ਜਲੰਧਰ ਦੇ ਮਸ਼ਹੂਰ ਜੋੜੇ ਦੀ ਇਤਰਾਜ਼ਯੋਗ ਵੀਡੀਓਜ਼ ਵਾਇਰਲ ਮਾਮਲੇ ਵਿਚ ਮੁੜ ਲਾਈਵ ਹੋਇਆ ਪਤੀ, ਰੋ-ਰੋ ਕੀਤੇ ਵੱਡੇ ਖੁਲਾਸੇ , ਕੁੜੀ ਨਾਲ ਇਸ ਪਿੱਛੇ ਇਸ ਇਨਸਾਨ ਦਾ ਦੱਸਿਆ ਹੱਥ

ਵੀਓਪੀ ਬਿਊਰੋ, ਜਲੰਧਰ- ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ ਹੋਣ ਮਗਰੋਂ ਪਤੀ ਇਕ ਵਾਰ ਫਿਰ ਫੇਸਬੁੱਕ ‘ਤੇ ਲਾਈਵ ਹੋਇਆ।ਇਸ ਦੌਰਾਨ ਉਸ ਨੇ ਵੱਡੇ ਖ਼ੁਲਾਸੇ ਕੀਤੇ ਹਨ। ਰੋਂਦੇ ਹੋਏ ਪਤੀ ਨੇ ਲਾਈਵ ਹੋ ਕੇ ਫੇਸਬੁੱਕ ‘ਤੇ ਕਿਹਾ ਕਿ ਸਾਡੇ ਘਰ ਦੇ ਹਾਲਾਤ ਇਸ ਸਮੇਂ ਬੇਹੱਦ ਮਾੜੇ ਬਣੇ ਪਏ ਹਨ। ਜਿਸ ਘਰ ਵਿਚ ਖ਼ੁਸ਼ੀਆਂ ਹੋਣੀਆਂ ਚਾਹੀਦੀਆਂ ਸਨ, ਉਸ ਘਰ ਵਿਚ ਅੱਜ ਮਰਨ ਵਾਲਾ ਮਾਹੌਲ ਬਣਿਆ ਪਿਆ ਹੈ। ਪਤਾ ਨਹੀਂ ਅਸੀਂ ਕੱਲ੍ਹ ਤੱਕ ਬਚੀਏ ਜਾਂ ਨਾ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਏ ਹਾਂ।

ਉਸ ਨੇ ਅੱਗੇ ਰੋਂਦੇ ਹੋਏ ਕਿਹਾ ਕਿ ਲੋਕ ਮੇਰੀ ਜਗ੍ਹਾ ‘ਤੇ ਆਪਣੇ ਆਪ ਨੂੰ ਰੱਖ ਕੇ ਵੇਖਣ ਕੋਈ ਵੀ ਇਨਸਾਨ ਨਹੀਂ ਚਾਹੇਗਾ ਕਿ ਕਿਸੇ ਦੀ ਇਸ ਤਰ੍ਹਾਂ ਕੋਈ ਵੀਡੀਓ ਵਾਇਰਲ ਹੋਵੇ। ਇਹ ਵੀਡੀਓ ਵਾਇਰਲ ਹੋਣ ਤੋਂ ਰੁਕ ਸਕਦੀ ਸੀ। ਜਦੋਂ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਤਾਂ ਅਸੀਂ 15 ਦਿਨ ਪਹਿਲਾਂ ਪੁਲਿਸ ਥਾਣੇ ਗਏ ਸੀ। ਉਸ ਸਮੇਂ ਸਾਨੂੰ ਪੈਸਿਆਂ ਦੀ ਮੰਗ ਕਰਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਬੇਸ਼ੱਕ ਵੀਡੀਓਜ਼ ਨੂੰ ਵਾਇਰਲ ਕਰਨ ਵਾਲੀ ਕੁੜੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੁਝ ਟੈਕਨੀਕਲ ਚੀਜ਼ਾਂ ਕਰ ਕੇ ਸਾਰਾ ਡਾਟਾ ਇੰਸਟਾਗ੍ਰਾਮ, ਇੰਟਰਨੈੱਟ ਦਾ ਸਾਡੇ ਕੋਲ ਨਹੀਂ ਹੁੰਦਾ। ਉਸ ਕੁੜੀ ਨੇ ਜਦੋਂ ਸਾਨੂੰ ਪਹਿਲਾਂ ਹੀ ਇੰਸਟਾਗ੍ਰਾਮ ‘ਤੇ ਮੈਸੇਜ ਕੀਤਾ ਸੀ ਤਾਂ ਵੀਡੀਓ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਸੀ। ਉਸ ਨੇ ਖਾਤਾ ਨੰਬਰ ਭੇਜ ਕੇ ਕਿਹਾ ਸੀ ਕਿ ਇਸ ਖਾਤੇ ਵਿਚ 20 ਹਜ਼ਾਰ ਭੇਜ ਦਿਓ ਨਹੀਂ ਤਾਂ ਇਹ ਵੀਡੀਓਜ਼ ਕਰਨ ਦੱਤਾ ਨਾਂ ਦੇ ਸ਼ਖ਼ਸ ਨੂੰ ਭੇਜ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਵੀਡੀਓਜ਼ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਉਸ ਦੇ ਕੈਨੇਡਾ ਰਹਿੰਦੇ ਕਿਸੇ ਵਿਅਕਤੀ ਨਾਲ ਸੋਰਸ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਵੀਡੀਓਜ਼ ਨੂੰ ਵਾਇਰਲ ਕਰਨ ਪਿੱਛੇ ਕਰਨ ਦੱਤਾ ਨਾਂ ਦੇ ਸ਼ਖ਼ਸ ਦਾ ਹੱਥ ਹੈ। ਵੀਡੀਓ ਨੂੰ ਵਾਇਰਲ ਕਰਨ ਵਾਲਾ ਸ਼ਖ਼ਸ ਲਾਈਵ ਹੋ ਕੇ ਸਾਡੇ ਬਾਰੇ ਬੇਹੱਦ ਮਾੜੀ ਸ਼ਬਦਾਵਲੀ ਵਰਤ ਰਿਹਾ ਹੈ। ਅਸੀਂ ਹੁਣ ਨਾ ਇੱਧਰ-ਜੋਗੇ ਰਹੇ ਅਤੇ ਨਾ ਹੀ ਉਧਰ ਜੋਗੇ। ਸਾਡੇ ਕੋਲੋਂ ਸਭ ਕੁਝ ਖੋਹ ਲਿਆ ਗਿਆ ਹੈ। ਉਸ ਨੇ ਇਕੋ ਝਟਕੇ ਦੇ ਵਿਚ ਸਾਡਾ ਸਭ ਕੁਝ ਬਰਬਾਦ ਕਰ ਦਿੱਤਾ ਹੈ। ਸਾਡਾ ਪਰਿਵਾਰ ਇਸ ਸਮੇਂ ਜਿਹੜੇ ਹਾਲਾਤ ‘ਚੋਂ ਨਿਕਲ ਰਿਹਾ ਹੈ, ਇਵੇਂ ਲੱਗ ਰਿਹਾ ਹੈ ਜਿਵੇਂ ਕੋਈ ਮਰ ਗਿਆ ਹੋਵੇ।

