Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
25
ਨਵੀਂ ਵਿਆਹੀ ਨੂੰਹ ਦੇ ਪਿਤਾ ਤੇ ਭਰਾ ਨੂੰ ਸਹੁਰੇ ਨੇ ਮਾਰੀਆਂ ਗੋਲ਼ੀਆਂ, ਪਿਤਾ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ
Crime
Latest News
Punjab
ਨਵੀਂ ਵਿਆਹੀ ਨੂੰਹ ਦੇ ਪਿਤਾ ਤੇ ਭਰਾ ਨੂੰ ਸਹੁਰੇ ਨੇ ਮਾਰੀਆਂ ਗੋਲ਼ੀਆਂ, ਪਿਤਾ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ
September 25, 2023
Voice of Punjab
ਨਵੀਂ ਵਿਆਹੀ ਨੂੰਹ ਦੇ ਪਿਤਾ ਤੇ ਭਰਾ ਨੂੰ ਸਹੁਰੇ ਨੇ ਮਾਰੀਆਂ ਗੋਲ਼ੀਆਂ, ਪਿਤਾ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ
ਵੀਓਪੀ ਬਿਊਰੋ, ਅੰਮ੍ਰਿਤਸਰ-ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਤੇਜ ਨਗਰ ਇਲਾਕੇ ‘ਚ ਮਾਮੂਲੀ ਗੱਲ ਨੂੰ ਲੈ ਕੇ ਨਵੇਂ ਵਿਆਹੇ ਜੋੜੇ ਦੇ ਪਰਿਵਾਰਾਂ ਵਿਚ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਮੁੰਡੇ ਦੇ ਪਿਤਾ ਨੇ ਕੁੜੀ ਦੇ ਪਿਤਾ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਇੰਨਾ ਹੀ ਨਹੀਂ ਬਚਾਅ ਲਈ ਅੱਗੇ ਆਏ 17 ਸਾਲਾ ਨਾਬਾਲਗ ਲੜਕੇ ਉੱਪਰ ਵੀ ਗੋਲ਼ੀ ਦਿੱਤੀ ਗਈ। ਘਟਨਾ ‘ਚ ਐਤਵਾਰ ਰਾਤ ਹਸਪਤਾਲ ‘ਚ ਇਲਾਜ ਦੌਰਾਨ ਬਜ਼ੁਰਗ ਦੀ ਮੌਤ ਹੋ ਗਈ, ਜਦਕਿ ਨਾਬਾਲਗ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉਸ ਦਾ ਅਮਨਦੀਪ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਤੇ ਜ਼ਖ਼ਮੀ ਨਾਬਾਲਗ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਹਰਜੀਤ ਸਿੰਘ ਵਾਸੀ ਤੇਜ ਨਗਰ ਚੌਕ ਨੇ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਪਿਸਤੌਲ ਵੀ ਕਬਜ਼ੇ ‘ਚ ਲੈ ਲਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਏਸੀਪੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਲਜੀਤ ਸਿੰਘ ਦੀ ਲੜਕੀ ਦਾ ਵਿਆਹ ਹਰਜੀਤ ਸਿੰਘ ਦੇ ਲੜਕੇ ਨਾਲ ਫਰਵਰੀ ਮਹੀਨੇ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਪਰਿਵਾਰਾਂ ‘ਚ ਮਾਮੂਲੀ ਤਕਰਾਰ ਚੱਲ ਰਹੀ ਸੀ। ਐਤਵਾਰ ਸ਼ਾਮ ਨੂੰ ਦੋਹਾਂ ਧਿਰਾਂ ਵਿਚ ਝਗੜਾ ਹੋ ਗਿਆ।
ਦਲਜੀਤ ਸਿੰਘ ਤੇ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਵੀ ਮੌਜੂਦ ਸੀ। ਦਲਜੀਤ ਸਿੰਘ ਨੇ ਜਦੋਂ ਗੱਲ ਛੱਡ ਕੇ ਝਗੜਾ ਖਤਮ ਕਰਨ ਲਈ ਕਿਹਾ ਤਾਂ ਇਹ ਸਭ ਸੁਣ ਕੇ ਮੁਲਜ਼ਮ ਗੁੱਸੇ ‘ਚ ਆ ਗਿਆ ਤੇ ਉਸ ਨੇ ਆਪਣੇ ਰਿਵਾਲਵਰ ਨਾਲ ਪਿਓ-ਪੁੱਤ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਦਲਜੀਤ ਸਿੰਘ ਦੀ ਗੁਰੂ ਰਾਮਦਾਸ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਜਦਕਿ ਗੁਰਪ੍ਰੀਤ ਸਿੰਘ ਅਮਨਦੀਪ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।ਅੱਜ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ।
Post navigation
ਕੁੱਲੜ ਪੀਜ਼ਾ ਵੀਡੀਓਜ਼ ਮਾਮਲੇ ਚ ਨਵੇਂ ਖੁਲਾਸੇ, ਗ੍ਰਿਫ਼ਤਾਰ ਕੁੜੀ ਦੇ ਪਰਿਵਾਰ ਨੇ ਕਿਹਾ, ਕੁੱਲੜ ਪੀਜ਼ਾ ਵਾਲਿਆਂ ਕੋਲ ਰਹਿੰਦਾ ਸੀ ਧੀ ਦਾ ਫੋਨ, ਨੇਪਾਲ ਦੀ ਕੁੜੀ ਵੀ ਪੁਲਿਸ ਹਿਰਾਸਤ ਵਿਚ
ਬਦਮਾਸ਼ਾਂ ਨੇ ਦਿਨ-ਦਿਹਾੜੇ ਵਿਦਿਆਰਥੀ ਨੂੰ ਕੀਤਾ ਅਗਵਾ, ਸਹੀ ਸਲਾਮਤ ਛੱਡਣ ਲਈ ਮੰਗੇ 20 ਲੱਖ ਰੁਪਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us