ਮਾਸਟਰ ਸਲੀਮ ਖ਼ਿਲਾਫ਼ ਗੁਰਾਇਆ ਥਾਣੇ ਵਿਚ ਕੇਸ ਦਰਜ, ਹਿੰਦੂ ਜਥੇਬੰਦੀਆਂ ਵੱਲੋਂ ਰੋਸ ਦਾ ਪ੍ਰਗਟਾਵਾ ਜਾਰੀ

ਮਾਸਟਰ ਸਲੀਮ ਖ਼ਿਲਾਫ਼ ਗੁਰਾਇਆ ਥਾਣੇ ਵਿਚ ਕੇਸ ਦਰਜ, ਹਿੰਦੂ ਜਥੇਬੰਦੀਆਂ ਵੱਲੋਂ ਰੋਸ ਦਾ ਪ੍ਰਗਟਾਵਾ ਜਾਰੀ


ਵੀਓਪੀ ਬਿਊਰੋ, ਪਤਾਰਾ/ਜਲੰਧਰ ਕੈਂਟ : ਪੰਜਾਬੀ ਗਾਇਕ ਮਾਸਟਰ ਸਲੀਮ ਖਿ਼ਲਾਫ਼ ਹਿੰਦੂ ਜਥੇਬੰਦੀਆਂ ਦਾ ਰੋਸ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਚਿੰਤਪੁਰਨੀ ਮੰਦਰ ਦੇ ਪੁਜਾਰੀਆਂ ਨੂੰ ਲੈ ਕੇ ਜਲੰਧਰ ਦੇ ਨਕੋਦਰ ‘ਚ ਬਾਬਾ ਮੁਰਾਦ ਸ਼ਾਹ ਦੇ ਮੇਲੇ ‘ਚ ਵਿਵਾਦਤ ਬਿਆਨ ਦੇਣ ਉਤੇ ਸੂਫ਼ੀ ਗਾਇਕ ਮਾਸਟਰ ਸਲੀਮ ਖਿਲਾਫ ਗੁਰਾਇਆ ਥਾਣੇ ‘ਚ ਪਹਿਲੀ ਐੱਫਆਈਆਰ ਦਰਜ ਹੋਈ ਹੈ।


ਬੀਤੇ 26 ਅਗਸਤ ਨੂੰ ਨਕੋਦਰ ਦਰਬਾਰ ਵਿਖੇ ਸਟੇਜ ਪਰਫਾਰਮੈਂਸ ਦਿੰਦਿਆਂ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਲਗਾਤਾਰ ਹਿੰਦੂ ਸੰਗਠਨਾਂ ਤੇ ਮਾਂ ਭਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਹਾਲਾਂਕਿ ਇਸ ਸਬੰਧ ‘ਚ ਗਾਇਕ ਮਾਸਟਰ ਸਲੀਮ ਵੱਖ-ਵੱਖ ਮੰਦਰਾਂ ਤੇ ਮਾਂ ਚਿੰਤਪੁਰਨੀ ਦੇ ਦਰਬਾਰ ‘ਚ ਜਾ ਕੇ ਮਾਫ਼ੀ ਮੰਗ ਚੁੱਕੇ ਹਨ ਪਰ ਫਿਰ ਵੀ ਮਾਂ ਦੇ ਭਗਤਾਂ ‘ਚ ਸਲੀਮ ਦੇ ਬੋਲੇ ਸ਼ਬਦਾਂ ਖਿਲਾਫ਼ ਰੋਸ ਲਗਾਤਾਰ ਜਾਰੀ ਹੈ। ਵੱਖ-ਵੱਖ ਧਾਰਮਿਕ ਆਗੂਆਂ ਵੱਲੋਂ ਸਲੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਖਿਲਾਫ਼ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਰਹੀਆਂ ਹਨ।


ਗੁਰੂ ਦੀਵਾਨ ਨਗਰ, ਜਲੰਧਰ ਵਾਸੀ ਗੌਰਵ ਕੁਮਾਰ ਵੱਲੋਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਅਦਾਲਤ ‘ਚ ਪੁਲਿਸ ਪ੍ਰਸ਼ਾਸਨ ਖਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਹੈ। ਗੌਰਵ ਕੁਮਾਰ ਨੇ ਸਮੁੱਚੇ ਪੁਲਿਸ ਪ੍ਰਸ਼ਾਸਨ ‘ਤੇ ਗਾਇਕ ਮਾਸਟਰ ਸਲੀਮ ਖਿਲਾਫ਼ ਕਾਰਵਾਈ ਨਾ ਕਰਨ ਦੋਸ਼ ਲਗਾਏ ਹਨ। ਗੌਰਵ ਦਾ ਕਹਿਣਾ ਹੈ ਕਿ ਮਾਸਟਰ ਸਲੀਮ ਦੀ ਪ੍ਰਸਿੱਧੀ ਕਾਰਨ ਉਸ ਖਿਲਾਫ਼ ਕੋਈ ਪੁਖ਼ਤਾ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ।

error: Content is protected !!