ਇੰਨੋਸੈਂਟ ਹਾਰਟਸ ਦਾ ਬਹੁ-ਪ੍ਰਤਿਭਾਸ਼ਾਲੀ ਵਿਦਿਆਰਥੀ, ਬਾਲੀਵੁੱਡ ਦਾ ਚਮਕਦਾ ਸਿਤਾਰਾ : ਸਵਾਸਤਿਕ ਭਗਤ
ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਵਿੱਚ ਡਾ: ਸੰਦੀਪ ਭਗਤ ਅਤੇ ਕੈਪਟਨ ਸ਼ਿਵਾਨੀ ਦੇ ਜਮਾਤ ਪੰਜਵੀਂ ਦੇ ਹੋਣਹਾਰ ਬੇਟੇ ਸਵਾਸਤਿਕ ਭਗਤ ਨੇ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਇੱਕ ਮੁਕਾਮ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਵਾਸਤਿਕ ਇੱਕ ਬੈਸਟ ਮਾਡਲ, ਬੈਸਟ ਅਭਿਨੇਤਾ ਅਤੇ ਬੈਸਟ ਡਾਂਸਰ ਹੀ ਨਹੀਂ ਹੈ ਬਲਕਿ ਪੜ੍ਹਾਈ ਵਿੱਚ ਵੀ ਹਮੇਸ਼ਾ ਅੱਗੇ ਰਿਹਾ ਹੈ। ਉਸਨੇ 4 ਸਾਲ ਦੀ ਉਮਰ ਵਿੱਚ ਵਿਗਿਆਪਨ ਦੀ ਦੁਨੀਆ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਫਿਰ ਮਨੋਰੰਜਨ ਦੀ ਦੁਨੀਆ ਵਿੱਚ ਅੱਗੇ ਵਧਿਆ।
ਇੱਕ ਮਸ਼ਹੂਰ ਨਿਰਦੇਸ਼ਕ ਦੁਆਰਾ ਸੋਸ਼ਲ ਮੀਡੀਆ ਤੋਂ ਚੁਣੇ ਜਾਣ ਤੋਂ ਬਾਅਦ ਉਸ ਨੂੰ ਵਿਗਿਆਪਨ ਦੀ ਦੁਨੀਆ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਸ ਦਾ ਪਹਿਲਾ ਵਿਗਿਆਪਨ ਇੱਕ ਪ੍ਰਮੁੱਖ ਬ੍ਰਾਂਡ ‘ਲਾਈਫਬੌਏ’ ਵਿੱਚ ਸੀ। ਇਹ ਪੌੜੀ ਦਾ ਪਹਿਲਾ ਪੜਾਅ ਸੀ। ਇਸ ਤੋਂ ਬਾਅਦ ਕੋਈ ਠਹਿਰਾਓ ਨਹੀਂ ਆਇਆ। ਉਸਨੇ ‘ਮੁੰਬਈਕਰ’ ਅਤੇ ‘ਮਾਂ ਦਾ ਲਾਡਲਾ’ਨਾਮ ਦੀ ਫਿਲਮ ਨਾਲ ਬਾਲੀਵੁੱਡ, ਪਾਲੀਵੁੱਡ ਡੈਬਿਊ ਮਿਲਿਆ।। ਸਵਾਸਤਿਕ ਦੀ ਆਉਣ ਵਾਲੀ ਬਾਲੀਵੁੱਡ ਫਿਲਮ ਦਾ ਨਾਂ ‘ਕਰਤੱਵਯ’ ਹੈ ਜਿਸ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਮੁਕੇਸ਼ ਚੋਪੜਾ ਨੇ ਕੀਤਾ ਹੈ।ਨਾ ਸਿਰਫ ਗਲੈਮਰ ਦੀ ਦੁਨੀਆ ਵਿੱਚ, ਬਲਕਿ ਅਕਾਦਮਿਕ ਦੁਨੀਆ ਵਿੱਚ ਵੀ ਸਵਾਸਤਿਕ ਚਮਕ ਰਿਹਾ ਹੈ। ਉਹ ਸਪੇਸ ਅਤੇ ਬ੍ਰਹਿਮੰਡ ਦੀ ਪੜਚੋਲ ਕਰਨਾ ਪਸੰਦ ਕਰਦਾ ਹੈ। ਉਸ ਨੇ ‘ਕੇਨ ਕੇਨ’ ਨੈਸ਼ਨਲ ਮੈਥੇਮੈਟਿਕਸ ਪਜ਼ਲ ਗੇਮ ਵਿੱਚ ਗੋਲਡ ਮੈਡਲ ਹਾਸਲ ਕੀਤਾ।
ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ. ਅਨੂਪ ਬੌਰੀ ਨੇ ਕਿਹਾ ਕਿ ਸਕੂਲ ਅਜਿਹੇ ਹੋਣਹਾਰ ਵਿਦਿਆਰਥੀ ਨੂੰ ਪਾ ਕੇ ਆਪਣੀ ਖੁਸ਼ਕਿਸਮਤੀ ਸਮਝਦਾ ਹੈ।ਅਸੀਂ ਉਸ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ। ਸਕੂਲ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਅਤੇ ਸਟਾਫ਼ ਦੇ ਸਮੂਹ ਮੈਂਬਰਾਂ ਨੇ ਉਸ ਦੇ ਉਜਵੱਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਵਾਸਤਿਕ ਦੀਆਂ ਪ੍ਰਾਪਤੀਆਂ ਲਈ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।