ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਉਤੇ ਪਈ ਗਾਇਕ ਸ਼ੁੱਭ ਬਾਰੇ ਇਹ ਪੋਸਟ, ਲਿਖਿਆ-ਸਿੱਧੂ ਨਾਲ ਵੀ ਇਹ ਕੁਝ ਵਾਪਰਿਆ ਸੀ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਉਤੇ ਪਈ ਗਾਇਕ ਸ਼ੁੱਭ ਬਾਰੇ ਇਹ ਪੋਸਟ, ਲਿਖਿਆ-ਸਿੱਧੂ ਨਾਲ ਵੀ ਇਹ ਕੁਝ ਵਾਪਰਿਆ ਸੀ


ਵੀਓਪੀ ਬਿਊਰੋ, ਪੰਜਾਬ- ਪੰਜਾਬੀ ਗਾਇਕ ਤੇ ਰੈਪਰ ਸ਼ੁੱਭ ਦੇ ਇੰਡੀਆ ਟੂਰ ‘ਸਟਿਲ ਰੋਲਿਨ’ਦੇ ਰੱਦ ਹੋਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸ ਸਾਂਝੀ ਕੀਤੀ ਗਈ ਹੈ। ਇਸ ਪੋਸਟ ਵਿਚ ਗਾਇਕ ਸ਼ੁੱਭ ਦੀ ਸੁਪੋਰਟ ਕੀਤੀ ਗਈ ਹੈ। ਭਾਰਤ ਟੂਰ ਰੱਦ ਹੋਣ ਤੋਂ ਬਾਅਦ ਸ਼ੁੱਭ ਦੇ ਹੱਕ ‘ਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਉਸ ਦੇ ਸਮਰਥਨ ‘ਚ ਆਏ ਹਨ ਅਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ।


ਹਾਲ ਹੀ ‘ਚ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜੋ ਕਿ ਸ਼ੁੱਭ ਦੇ ਹੱਕ ‘ਚ ਹੈ। ਸਿੱਧੂ ਦੇ ਇੰਸਟਾ ਸਟੋਰੀ ‘ਚ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ‘ਚ ਲਿਖਿਆ ਹੈ, ”ਪਿਛਲੇ ਕੁੱਝ ਹਫ਼ਤਿਆਂ ‘ਚ ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀਆਂ ਬਹੁਤ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਹ ਸੁਣ ਕੇ ਦਿਲ ਟੁੱਟਦਾ ਹੈ, ਜਿਸ ਤਰ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਦੀ ਦੇਸ਼ ਭਗਤੀ ਸਾਬਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਭਾਰਤ ਵਰਗੇ ਦੇਸ਼ ‘ਚ ਘੱਟ ਗਿਣਤੀ ਬਣ ਕੇ ਰਹਿਣਾ ਚੁਣੌਤੀ ਭਰਪੂਰ ਤਜ਼ਰਬਾ ਹੈ। ਸਾਡੇ ਸਿੱਖ ਭਾਈਚਾਰੇ ਦਾ ਇਸ ਤਰ੍ਹਾਂ ਦਾ ਵਿਰੋਧ ਸਾਫ ਤੌਰ ‘ਤੇ ਸਿਆਸੀ ਤਾਕਤਾਂ ਦੀ ਸ਼ਹਿ ‘ਤੇ ਹੁੰਦਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਿੰਨੇ ਹੀ ਕਲਾਕਾਰਾਂ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਿੱਧੂ ਨਾਲ ਵੀ ਇਹੀ ਕੁਝ ਹੋਇਆ ਸੀ, ਉਸ ਨੇ ਖੁੱਲ੍ਹ ਕੇ ਆਪਣੇ ਲੋਕਾਂ ਦਾ ਸਮਰਥਨ ਕੀਤਾ ਤਾਂ ਉਸ ‘ਤੇ ਅੱਤਵਾਦੀ ਹੋਣ ਦਾ ਟੈਗ ਲਗਾ ਦਿੱਤਾ ਗਿਆ, ਉਹ ਵੀ ਬਿਨਾਂ ਕਿਸੇ ਸਬੂਤ ਦੇ।”


