Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
27
ਦਰਦ ਹੋਣ ਉਤੇ ਕਰਵਾਇਆ ਆਪ੍ਰੇਸ਼ਨ, ਢਿੱਡ ਵਿਚੋਂ ਨਿਕਲੀਆਂ ਅਜਿਹੀਆਂ ਚੀਜ਼ਾਂ ਕਿ ਡਾਕਟਰਾਂ ਦੇ ਪੈਰਾਂ ਹੇਠੋਂ ਨਿਕਲੀ ਜ਼ਮੀਨ
Latest News
Punjab
ਦਰਦ ਹੋਣ ਉਤੇ ਕਰਵਾਇਆ ਆਪ੍ਰੇਸ਼ਨ, ਢਿੱਡ ਵਿਚੋਂ ਨਿਕਲੀਆਂ ਅਜਿਹੀਆਂ ਚੀਜ਼ਾਂ ਕਿ ਡਾਕਟਰਾਂ ਦੇ ਪੈਰਾਂ ਹੇਠੋਂ ਨਿਕਲੀ ਜ਼ਮੀਨ
September 27, 2023
Voice of Punjab
ਦਰਦ ਹੋਣ ਉਤੇ ਕਰਵਾਇਆ ਆਪ੍ਰੇਸ਼ਨ, ਢਿੱਡ ਵਿਚੋਂ ਨਿਕਲੀਆਂ ਅਜਿਹੀਆਂ ਚੀਜ਼ਾਂ ਕਿ ਡਾਕਟਰਾਂ ਦੇ ਪੈਰਾਂ ਹੇਠੋਂ ਨਿਕਲੀ ਜ਼ਮੀਨ
ਵੀਓਪੀ ਬਿਊਰੋ, ਮੋਗਾ : 40 ਸਾਲਾ ਵਿਅਕਤੀ ਦੇ ਢਿੱਡ ਵਿਚ ਦਰਦ ਹੋਈ ਤਾਂ ਉਸ ਨੇ ਹਸਪਤਾਲ ਵਿਚ ਡਾਕਟਰ ਨਾਲ ਸੰਪਰਕ ਕੀਤਾ। 3 ਘੰਟੇ ਚੱਲੇ ਆਪ੍ਰੇਸ਼ਨ ਦੌਰਾਨ ਉਸ ਦੇ ਢਿੱਡ ਵਿਚੋਂ ਅਜਿਹੀਆਂ ਚੀਜ਼ਾਂ ਨਿਕਲੀਆਂ, ਜੋ ਦੇਖ ਕੇ ਡਾਕਟਰ ਤੇ ਸਾਰੀ ਟੀਮ ਹੈਰਾਨ ਰਹਿ ਗਈ। ਇਹ ਹੈਰਾਨ ਕਰਨ ਵਾਲਾ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਰੋੜੇ ਦਾ ਹੈ। ਇੱਥੇ 40 ਸਾਲਾਂ ਦੇ ਵਿਅਕਤੀ ਦਾ ਤਿੰਨ ਘੰਟੇ ਆਪਰੇਸ਼ਨ ਚੱਲਿਆ ਅਤੇ ਉਸ ਦੇ ਢਿੱਡ ‘ਚੋਂ ਕਈ ਤਰ੍ਹਾਂ ਦੇ ਨਟ, ਬੋਲਟ, ਈਅਰ ਫੋਨ, ਰੱਖੜੀਆਂ, ਵਾਸ਼ਲ ਅਤੇ ਛੋਟੇ ਪੇਚ ਮਿਲੇ ਹਨ। ਜਾਣਕਾਰੀ ਮੁਤਾਬਕ ਮੋਗਾ ਦੇ ਸਥਾਨਕ ਹਸਪਤਾਲ ‘ਚ ਇਕ 40 ਸਾਲਾਂ ਦਾ ਮਰੀਜ਼ ਕੁਲਦੀਪ ਸਿੰਘ ਦਾਖ਼ਲ ਹੋਇਆ ਸੀ। ਉਸ ਦੇ ਢਿੱਡ ‘ਚ ਦਰਦ ਹੋ ਰਿਹਾ ਸੀ ਅਤੇ ਬੁਖ਼ਾਰ ਵੀ ਸੀ।
ਕਈ ਦਿਨਾਂ ਤੋਂ ਉਹ ਦਰਦ ਨਾਲ ਤੜਫ਼ ਰਿਹਾ ਸੀ ਅਤੇ ਉਲਟੀਆਂ ਵੀ ਬੰਦ ਨਹੀਂ ਹੋ ਰਹੀਆਂ ਸਨ। ਜਦੋਂ ਉਹ ਹਸਪਤਾਲ ਪੁੱਜਿਆ ਤਾਂ ਡਾਕਟਰ ਨੇ ਉਸ ਦੇ ਢਿੱਡ ਦੇ ਐਕਸਰੇ ਅਤੇ ਸਿਟੀ ਸਕੈਨ ਕੀਤੀ। ਇਸ ਦੌਰਾਨ ਉਸ ਦੇ ਢਿੱਡ ‘ਚ ਨਟ, ਬੋਲਟ, ਪੇਚ, ਰੱਖੜੀਆਂ, ਲਾਕੇਟ, ਈਅਰ ਫੋਨ ਅਤੇ ਮੈਗਨੇਟ ਦਿਖਾਈ ਦਿੱਤੇ। ਉਕਤ ਵਿਅਕਤੀ ਦਾ ਹਸਪਤਾਲ ‘ਚ 3 ਘੰਟੇ ਆਪਰੇਸ਼ਨ ਕੀਤਾ ਗਿਆ ਅਤੇ ਸਾਰਾ ਸਮਾਨ ਕੱਢਿਆ ਗਿਆ।
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ ਹੈ। ਫਿਲਹਾਲ ਮਰੀਜ਼ ਕੁਲਦੀਪ ਸਿੰਘ ਦੀ ਹਾਲਤ ਅਜੇ ਠੀਕ ਨਹੀਂ ਹੈ ਅਤੇ ਉਸ ਨੂੰ ਆਈ. ਸੀ. ਯੂ. ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Post navigation
ਘਰ ਵਿਚੋਂ ਆ ਰਹੀ ਸੀ ਬਦਬੂ, ਪੁਲਿਸ ਘਰ ਅੰਦਰ ਵੜੀ ਤਾਂ ਵਿਦੇਸ਼ੋਂ ਆਏ ਪਿਤਾ-ਧੀ ਦੀਆਂ ਮਿਲੀਆਂ ਲਾਸ਼ਾਂ
ਵਿਆਹ ਸਮਾਗਮ ਦੌਰਾਨ ਆਤਿਸ਼ਬਾਜ਼ੀ ਨੇ ਵਿਛਾ ਦਿੱਤੀਆਂ ਲਾਸ਼ਾਂ, ਲੱਗੀ ਭਿਆਨਕ ਅੱਗ, 100 ਲੋਕਾਂ ਦੀ ਹੋਈ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us