ਸਪਾ ਸੈਂਟਰ ਵਿਚ ਚਲਾਉਂਦਾ ਸੀ ਗੰਦਾ ਧੰਦਾ, ਸ਼ਿਵ ਸੈਨਾ ਆਗੂ ਖਿ਼ਲਾਫ਼ ਮਾਮਲਾ ਦਰਜ, ਇਕ ਔਰਤ ਗ੍ਰਿਫ਼ਤਾਰ, ਦਿੱਲੀ ਤੋਂ ਲਿਆਂਦਾ ਸੀ ਸਟਾਫ

ਸਪਾ ਸੈਂਟਰ ਵਿਚ ਚਲਾਉਂਦਾ ਸੀ ਗੰਦਾ ਧੰਦਾ, ਸ਼ਿਵ ਸੈਨਾ ਆਗੂ ਖਿ਼ਲਾਫ਼ ਮਾਮਲਾ ਦਰਜ, ਇਕ ਔਰਤ ਗ੍ਰਿਫ਼ਤਾਰ, ਦਿੱਲੀ ਤੋਂ ਲਿਆਂਦਾ ਸੀ ਸਟਾਫ

ਵੀਓਪੀ ਬਿਊਰੋ, ਜਲੰਧਰ-ਜਲੰਧਰ ਦੀ ਪੁਲਿਸ ਨੇ ਗੜ੍ਹਾ ਰੋਡ ’ਤੇ ਤਾਜ ਰੈਸਟੋਰੈਂਟ ਦੇ ਸਾਹਮਣੇ ਸਥਿਤ ਸਪਾ ਵਿਲਾ ’ਚ ਚਲਦੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਸਪਾ ਸੈਂਟਰ ਵਿਚ ਗੰਦਾ ਧੰਦਾ ਕਰਵਾਉਣ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਸ਼ਿਵ ਸੈਨਾ ਆਗੂ ਰੋਹਿਤ ਜੋਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।


ਏਡੀਸੀਪੀ-2 ਆਦਿੱਤਿਆ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੂੰ ਐੱਸਪੀਏ ਵਿਲਾ ਨਾਂ ਦੇ ਸਪਾ ਸੈਂਟਰ ’ਚ ਗੈਰ-ਕਾਨੂੰਨੀ ਗਤੀਵਿਧੀਆਂ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕੇਂਦਰ ’ਤੇ ਛਾਪਾ ਮਾਰ ਕੇ ਸੈਂਟਰ ਚਲਾ ਰਹੀ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਅਨੁਸਾਰ ਜਿਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਮਾਲਕ ਸੀ। ਜਾਂਚ ਦੌਰਾਨ ਸੈਂਟਰ ਦਾ ਅਸਲ ਮਾਲਕ ਰੋਹਿਤ ਜੋਸ਼ੀ ਪਾਇਆ ਗਿਆ। ਪੁਲਿਸ ਨੇ ਉਸ ’ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

ਸੂਤਰਾਂ ਦੇ ਮੁਤਾਬਕ ਸੈਂਟਰ ਵਿਚ ਕਾਫ਼ੀ ਸਟਾਫ਼ ਦਿੱਲੀ ਤੋਂ ਇਥੇ ਲਿਆਂਦਾ ਗਿਆ ਸੀ, ਜਿਸ ਤੋਂ ਕਥਿਤ ਤੌਰ ’ਤੇ ਮਸਾਜ ਦੇ ਨਾਂ ’ਤੇ ਗੰਦਾ ਧੰਦਾ ਕਰਵਾਇਆ ਜਾ ਰਿਹਾ ਸੀ। ਏ. ਸੀ. ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰੋਹਿਤ ਜੋਸ਼ੀ ਸਮੇਤ ਦਿੱਲੀ ਦੀ ਮਹਿਲਾ ਮੈਨੇਜਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਮਹਿਲਾ ਮੈਨੇਜਰ ਨੂੰ ਸ਼ਨੀਵਾਰ ਨੂੰ ਹੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਰੋਹਿਤ ਜੋਸ਼ੀ ਫਿਲਹਾਲ ਫਰਾਰ ਹੈ, ਜਿਸ ਦੀ ਭਾਲ ’ਚ ਪੁਲਸ ਲਗਾਤਾਰ ਰੇਡ ਕਰ ਰਹੀ ਹੈ। ਏ. ਸੀ. ਪੀ. ਨੇ ਦੱਸਿਆ ਕਿ ਰੋਹਿਤ ਇਸ ਸਪਾ ਸੈਂਟਰ ਨੂੰ ਚਲਾ ਰਿਹਾ ਸੀ, ਜਿਸ ਨੇ ਇਕ ਮਹਿਲਾ ਮੈਨੇਜਰ ਨੂੰ ਤਨਖਾਹ ’ਤੇ ਰੱਖਿਆ ਸੀ। ਪੁਲਸ ਨੇ ਰੋਹਿਤ ਜੋਸ਼ੀ ਨੂੰ ਕਿੰਗਪਿਨ ਦੱਸਿਆ ਹੈ। ਏ. ਸੀ. ਪੀ. ਦਾ ਕਹਿਣਾ ਹੈ ਕਿ ਰੋਹਿਤ ਖ਼ਿਲਾਫ਼ ਪਹਿਲਾਂ ਤੋਂ ਦਰਜ ਕੇਸਾਂ ਦੀ ਡਿਟੇਲ ਕੱਢਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਰੋਹਿਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਖ਼ੁਦ ਨੂੰ ਸ਼ਿਵ ਸੈਨਾ ਦਾ ਆਗੂ ਦੱਸਣ ਵਾਲੇ ਰੋਹਿਤ ਜੋਸ਼ੀ ਬਾਰੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਦਾ ਨਾਂ ਜੋੜ ਕੇ ਰੋਹਿਤ ਜੋਸ਼ੀ ’ਤੇ ਕੁਝ ਸਮਾਜ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣ ਦਾ ਪਰਚਾ ਦਰਜ ਹੋਇਆ ਹੈ, ਉਸ ਨਾਲ ਉਨ੍ਹਾਂ ਦਾ ਅਤੇ ਸ਼ਿਵ ਸੈਨਾ ਦਾ ਕੋਈ ਲੈਣਾ-ਦੇਣਾ ਨਹੀਂ ਹੈ।

 

error: Content is protected !!