ਲਾਈਵ ਹੋ ਕੇ ਗਾਇਕ ਸ਼ੁੱਭ ਨੂੰ ਸਲਾਹ ਦਿੰਦਿਆਂ ਪੰਜਾਬੀ ਗਾਇਕਾਂ ਬਾਰੇ ਕੀ ਕਹਿ ਗਏ ਗੈਰੀ ਸੰਧੂ ! ਵੇਖੋ ਵੀਡੀਓ

ਲਾਈਵ ਹੋ ਕੇ ਗਾਇਕ ਸ਼ੁੱਭ ਨੂੰ ਸਲਾਹ ਦਿੰਦਿਆਂ ਪੰਜਾਬੀ ਗਾਇਕਾਂ ਬਾਰੇ ਕੀ ਕਹਿ ਗਏ ਗੈਰੀ ਸੰਧੂ ! ਵੇਖੋ ਵੀਡੀਓ

ਵੀਓਪੀ ਬਿਊਰੋ, ਜਲੰਧਰ-ਪੰਜਾਬੀ ਗਾਇਕ ਸ਼ੁੱਭ ਦੇ ਵਿਵਾਦਿਤ ਮਾਮਲੇ ਵਿਚ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੀ ਐ੍ਂਟਰੀ ਹੋ ਗਈ ਹੈ। ਗੈਰੀ ਸੰਧੂ ਨੇ ਲਾਈਵੇ ਹੋ ਕੇ ਗਾਇਕ ਸ਼ੁੱਭ ਦੀ ਹਮਾਇਤ ਕੀਤੀ ਤੇ ਪੰਜਾਬੀ ਸਿੰਗਰਾਂ ਬਾਰੇ ਵੀ ਵੱਡੀ ਗੱਲ ਕਹਿ ਦਿੱਤੀ। ਉਨ੍ਹਾਂ ਕਿਹਾ, ”ਕਹਿੰਦੇ ਪੰਜਾਬੀ ਸਿੰਗਰ ਇਕ ਦੂਜੇ ਲਈ ਖੜ੍ਹਦੇ ਨਹੀਂ, ਕੋਈ ਨਹੀਂ ਖੜ੍ਹਦਾ। ਮੇਰੇ ਉਤੇ 295 ਦਾ ਪਰਚਾ ਪਿਆ। ਮੈਂ ਤੇ ਮੇਰੇ ਪਰਿਵਾਰ ਨੇ ਸਬਰ ਕੀਤਾ। ਕੋਈ ਨਹੀਂ ਖੜ੍ਹਿਆ ਨਾਲ। ਰਣਜੀਤ ਬਾਵਾ, ਕਨਵਰ ਗਰੇਵਾਲ ਨਾਲ ਕੋਈ ਨਹੀਂ ਖੜ੍ਹਿਆ।”

”ਬਾਕੀ ਗ਼ਲਤ ਤਾਂ ਕੋਈ ਵੀ ਨਹੀਂ ਹੁੰਦਾ। ਬਸ ਕਾਰਨ ਬਣ ਜਾਂਦੇ ਹਨ। ਕਈ ਵੀ ਗ਼ਲਤੀ ਕਰ ਸਕਦਾ ਦੁਨੀਆ ਵਿਚ।” ਇਸ ਤੋਂ ਬਾਅਦ ਗੈਰੀ ਸੰਧੂ ਨੇ ਪੰਜਾਬੀ ਗਾਇਕਾਂ ਨੂੰ ਸਲਾਹ ਦਿੰਦਿਆਂ ਕਿਹਾ,’ਅਸੀਂ ਛੋਟਾ ਜਿਹਾ ਇਕ ਟੱਬਰ  ਹਾਂ, ਇਕ ਦੂਜੇ ਲਈ ਖੜ੍ਹੋ, ਲਵ ਯੂ।’ ਇਸ ਥੋੜੇ ਸਮੇਂ ਦੇ ਲਾਈਵ ਦੌਰਾਨ ਗੈਰੀ ਸੰਧੂ ਨੇ ਪੂਰੀ ਪੰਜਾਬੀ ਇੰਡਸਟਰੀ ਨੂੰ ਅਪੀਲ ਤਾਂ ਕੀਤੀ ਹੀ ਨਾਲ ਗਾਇਕ ਸ਼ੁਭ ਨੂੰ ਵੀ ਸਬਰ ਕਰਨ ਬਾਰੇ ਕਹਿ ਕੇ ਹੌਸਲਾ ਦਿ੍ੱਤਾ।


