ਭਾਰਤ ਉਤੇ ਲਾਏ ਦੋਸ਼ਾਂ ਤੋਂ ਬਾਅਦ ਕੈਨੇਡਾ ਨਾਲ ਖੜ੍ਹਿਆ ਅਮਰੀਕਾ, ਕਿਹਾ, ਭਾਰਤ ਨੂੰ ਕੋਈ ਰਿਆਇਤ ਨਹੀਂ

ਭਾਰਤ ਉਤੇ ਲਾਏ ਦੋਸ਼ਾਂ ਤੋਂ ਬਾਅਦ ਕੈਨੇਡਾ ਨਾਲ ਖੜ੍ਹਿਆ ਅਮਰੀਕਾ, ਕਿਹਾ, ਭਾਰਤ ਨੂੰ ਕੋਈ ਰਿਆਇਤ ਨਹੀਂ

ਵੀਓਪੀ ਬਿਊਰੋ, ਇੰਟਰਨੈਸ਼ਨਲ-ਕੈਨੇਡਾ ਵੱਲੋਂ ਭਾਰਤ ‘ਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਵਾਉਣ ਦਾ ਦੋਸ਼ ਲਾਇਆ ਗਿਆ ਸੀ। ਇਸ ਮਾਮਲੇ ਵਿਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਹੈ ਕਿ ਅਮਰੀਕਾ ਕੈਨੇਡਾ ਦੇ ਦੋਸ਼ਾਂ ਨੂੰ ਲੈ ਕੇ ਬੇਹੱਦ ਚਿੰਤਤ ਹੈ, ਉਹ ਜਾਂਚ ਦਾ ਪੂਰਾ ਸਮਰਥਨ ਕਰਦਾ ਹੈ ਤੇ ਉਹ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।


ਜੇਕ ਸੁਲੀਵਨ ਨੇ ਕਿਹਾ ਕਿ ਅਮਰੀਕਾ ਕੈਨੇਡਾ ਤੇ ਭਾਰਤ ਦੋਵਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਦਾਅਵਿਆਂ ਨੂੰ ਰੱਦ ਕੀਤਾ ਕਿ ਨਿੱਝਰ ਕਤਲ ਮਾਮਲੇ ਨੂੰ ਲੈ ਕੇ ਅਮਰੀਕਾ ਤੇ ਕੈਨੇਡਾ ਦਰਮਿਆਨ ਮਤਭੇਦ ਹਨ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ, ‘ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਾ ਹਾਂ ਕਿ ਅਮਰੀਕਾ ਤੇ ਕੈਨੇਡਾ ਵਿਚਾਲੇ ਦਰਾਰ ਹੈ। ਸਾਨੂੰ (ਕੈਨੇਡੀਅਨ ਦੇ) ਦੋਸ਼ਾਂ ਬਾਰੇ ਡੂੰਘੀ ਚਿੰਤਾ ਹੈ। ਅਸੀਂ ਚਾਹੁੰਦੇ ਹਾਂ ਕਿ ਜਾਂਚ ਅੱਗੇ ਵਧੇ ਤੇ ਦੋਸ਼ੀਆਂ ਨੂੰ ਜਵਾਬ ਦੇਹ ਠਹਿਰਾਇਆ ਜਾਵੇ।

ਜਦੋਂ ਤੋਂ ਇਹ ਮੁੱਦਾ ਜਨਤਕ ਹੋਇਆ ਹੈ, ਅਮਰੀਕਾ ਉਦੋਂ ਤੋਂ ਹੀ ਇਸ ਮੁੱਦੇ ‘ਤੇ ਡਟਿਆ ਹੋਇਆ ਹੈ ਤੇ ਜਦੋਂ ਤੱਕ ਇਹ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਜਾਂਦਾ, ਉਦੋਂ ਤੱਕ ਡਟਿਆ ਰਹੇਗਾ।ਜੇਕ ਸੁਲੀਵਨ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖ ‘ਵੱਖਵਾਦੀ ਨੇਤਾ’ ਦੀ ਹੱਤਿਆ ਬਾਰੇ ਕੈਨੇਡਾ ਦੇ ਦਾਅਵਿਆਂ ਤੋਂ ਬਾਅਦ ਅਮਰੀਕਾ ਉੱਚ ਪੱਧਰ ‘ਤੇ ਭਾਰਤੀਆਂ ਦੇ ਸੰਪਰਕ ਵਿੱਚ ਹੈ ਤੇ ਸਰਕਾਰ ਇਸ ਮਾਮਲੇ ਵਿੱਚ ਭਾਰਤ ਨੂੰ ਕੋਈ “ਵਿਸ਼ੇਸ਼ ਰਿਆਇਤਾਂ” ਨਹੀਂ ਦੇ ਰਹੀ।ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਭਾਰਤ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੋਸ਼ਾਂ ਨੂੰ ‘ਬੇਹੁਦਾ’ ਤੇ ‘ਪ੍ਰੇਰਿਤ’ ਦੱਸਿਆ ਹੈ। ਭਾਰਤ ਨੇ ਕੈਨੇਡਾ ‘ਤੇ ਆਪਣੇ ਦੇਸ਼ ‘ਚ ਖਾਲਿਸਤਾਨੀਆਂ ਨੂੰ ਖਾਦ-ਪਾਣੀ ਮੁਹੱਈਆ ਕਰਵਾਉਣ ਦਾ ਦੋਸ਼ ਲਾਇਆ ਹੈ ਤੇ ਇਸ ਮੁੱਦੇ ਨੂੰ ਭਟਕਾਉਣ ਲਈ ਉਹ ਭਾਰਤ ‘ਤੇ ਅਜਿਹੇ ਮਨਘੜਤ ਦੋਸ਼ ਲਗਾ ਰਿਹਾ ਹੈ।

error: Content is protected !!