ਜ਼ਿੰਦਾ ਪੁਲਿਸ ਮੁਲਾਜ਼ਮ ਨੂੰ ਡਾਕਟਰਾਂ ਨੇ ਐਲਾਨਿਆ ਮ੍ਰਿਤਕ ! ਕੀ ਐਂਬੂਲੈਂਸ ਵਿਚ ਅਚਾਨਕ ਚਲ ਪਈ ਮੁਲਾਜ਼ਮ ਦੀ ਨਬਜ਼ ? ਪੂਰਾ ਮਾਮਲਾ ਜਾਣ ਹੋ ਜਾਵੋਗੇ ਹੈਰਾਨ

ਜ਼ਿੰਦਾ ਪੁਲਿਸ ਮੁਲਾਜ਼ਮ ਨੂੰ ਡਾਕਟਰਾਂ ਨੇ ਐਲਾਨਿਆ ਮ੍ਰਿਤਕ ! ਕੀ ਐਂਬੂਲੈਂਸ ਵਿਚ ਅਚਾਨਕ ਚਲ ਪਈ ਮੁਲਾਜ਼ਮ ਦੀ ਨਬਜ਼ ? ਪੂਰਾ ਮਾਮਲਾ ਜਾਣ ਹੋ ਜਾਵੋਗੇ ਹੈਰਾਨ

ਵੀਓਪੀ ਬਿਊਰੋ, ਲੁਧਿਆਣਾ- ਲੁਧਿਆਣਾ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜ਼ਿੰਦਾ ਪੁਲਿਸ ਮੁਲਾਜ਼ਮ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਹ ਦੋਸ਼ ਪਰਿਵਾਰ ਵਾਲਿਆਂ ਨੇ ਹਸਪਤਾਲ ਉਤੇ ਲਾਏ ਹਨ। ਇਹ ਸੂਚਨਾ ਮਿਲਦਿਆਂ ਹੀ ਰਿਸ਼ਤੇਦਾਰਾਂ ਨੇ ਤਾਂ ਸਸਕਾਰ ਲਈ ਪ੍ਰਬੰਧ ਪੂਰੇ ਕਰ ਲਏ। ਸਾਰਿਆਂ ਦਾ ਰੋ-ਰੋ ਬੁਰਾ ਹਾਲ ਸੀ ਪਰ ਫਿਰ ਜੋ ਹੋਇਆ ਉਹ ਜਾਣ ਕੇ ਉਨ੍ਹਾਂ ਦੀ ਜਾਨ ਵਿਚ ਜਾਨ ਆਈ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ ਚੁੱਕੀ ਹੈ।