ਦੱਸ ਦੇਈਏ ਕਿ ਗਾਇਕ ਸ਼ੁੱਭ ਦਾ ਭਾਰਤ ਦੇ ਮੁੰਬਈ ਸਮੇਤ ਹੋਰਨਾਂ ਸ਼ਹਿਰਾਂ ਵਿਚ ਸ਼ੋਅ ਹੋਣਾ ਸੀ, ਜੋ ਕੁਝ ਜਥੇਬੰਦੀਆਂ ਦੇ ਵਿਰੋਧ ਦੇ ਕਾਰਨ ਰੱਦ ਹੋ ਗਿਆ। ਇਹ ਵਿਰੋਧ ਗਾਇਕ ਵੱਲੋਂ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਅਕਾਊਂਟ ਉਤੇ ਸਾਂਝੀ ਕੀਤੀ ਗਈ ਇਕ ਸਟੋਰੀ ਕਾਰਨ ਹੋਇਆ।ਗਾਇਕ ਵੱਲੋਂ ਸਟੋਰੀ ਵਿਚ ਸਾਂਝੀ ਕੀਤੀ ਗਈ ਇਕ ਫੋਟੋ ਵਿਚ ਵਿਖਾਇਆ ਗਿਆ ਸੀ ਕਿ ਪੰਜਾਬ ਨੂੰ ਰੱਸੀ ਵਿਚ ਜੱਕੜਿਆ ਹੋਇਆ ਹੈ ਤੇ ਇਹ ਰੱਸੀ ਪੁਲਿਸ ਵਾਲੇ ਦੇ ਹੱਥ ਵਿਚ ਹੈ। ਇਸ ਪੋਸਟ ਨੂੰ ਖਾਲਿਸਤਾਨੀ ਸਮਰਥਕ ਹੋਣ ਨਾਲ ਜੋੜ ਕੇ ਗਾਇਕ ਦਾ ਵਿਰੋਧ ਸ਼ੁਰੂ ਹੋ ਗਿਆ। ਜਥੇਬੰਦੀਆਂ ਵੱਲੋਂ ਗਾਇਕ ਦੇ ਇੰਡੀਆ ਵਿਚ ਹੋਣ ਵਾਲੇ ਸ਼ੋਅ ‘ਸਟਿਲ ਰੋਲਿਨ’ ਦਾ ਵਿਰੋਧ ਕੀਤਾ ਗਿਆ। ਪੋਸਟਰ ਪਾੜੇ ਗਏ। ਜਿਸ ਤੋਂ ਬਾਅਦ ਸਪਾਂਸਰ ਕੰਪਨੀ ਵੱਲੋਂ ਗਾਇਕ ਸ਼ੁੱਭ ਦੇ ਇੰਡੀਆ ਦੇ ਟੂਰ ਸਪਾਂਸਰ ਸ਼ਿਪ ਵਾਪਸ ਲੈ ਲਈ ਗਈ। ਇਹ ਸ਼ੋਅ ਰੱਦ ਹੋ ਗਿਆ। ਵਿਰੋਧ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਕਈ ਹਸਤੀਆਂ ਗਾਇਕ ਸ਼ੁੱਭ ਦੀ ਹਮਾਇਤ ਵਿਚ ਆ ਰਹੀਆਂ ਹਨ।

error: Content is protected !!