ਪੋਸਟ ‘ਚ ਅੱਗੇ ਲਿਖਿਆ, ”ਅਫਸੋਸ ਦੀ ਗੱਲ ਹੈ ਕਿ ਗਾਇਕ ਸ਼ੁੱਭ ਨਾਲ ਵੀ ਉਹੀ ਕੁਝ ਵਾਪਰ ਰਿਹਾ ਹੈ। ਇੱਕ ਸਿੱਧੀ ਸਾਦੀ ਇੰਸਟਾਗ੍ਰਾਮ ਪੋਸਟ ‘ਤੇ ਇਸ ਤਰ੍ਹਾਂ ਦਾ ਵਿਰੋਧ ਹੋਣਾ ਬੜਾ ਅਜੀਬ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਕਲਾਕਾਰਾਂ ਨਾਲ ਹੀ ਕਿਉਂ ਲਗਾਤਾਰ ਅਜਿਹੀਆਂ ਧੱਕੇਸ਼ਾਹੀਆਂ ਹੋ ਰਹੀਆਂ ਹਨ? ਜਦੋਂਕਿ ਮਿਊਜ਼ਿਕ ਦਾ ਨਾ ਤਾਂ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤ। ਅਸੀਂ ਸਿੱਧੂ ਨੂੰ ਵੀ ਇਸੇ ਨਫ਼ਰਤ ਦੇ ਚਲਦਿਆਂ ਹਮੇਸ਼ਾ ਲਈ ਗੁਆ ਦਿੱਤਾ। ਆਖਰ ਇਹ ਸਭ ਕਦੋਂ ਖ਼ਤਮ ਹੋਵੇਗਾ? ਆਪਣੇ ਭਾਈਚਾਰੇ ਦਾ ਸਮਰਥਨ ਕਰਨ ਨਾਲ ਕੋਈ ਅੱਤਵਾਦੀ ਕਿਵੇਂ ਬਣ ਸਕਦਾ ਹੈ? ਅਤੇ ਜਿਹੜੇ ਕਲਾਕਾਰ ਅਜਿਹੇ ਦੌਰ ‘ਚ ਆਪਣੇ ਸਾਥੀਆਂ ਨਾਲ ਖੜ੍ਹੇ ਨਹੀਂ ਹੋ ਸਕਦੇ ਉਨ੍ਹਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਕਿੱਥੇ ਸਟੈਂਡ ਕਰਦੇ ਹਨ? ਹੁਣ ਤੁਹਾਨੂੰ ਮਜ਼ਬੂਤ ਬਣਨ ਦੀ ਜ਼ਰੂਰਤ ਹੈ। ਉਨ੍ਹਾਂ ਨਿਊਜ਼ ਚੈਨਲਾਂ ਨੂੰ ਵੀ ਥੋੜਾ ਸੋਚਣ ਦੀ ਲੋੜ ਹੈ, ਜਿਹੜੇ ਆਪਣੇ ਫ਼ਾਈਦਿਆਂ ਲਈ ਇਸ ਵਿਵਾਦ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੇ ਹਨ। ਸਾਨੂੰ ਆਪਣੇ ਦੇਸ਼ ਨਾਲ ਪਿਆਰ ਹੈ ਪਰ ਅਫਸੋਸ ਸਾਡੇ ਪਿਆਰ ਨੂੰ ਸਮਝਿਆ ਨਹੀਂ ਜਾਂਦਾ।” ਇਸ ਦੇ ਨਾਲ ਹੀ ਅਗਲੀ ਸਲਾਈਡ ‘ਤੇ ਸਿੱਧੂ ਦੀ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਦੇ ਹੇਠਾਂ ਲਿਖਿਆ ਗਿਆ ਹੈ, ”@Shubworldwide।”

error: Content is protected !!