ਫਗਵਾੜਾ ਵਿਚ ਗੁੰਡਾਗਰਦੀ, ਡੋਰ ਬੈੱਲ ਵਜਾ ਕੇ ਵਪਾਰੀ ਨੂੰ ਬੁਲਾਇਆ ਘਰੋਂ ਬਾਹਰ ਫਿਰ ਛਾਤੀ ਤੇ ਢਿੱਡ ਵਿਚ ਮਾਰੀਆਂ ਗੋਲ਼ੀਆਂ

ਫਗਵਾੜਾ ਵਿਚ ਗੁੰਡਾਗਰਦੀ, ਡੋਰ ਬੈੱਲ ਵਜਾ ਕੇ ਵਪਾਰੀ ਨੂੰ ਬੁਲਾਇਆ ਘਰੋਂ ਬਾਹਰ ਫਿਰ ਛਾਤੀ ਤੇ ਢਿੱਡ ਵਿਚ ਮਾਰੀਆਂ ਗੋਲ਼ੀਆਂ


ਵੀਓਪੀ ਬਿਊਰੋ, ਫਗਵਾੜਾ-ਫਗਵਾੜਾ ਸ਼ਹਿਰ ਵਿਚ ਦੇਰ ਰਾਤ ਇੱਕ ਵਪਾਰੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਕਾਰਨ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਗੋਲੀਬਾਰੀ ਦੀ ਇਹ ਘਟਨਾ ਫਗਵਾੜਾ ਦੇ ਨਿਊ ਮਨਸਾ ਦੇਵੀ ਨਗਰ ਵਿੱਚ ਵਾਪਰੀ। ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਪੰਕਜ ਦੁੱਗਲ ਵਜੋਂ ਹੋਈ ਹੈ। ਪੰਕਜ ਦੁੱਗਲ ਕਰਿਆਨੇ ਦਾ ਕਾਰੋਬਾਰ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਹਿਮਾਚਲ ਵਿੱਚ ਸਾਮਾਨ ਸਪਲਾਈ ਕਰਦਾ ਸੀ। ਬੀਤੇ ਰੋਜ਼ ਵੀ ਕਾਫੀ ਦਿਨਾਂ ਬਾਅਦ ਹਿਮਾਚਲ ਤੋਂ ਘਰ ਪਰਤਿਆ ਸੀ।


ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋ ਅਣਪਛਾਤੇ ਵਿਅਕਤੀ ਪੰਕਜ ਦੁੱਗਲ ਦੇ ਘਰ ਆਏ। ਡੋਰ ਬੈੱਲ ਵਜਾ ਕੇ ਪੰਕਜ ਦੁੱਗਲ ਨੂੰ ਬਾਹਰ ਬੁਲਾਇਆ। ਉਸ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਹਮਲਾਵਰਾਂ ਨੇ ਤਿੰਨ ਗੋਲ਼ੀਆਂ ਚਲਾਈਆਂ ਜਿਨ੍ਹਾਂ ਵਿਚੋਂ ਦੋ ਇਕ ਛਾਤੀ ਵਿਚ ਤੇ ਇਕ ਢਿੱਡ ਵਿਚ ਲੱਗਣ ਕਾਰਨ ਪੰਕਜ ਦੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਪੰਕਜ ਨੂੰ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।


ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਗੁਰਪ੍ਰੀਤ ਸਿੰਘ ਗਿੱਲ ਥਾਣਾ ਇੰਚਾਰਜ ਸਣੇ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਮਨਸਾ ਦੇਵੀ ਨਗਰ ਵਿਚ ਕਿਸੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿਤੀਆਂ । ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ ਹਿਮਾਚਲ ਵਿਚ ਕੰਮ ਕਰਦਾ ਸੀ ਅਤੇ ਉਥੇ ਕਰਿਆਨੇ ਦਾ ਸਾਮਾਨ ਸਪਲਾਈ ਕਰਦਾ ਸੀ। ਫਿਲਹਾਲ ਇਸ ਘਟਨਾ ਨੂੰ ਕਿੰਨੇ ਲੋਕਾਂ ਨੇ ਅੰਜਾਮ ਦਿੱਤਾ, ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

error: Content is protected !!