ਜਦੋਂ ਉਹ ਉਸ ਦੀ ਲਾਸ਼ ਨੂੰ ਐਂਬੂਲੈਂਸ ਵਿੱਚ ਪੋਸਟਮਾਰਟਮ ਲਈ ਲੈ ਕੇ ਜਾ ਰਹੇ ਸਨ ਤਾਂ ਸਾਥੀ ਪੁਲਿਸ ਮੁਲਾਜ਼ਮਾਂ ਨੇ ਮਹਿਸੂਸ ਕੀਤਾ ਕਿ ਮਨਪ੍ਰੀਤ ਦੇ ਸਰੀਰ ਵਿਚ ਹਰਕਤ ਹੈ ਅਤੇ ਉਸ ਦੀ ਨਬਜ਼ ਵੀ ਚੱਲ ਰਹੀ ਹੈ। ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਪਰਿਵਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦਾਅਵਾ ਕੀਤਾ ਕਿ ਮਨਪ੍ਰੀਤ ਨੂੰ ਜ਼ਿੰਦਾ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਇਹ ਯਕੀਨੀ ਤੌਰ ‘ਤੇ ਕਿਹਾ ਗਿਆ ਸੀ ਕਿ ਉਸ ਦੇ ਬਚਣ ਦਾ ਕੋਈ ਮੌਕਾ ਨਹੀਂ ਸੀ।
ਪੁਲਿਸ ਮੁਲਾਜ਼ਮ ਮਨਪ੍ਰੀਤ ਦੇ ਪਿਤਾ ਏਐਸਆਈ ਰਾਮਜੀ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਹੱਥ ’ਤੇ ਕਿਸੇ ਜ਼ਹਿਰੀਲੇ ਕੀੜੇ ਨੇ ਡੰਗ ਲਿਆ ਸੀ। ਪਰਿਵਾਰ ਨੇ ਆਪਣੇ ਬੇਟੇ ਮਨਪ੍ਰੀਤ ਨੂੰ 15 ਸਤੰਬਰ ਨੂੰ ਏਮਜ਼ ਬੱਸੀ ਹਸਪਤਾਲ ‘ਚ ਦਾਖਲ ਕਰਵਾਇਆ। ਮਨਪ੍ਰੀਤ ਨਾਇਬ ਕੋਰਟ ਵਿੱਚ ਤਾਇਨਾਤ ਹੈ। ਰਾਮਜੀ ਅਨੁਸਾਰ ਡਾਕਟਰ ਨੇ ਉਸ ਦੀ ਬਾਂਹ ‘ਤੇ ਕੋਈ ਦਵਾਈ ਲਗਾ ਦਿੱਤੀ, ਜਿਸ ਕਾਰਨ ਮਨਪ੍ਰੀਤ ਦੀ ਬਾਂਹ ‘ਤੇ ਜਲਨ ਹੋ ਲੱਗ ਪਈ ਤੇ ਉਸ ਦੀ ਬਾਂਹ ਸੁੱਜ ਗਈ। ਉਸ ਦਾ ਪੁੱਤਰ ਸਾਰੀ ਰਾਤ ਦਰਦ ਨਾਲ ਕੁਰਲਾਉਂਦਾ ਰਿਹਾ।ਅਗਲੀ ਸਵੇਰ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਮਨਪ੍ਰੀਤ ਨੂੰ ਵੈਂਟੀਲੇਟਰ ‘ਤੇ ਰੱਖਣਾ ਹੋਵੇਗਾ। ਪਰਿਵਾਰ ਮੁਤਾਬਕ ਮਨਪ੍ਰੀਤ ਨੂੰ ਲਗਾਤਾਰ 2 ਤੋਂ 3 ਦਿਨ ਵੈਂਟੀਲੇਟਰ ‘ਤੇ ਰੱਖਿਆ ਗਿਆ। 18 ਸਤੰਬਰ ਦੀ ਦੇਰ ਰਾਤ ਡਾਕਟਰ ਨੇ ਪਰਿਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਲੜਕੇ ਦਾ ਇਲਾਜ ਨਹੀਂ ਹੋ ਰਿਹਾ ਤਾਂ ਉਹ ਉਸਨੂੰ ਰੈਫਰ ਕਰ ਦੇਣ ਅਤੇ ਉਹ ਉਸਨੂੰ ਪੀ.ਜੀ.ਆਈ. ਲੈ ਜਾਣਗੇ।


ਰਾਮਜੀ ਮੁਤਾਬਕ ਡਾਕਟਰ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਦੇ ਬੇਟੇ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਤਾਂ ਉਸ ਦੀ ਮੌਤ 3 ਮਿੰਟ ਦੇ ਅੰਦਰ ਹੋ ਜਾਵੇਗੀ। ਪਿਤਾ ਅਨੁਸਾਰ ਰਾਤ ਕਰੀਬ 2.30 ਵਜੇ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਵੇਰੇ 9 ਵਜੇ ਲਾਸ਼ ਸੌਂਪਣ ਲਈ ਕਿਹਾ।
ਰਾਮਜੀ ਨੇ ਦੱਸਿਆ ਕਿ ਮਨਪ੍ਰੀਤ ਸਰਕਾਰੀ ਮੁਲਾਜ਼ਮ ਹੈ, ਉਸ ਦਾ ਪੋਸਟਮਾਰਟਮ ਕੀਤਾ ਜਾਣਾ ਸੀ, ਜਦੋਂ ਉਸ ਨੂੰ ਹੋਰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਐਂਬੂਲੈਂਸ ਵਿੱਚ ਰੱਖਿਆ ਜਾ ਰਿਹਾ ਸੀ ਤਾਂ ਅਚਾਨਕ ਇੱਕ ਮੁਲਾਜ਼ਮ ਨੂੰ ਪਤਾ ਲੱਗਾ ਕਿ ਮਨਪ੍ਰੀਤ ਦੀ ਨਬਜ਼ ਚੱਲ ਰਹੀ ਹੈ। ਪਿਤਾ ਰਾਮਜੀ ਨੇ ਦੱਸਿਆ ਕਿ ਉਹ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਰੱਖਣ ਲਈ ਮਜਬੂਰ ਕਰ ਕੇ ਆਪਣੇ ਪੁੱਤਰ ਨੂੰ ਡੀਐਮਸੀ ਹਸਪਤਾਲ ਲੈ ਗਏ। ਹੁਣ ਡੀਐਮ ਵਿੱਚ ਮਨਪ੍ਰੀਤ ਦੀ ਹਾਲਤ ਸਥਿਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

error: Content is protected !!