ਕੇਜਰੀਵਾਲ ਨੇ ਆਪਣੀ ਕੋਠੀ ਦੀ ਮੁਰੰਮਤ ਤੇ ਸਜਾਵਟ ‘ਤੇ ਹੀ ਖਰਚ ਕਰ ਦਿੱਤੇ 45 ਕਰੋੜ ਰੁਪਏ! , ਭਾਜਪਾ ਦੇ ਦੋਸ਼ਾਂ ‘ਤੇ CBI ਕਰੇਗੀ ਜਾਂਚ

ਕੇਜਰੀਵਾਲ ਨੇ ਆਪਣੀ ਕੋਠੀ ਦੀ ਮੁਰੰਮਤ ਤੇ ਸਜਾਵਟ ‘ਤੇ ਹੀ ਖਰਚ ਕਰ ਦਿੱਤੇ 45 ਕਰੋੜ ਰੁਪਏ! , ਭਾਜਪਾ ਦੇ ਦੋਸ਼ਾਂ ‘ਤੇ CBI ਕਰੇਗੀ ਜਾਂਚ

ਨਵੀਂ ਦਿੱਲੀ (ਵੀਓਪੀ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਦੀ ਮੁਰੰਮਤ ਮਾਮਲੇ ਵਿੱਚ ਸੀਬੀਆਈ ਨੇ ਕੇਸ ਦਰਜ ਕੀਤਾ ਹੈ। ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕੁਝ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਬੰਗਲੇ ਨੂੰ ਲੈ ਕੇ ਕਾਫੀ ਵਿਵਾਦ ਸ਼ੁਰੂ ਹੋ ਗਿਆ ਸੀ।

ਇਸ ਸਾਰੇ ਮਾਮਲੇ ਸਬੰਧੀ ਹੁਣ ਸੀਬੀਆਈ ਜਾਂਚ ਕਰੇਗੀ। ਦਿੱਲੀ ਭਾਜਪਾ ਨੇ ਆਮ ਆਦਮੀ ਪਾਰਟੀ (ਆਪ) ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ‘ਤੇ ਉਨ੍ਹਾਂ ਦੇ ਘਰ ਦੀ ਸਜਾਵਟ ‘ਤੇ 45 ਕਰੋੜ ਰੁਪਏ ਖਰਚ ਕਰਨ ਦਾ ਦੋਸ਼ ਲਗਾਇਆ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪਹਿਲਾਂ ਵੀ ਜਾਂਚ ‘ਚ ਕੁਝ ਨਹੀਂ ਮਿਲਿਆ ਸੀ ਅਤੇ ਇਸ ਵਾਰ ਵੀ ਜਾਂਚ ‘ਚ ਕੁਝ ਨਹੀਂ ਮਿਲੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਨੇ ਮੁੱਢਲੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਦਿੱਲੀ ਸਰਕਾਰ ਤੋਂ ਆਪਣੀ ਫਾਈਲ ਵੀ ਮੰਗ ਲਈ ਹੈ।

ਜਾਣਕਾਰੀ ਅਨੁਸਾਰ ਦਿੱਲੀ ਦੇ ਉਪ ਰਾਜਪਾਲ ਨੇ ਮਈ ਮਹੀਨੇ ਵਿੱਚ ਸੀਬੀਆਈ ਡਾਇਰੈਕਟਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਹੁਣ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।

error: Content is protected !!