ਉਨ੍ਹਾਂ ਨੇ ਹੱਥ ਜੋੜ ਕੇ ਲੋਕਾਂ ਨੂੰ ਇਤਰਾਜ਼ਯੋਗ ਵੀਡੀਓਜ਼ ਅੱਗੇ ਨਾ ਵਾਇਰਲ ਕਰਨ ਅਤੇ ਫੋਨਾਂ ਵਿਚੋਂ ਡਿਲੀਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਦੀ ਇਸ ਸਮੇਂ ਜੋ ਹਾਲਤ ਹੈ, ਬੜੀ ਮੁਸ਼ਕਿਲ ਨਾਲ ਅਸੀਂ ਉਸ ਨੂੰ ਸੰਭਾਲ ਰਹੇ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਵੀ ਪਰਿਵਾਰ ਵਾਲੇ ਹੋ, ਤੁਹਾਡੇ ਘਰ ਵੀ ਮਾਵਾਂ-ਧੀਆਂ ਹਨ। ਅੱਜ ਜੋ ਮੇਰੇ ਨਾਲ ਹੋਇਆ ਹੈ, ਉਹ ਕੱਲ੍ਹ ਨੂੰ ਕਿਸੇ ਨਾਲ ਵੀ ਹੋ ਸਕਦਾ ਹੈ। ਅਸੀਂ ਤਾਂ ਨਾ ਘਰ ਤੋਂ ਦਰਵਾਜ਼ਾ ਖੋਲ੍ਹ ਕੇ ਬਾਹਰ ਜਾ ਸਕਦੇ ਹਾਂ ਅਤੇ ਨਾ ਹੀ ਕੁਝ ਕਰ ਪਾ ਰਹੇ ਹਨ। ਸਾਡਾ ਸਭ ਕੁਝ ਬਰਬਾਦ ਹੋ ਗਿਆ ਹੈ। ਇਸ ਮੌਕੇ ਪਤੀ ਨੇ ਹੱਥ ਜੋੜ ਕੇ ਲੋਕਾਂ ਕੋਲੋਂ ਉਨ੍ਹਾਂ ਦਾ ਸਾਥ ਮੰਗਣ ਦੀ ਵੀ ਅਪੀਲ ਕੀਤੀ।
ਲਾਈਵ ਹੋਏ ਪਤੀ ਦੀ ਵੀਡੀਓ ਵੇਖਣ ਲਈ ਕਲਿੱਕ ਕਰੋ
👇👇👇👇👇


