ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਦੁਨੀਆ ਭਰ ਦੇ ਚੋਟੀ ਦੇ 20 ਗਾਇਕਾਂ ਵਿਚ ਆਇਆ ਨਾਂ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਦੁਨੀਆ ਭਰ ਦੇ ਚੋਟੀ ਦੇ 20 ਗਾਇਕਾਂ ਵਿਚ ਆਇਆ ਨਾਂ


ਵੀਓਪੀ ਬਿਊਰੋ-ਮੌਤ ਵੀ ਗਾਇਕ ਸਿੱਧੂ ਮੂਸੇਵਾਲਾ ਦੇ ਚੜ੍ਹਾਈ ਨੂੰ ਰੋਕ ਨਹੀਂ ਸਕੀ ਹੈ। ਇਹ ਗੱਲ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਵਿਚ ਵੀ ਕਹਿ ਗਿਆ ਹੈ। ਕਈ ਅਜਿਹੇ ਵੱਡੇ ਰਿਕਾਰਡ ਹਨ, ਜੋ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜੁੜੇ। ਹੁਣ ਮੂਸੇਵਾਲਾ ਦੀ ਮੌਤ ਤੋਂ ਸਾਲ ਬਾਅਦ ਉਸ ਦੇ ਨਾਮ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਹੈ।

ਦਰਅਸਲ, ਸਿੱਧੂ ਨੂੰ ਦੁਨੀਆ ਭਰ ਦੇ ਟੋਪ 20 ਕਲਾਕਾਰਾਂ ਵਿੱਚ ਜਗ੍ਹਾ ਮਿਲੀ ਹੈ। ਇਸ ਲਿਸਟ ‘ਚ ਦੁਨੀਆ ਭਰ ਦੇ ਕਲਾਕਾਰਾਂ ਦੇ ਨਾਮ ਸ਼ਾਮਲ ਅਤੇ ਇਨ੍ਹਾਂ ਵਿੱਚੋਂ ਮੂਸੇਵਾਲਾ ਇਕਲੌਤਾ ਭਾਰਤੀ ਤੇ ਪੰਜਾਬੀ ਕਲਾਕਾਰ ਹੈ। ਦੱਸ ਦਈਏ ਕਿ ਇਸ ਲਿਸਟ ‘ਚ ਮੂਸੇਵਾਲਾ ਨੂੰ 19ਵਾਂ ਰੈਂਕ ਦਿੱਤਾ ਗਿਆ ਹੈ। ਲਿਸਟ ‘ਚ ਪਹਿਲੇ ਸਥਾਨ ‘ਤੇ ਕੋਲੰਬੀਅਨ ਗਾਇਕਾ ਕੈਰਲ ਜੀ ਦਾ ਨਾਮ ਸ਼ਾਮਲ ਹੈ। ਇਸ ਲਿਸਟ ਵਿੱਚ ਟੇਲਰ ਸਵਿਫਟ, ਸ਼ਕੀਰਾ ਤੇ ਬੀਟੀਐਸ ਦਾ ਨਾਮ ਵੀ ਸ਼ਾਮਲ ਹੈ।


ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਪਰਿਵਾਰ ਹਾਲੇ ਵੀ ਇਨਸਾਫ ਦੀ ਉਡੀਕ ਕਰ ਰਿਹਾ ਹੈ। ਮੂਸੇਵਾਲਾ ਕਤਲਕਾਂਡ ਦਾ ਮੁੱਖ ਦੋਸ਼ੀ ਹਾਲੇ ਵੀ ਪੁਲਿਸ ਦੇ ਸ਼ਿਕੰਜੇ ਤੋਂ ਬਾਅਦ ਹੈ। ਇਸ ਤੋਂ ਇਲਾਵਾ ਸਿੱਧੂ ਮੂਸੇਵਲਾ ਦੇ ਮਰਨ ਤੋਂ ਬਾਅਦ ਲਗਾਤਾਰ ਉਸ ਦੇ ਗਾਣੇ ਰਿਲੀਜ਼ ਹੁੰਦੇ ਰਹਿੰਦੇ ਹਨ।

error: Content is protected !!