ਫਾਇਨਾਂਸ ਕੰਪਨੀ ਦੀਆਂ ਕਿਸ਼ਤਾਂ ਲੈਣ ਗਏ ਬਾਊਂਸਰ ਦਾ ਇੱਟਾਂ ਮਾਰ ਮਾਰ ਕੀਤਾ ਕ ਤ ਲ

ਫਾਇਨਾਂਸ ਕੰਪਨੀ ਦੀਆਂ ਕਿਸ਼ਤਾਂ ਲੈਣ ਗਏ ਬਾਊਂਸਰ ਦਾ ਇੱਟਾਂ ਮਾਰ ਮਾਰ ਕੀਤਾ ਕ ਤ ਲ


ਵੀਓਪੀ ਬਿਊਰੋ, ਧਿਆਨਪੁਰ :ਫਾਇਨਾਂਸ ਕੰਪਨੀ ਵਿਚ ਬਾਊਂਸਰ ਵਜੋਂ ਕੰਮ ਕਰਦਾ ਨੌਜਵਾਨ ਜਦੋਂ ਕਿਸ਼ਤਾਂ ਲੈਣ ਗਿਆ ਤਾਂ ਜੋੜੇ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਇੱਟਾਂ ਮਾਰ ਮਾਰ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਗਿੱਲਾਂਵਾਲੀ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਸੋਨੀਆ ਅਤੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਦੀ ਇੱਕ ਐੱਮਜੀ ਫਾਇਨਾਂਸ ਕੰਪਨੀ ’ਚ ਬਾਊਂਸਰ ਵਜੋਂ ਨੌਕਰੀ ਕਰਦਾ ਸੀ। ਮੰਗਲਵਾਰ ਦੇਰ ਸ਼ਾਮ ਉਹ ਆਪਣੇ ਸਾਥੀਆਂ ਨਾਲ ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਵਿੱਚ ਰਮਨਦੀਪ ਸਿੰਘ ਅਤੇ ਉਸ ਦੀ ਪਤਨੀ ਕਾਜਲ ਕੋਲੋਂ ਕੰਪਨੀ ਦੀਆਂ ਕਿਸ਼ਤਾਂ ਦੀ ਉਗਰਾਹੀ ਕਰਨ ਗਿਆ ਸੀ ਤਾਂ ਉਕਤ ਦੋਨਾਂ ਮੀਆਂ-ਬੀਬੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਕਿਸ਼ਤਾਂ ਦੇ ਪੈਸੇ ਮੰਗਣ ’ਤੇ ਮਾਮੂਲੀ ਤਕਰਾਰ ਹੋ ਗਈ।

ਇਸ ਦੌਰਾਨ ਉਸ ਦਾ ਇੱਟਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਅੰਮ੍ਰਿਤਸਰ ਦੀ ਹੋਣ ਕਾਰਨ ਅੰਮ੍ਰਿਤਸਰ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ।ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

error: Content is protected !!