ਵਿਆਹ ਸਮਾਗਮ ਦੌਰਾਨ ਆਤਿਸ਼ਬਾਜ਼ੀ ਨੇ ਵਿਛਾ ਦਿੱਤੀਆਂ ਲਾਸ਼ਾਂ, ਲੱਗੀ ਭਿਆਨਕ ਅੱਗ, 100 ਲੋਕਾਂ ਦੀ ਹੋਈ ਮੌਤ

ਵਿਆਹ ਸਮਾਗਮ ਦੌਰਾਨ ਆਤਿਸ਼ਬਾਜ਼ੀ ਨੇ ਵਿਛਾ ਦਿੱਤੀਆਂ ਲਾਸ਼ਾਂ, ਲੱਗੀ ਭਿਆਨਕ ਅੱਗ, 100 ਲੋਕਾਂ ਦੀ ਹੋਈ ਮੌਤ

ਵੀਓਪੀ ਬਿਊਰੋ, ਇੰਟਰਨੈਸ਼ਨਲ-ਮੰਗਲਵਾਰ ਦੇਰ ਰਾਤ ਇਕ ਵਿਆਹ ਸਮਾਰੋਹ ‘ਚ ਆਤਿਸ਼ਬਾਜ਼ੀ ਕਰਦਿਆਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ 150 ਜ਼ਖਮੀ ਹੋ ਗਏ। ਇਹ ਦਰਦਨਾਕ ਘਟਨਾ ਇਰਾਕ ਦੇ ਨੀਨਵੇਹ ਸੂਬੇ ਦੇ ਹਮਦਾਨੀਆ ਜ਼ਿਲ੍ਹੇ ‘ਚ ਵਾਪਰੀ।


ਬੁੱਧਵਾਰ ਸਵੇਰੇ ਜਾਣਕਾਰੀ ਦਿੰਦੇ ਹੋਏ ਇਰਾਕੀ ਸਰਕਾਰੀ ਮੀਡੀਆ ਨੇ ਸਥਾਨਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸਥਾਨਕ ਸਿਵਲ ਡਿਫੈਂਸ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਦੇ ਇੱਕ ਵੱਡੇ ਸਮਾਗਮ ਹਾਲ ਵਿਚ ਜਸ਼ਨਾਂ ਦੌਰਾਨ ਆਤਿਸ਼ਬਾਜ਼ੀ ਕਰਨ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਸਰਕਾਰੀ ਮੀਡੀਆ ਨੇ ਕਿਹਾ ਕਿ ਇਮਾਰਤ ਬਹੁਤ ਜ਼ਿਆਦਾ ਜਲਣਸ਼ੀਲ ਉਸਾਰੀ ਸਮੱਗਰੀ ਨਾਲ ਬਣੀ ਸੀ, ਜਿਸ ਕਾਰਨ ਇਸ ਵਿੱਚ ਤੇਜ਼ੀ ਨਾਲ ਅੱਗ ਲੱਗ ਗਈ। ਇਰਾਕ ਦੇ ਸਿਵਲ ਡਿਫੈਂਸ ਨੇ ਕਿਹਾ ਕਿ ਸਮਾਰੋਹ ਦੌਰਾਨ ਚੱਲੀ ਆਤਿਸ਼ਬਾਜ਼ੀ ਕਾਰਨ ਰਾਜਧਾਨੀ ਬਗਦਾਦ ਤੋਂ ਲਗਪਗ 400 ਕਿਲੋਮੀਟਰ ਦੂਰ ਉੱਤਰੀ ਸ਼ਹਿਰ ਮੋਸੁਲ ਦੇ ਬਾਹਰ ਵੱਡੇ ਸਮਾਗਮ ਹਾਲ ਵਿੱਚ ਅੱਗ ਲੱਗ ਗਈ।


ਅਧਿਕਾਰਤ ਬਿਆਨਾਂ ਦੇ ਅਨੁਸਾਰ, ਫੈਡਰਲ ਇਰਾਕੀ ਅਧਿਕਾਰੀਆਂ ਅਤੇ ਇਰਾਕ ਦੇ ਅਰਧ-ਖੁਦਮੁਖਤਿਆਰ ਕੁਰਦਿਸਤਾਨ ਖੇਤਰ ਦੇ ਅਧਿਕਾਰੀਆਂ ਦੁਆਰਾ ਐਂਬੂਲੈਂਸ ਅਤੇ ਮੈਡੀਕਲ ਟੀਮਾਂ ਨੂੰ ਸਾਈਟ ‘ਤੇ ਰਵਾਨਾ ਕੀਤਾ ਗਿਆ ਸੀ। ਘਟਨਾ ਸਥਾਨ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਇਮਾਰਤ ‘ਚ ਅੱਗ ਸਥਾਨਕ ਸਮੇਂ ਅਨੁਸਾਰ ਰਾਤ 10:45 ਵਜੇ ਦੇ ਕਰੀਬ ਲੱਗੀ ਅਤੇ ਘਟਨਾ ਦੇ ਸਮੇਂ ਸੈਂਕੜੇ ਲੋਕ ਮੌਜੂਦ ਸਨ। ਇਸ ਦੌਰਾਨ ਆਤਿਸ਼ਬਾਜ਼ੀ ਕੀਤੇ ਜਾਣ ਕਾਰਨ ਉਥੇ ਅੱਗ ਲੱਗ ਗਈ ਤੇ ਵਡੀ ਘਟਨਾ ਵਾਪਰੀ।

error: Content is protected !!