ਵੱਡੀ ਖਬਰ : ਭਾਰਤ ਸਰਕਾਰ ਨੇ ਅਣਮਿੱਥੇ ਸਮੇਂ ਲਈ ਰੋਕੀਆਂ ਕੈਨੇਡੀਅਨ ਵੀਜ਼ਾ ਸੇਵਾਵਾਂ

ਵੱਡੀ ਖਬਰ : ਭਾਰਤ ਸਰਕਾਰ ਨੇ ਅਣਮਿੱਥੇ ਸਮੇਂ ਲਈ ਰੋਕੀਆਂ ਕੈਨੇਡੀਅਨ ਵੀਜ਼ਾ ਸੇਵਾਵਾਂ


ਵੀਓਪੀ ਬਿਊਰੋ, ਨਵੀਂ ਦਿੱਲੀ : ਕੈਨੇਡਾ ਨਾਲ ਚਲਦੇ ਤਲਖੀ ਭਰੇ ਹਾਲਾਤ ਵਿਚ ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਅਗਲੇ ਹੁਕਮਾਂ ਤਕ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।


ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ ਕੈਨੇਡਾ ਨੇ ਦੱਸਿਆ ਕਿ ਕਾਰਜਸ਼ੀਲ ਕਾਰਨਾਂ ਕਰਕੇ ਭਾਰਤੀ ਵੀਜ਼ਾ ਸੇਵਾਵਾਂ ਨੂੰ 21 ਸਤੰਬਰ, 2023 ਤੋਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।ਕਿਰਪਾ ਕਰਕੇ ਹੋਰ ਅੱਪਡੇਟ ਲਈ BLS ਵੈੱਬਸਾਈਟ ਦੀ ਜਾਂਚ ਕਰਦੇ ਰਹੋ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਕੈਨੇਡਾ ਦੇ ਸਰੀ ‘ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਸ ਘਟਨਾ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਨ ਦਿੰਦਿਆਂ ਦੋਸ਼ ਲਾਇਆ ਸੀ ਕਿ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਕੈਨੇਡਾ ਨੇ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੂੰ ਵੀ ਕੱਢ ਦਿੱਤਾ। ਇਸ ਟਿੱਪਣੀ ‘ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਤਲਬ ਕੀਤਾ ਅਤੇ ਇਕ ਉੱਚ ਅਧਿਕਾਰੀ ਨੂੰ ਕੱਢ ਦਿੱਤਾ। ਸਰਕਾਰ ਨੇ ਅਧਿਕਾਰੀ ਨੂੰ ਭਾਰਤ ਛੱਡਣ ਲਈ ਪੰਜ ਦਿਨ ਦਾ ਸਮਾਂ ਵੀ ਦਿੱਤਾ ਹੈ। ਹੁਣ ਕੈਨੇਡੀਅਨ ਵੀਜ਼ਾ ਸੇਵਾਵਾਂ ਮੁਅਤਲ ਕਰ ਦਿੱਤੀਆਂ ਹਨ।

error: Content is protected !!