਨ ਅਤੇ ਅਭਿਸ਼ੇਕ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਮਾਮਲੇ ‘ਚ ਕੁੱਲ 9 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਆਕਾਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਅਰਜੁਨ ਨਗਰ ‘ਤੇ ਪਰਸ਼ੂਰਾਮ ਨਗਰ ਗਲੀ ਨੰਬਰ 29 ਦੇ ਕੋਲ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਦੀ ਹਸਪਤਾਲ ਪਹੁੰਚਣ ਤੋਂ 10 ਮਿੰਟ ਬਾਅਦ ਮੌਤ ਹੋ ਗਈ। ਥਾਣਾ ਇੰਚਾਰਜ ਪਾਰਸ ਸਿੰਘ ਦਾ ਕਹਿਣਾ ਹੈ ਕਿ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।