ਸ਼ੋਭਾ ਯਾਤਰਾ ਦੌਰਾਨ ਔਰਤਾਂ ਨਾਲ ਨੱਚਣ ਤੇ ਹੁੱਲਣਬਾਜ਼ੀ ਕਰਨ ਲੱਗੇ, ਰੋਕਣ ਗਏ ਦੋ ਮੁੰਡਿਆਂ ਉਤੇ ਚਾਕੂ ਨਾਲ ਕੀਤੇ ਵਾਰ, ਇਕ ਨੇ ਹਸਪਤਾਲ ਪੁੱਜਦਿਆਂ ਹੀ ਤੋੜ ਦਿੱਤਾ ਦਮ

ਸ਼ੋਭਾ ਯਾਤਰਾ ਦੌਰਾਨ ਔਰਤਾਂ ਨਾਲ ਨੱਚਣ ਤੇ ਹੁੱਲਣਬਾਜ਼ੀ ਕਰਨ ਲੱਗੇ, ਰੋਕਣ ਗਏ ਦੋ ਮੁੰਡਿਆਂ ਉਤੇ ਚਾਕੂ ਨਾਲ ਕੀਤੇ ਵਾਰ, ਇਕ ਨੇ ਹਸਪਤਾਲ ਪੁੱਜਦਿਆਂ ਹੀ ਤੋੜ ਦਿੱਤਾ ਦਮ


ਵੀਓਪੀ ਬਿਊਰੋ, ਸ੍ਰੀ ਮਾਛੀਵਾੜਾ ਸਾਹਿਬ : ਗਣਪਤੀ ਵਿਸਰਜਨ ਦੌਰਾਨ ਦੋ ਧਿਰਾਂ ਵਿਚ ਖੂਨੀ ਝੜਪ ਹੋ ਗਈ। ਔਰਤਾਂ ’ਚ ਵੜ ਕੇ ਨੱਚਣ ਅਤੇ ਹੁੱਲੜਬਾਜ਼ੀ ਕਰਨ ਤੋਂ ਰੋਕਣ ’ਤੇ ਦੋ ਧੜੇ ਆਹਮੋ ਸਾਹਮਣੇ ਹੋ ਗਏ। ਗੱਲ ਇੰਨੀ ਵਧ ਗਈ ਕਿ ਇਕ ਨੌਜਵਾਨ ਨੇ ਦੂਸਰੇ ਦੀ ਚਾਕੂ ਮਾਰ ਕੇ ਹੱਤਿ+ਆ ਕਰ ਦਿੱਤੀ, ਜਦਕਿ ਇਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਕਾਰਨ ਸ਼ੋਭਾ ਯਾਤਰਾ ’ਚ ਭਾਜੜ ਮਚ ਗਈ। ਇਸ ਖੂਨੀ ਸੰਘਰਸ਼ ਵਿਚ ਬ੍ਰਹਮ ਸਾਹਨੀ ਉਰਫ ਬਲਰਾਮ (35) ਦੀ ਮੌਤ ਹੋ ਗਈ, ਜਦਕਿ ਦੂਸਰਾ ਨੌਜਵਾਨ ਕੁੰਦਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਮੌਕੇ ’ਤੇ ਮੌਜੂਦ ਪੁਲਿਸ ਨੇ ਹਾਲਾਤ ਨੂੰ ਕਾਬੂ ਕੀਤਾ।


ਜਾਣਕਾਰੀ ਮੁਤਾਬਕ ਪਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਤੋਂ ਗਣਪਤੀ ਮਹਾਉਤਸਵ ਸਬੰਧੀ ਸ਼ੋਭਾ ਯਾਤਰਾ ਸਜਾਈ ਗਈ। ਜਦੋਂ ਉਹ ਰਤੀਪੁਰ ਰੋਡ ਰਾਹੀਂ ਸਰਹਿੰਦ ਨਹਿਰ ਵੱਲ ਜਾ ਰਹੀ ਸੀ ਤਾਂ ਰਸਤੇ ’ਚ ਸ਼ਾਂਤੀ ਨਗਰ ਦੇ ਕੁਝ ਨੌਜਵਾਨ ਸ਼ੋਭਾ ਯਾਤਰਾ ’ਚ ਸ਼ਾਮਲ ਹੋ ਕੇ ਔਰਤਾਂ ’ਚ ਆ ਕੇ ਨੱਚਣ ਲੱਗ ਪਏ। ਸ਼ੋਭਾ ਯਾਤਰਾ ’ਚ ਮੌਜੂਦ ਬਲਰਾਮ ਤੇ ਹੋਰ ਨੌਜਵਾਨਾਂ ਨੇ ਜਦੋਂ ਇਨ੍ਹਾਂ ਨੂੰ ਰੋਕਿਆ ਤਾਂ ਉੱਥੇ ਇਹ ਆਪਸ ’ਚ ਭਿੜ ਪਏ ਤੇ ਇਹ ਝਗੜਾ ਖ਼ੂਨੀ ਰੂਪ ਧਾਰਨ ਕਰ ਗਿਆ। ਸ਼ਾਂਤੀ ਨਗਰ ਦੇ ਨੌਜਵਾਨਾਂ ’ਚੋਂ ਕਿਸੇ ਇਕ ਨੇ ਨੌਜਵਾਨ ਬਲਰਾਮ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਤੇ ਉਹ ਖ਼ੂਨ ਨਾਲ ਲੱਥਪੱਥ ਹੋ ਗਿਆ ਤੇ ਦੂਜੇ ਨੌਜਵਾਨ ਕੁੰਦਨ ਦੀ ਬਾਂਹ ’ਤੇ ਵੀ ਚਾਕੂ ਲੱਗਿਆ, ਜਿਸ ’ਚ ਉਹ ਜ਼ਖ਼ਮੀ ਹੋ ਗਿਆ।ਨੌਜਵਾਨ ਬਲਰਾਮ ਨੂੰ ਜਦੋਂ ਜ਼ਖ਼ਮੀ ਹਾਲਤ ’ਚ ਸਮਰਾਲਾ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਪੁੱਜੇ ਮ੍ਰਿਤਕ ਬਲਰਾਮ ਦੇ ਸਾਥੀਆਂ ਨੇ ਦੱਸਿਆ ਕਿ ਸ਼ਾਂਤੀ ਨਗਰ ਦੇ ਜਿਨ੍ਹਾਂ ਨੌਜਵਾਨਾਂ ਨੇ ਸ਼ੋਭਾ ਯਾਤਰਾ ’ਚ ਹੁੱਲੜਬਾਜ਼ੀ ਕੀਤੀ, ਉਨ੍ਹਾਂ ਨਸ਼ਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ’ਚ ਸ਼ਾਮਲ ਔਰਤਾਂ ਨਾਲ ਭੰਗੜਾ ਪਾਉਂਦੇ ਹੋਏ ਕੋਝੀਆਂ ਹਰਕਤਾਂ ਕਰ ਰਹੇ ਸਨ ਜਿਸ ਕਾਰਨ ਇਹ ਝਗੜਾ ਸ਼ੁਰੂ ਹੋਇਆ ਜੋ ਖ਼ੂਨੀ ਰੂਪ ਧਾਰਨ ਕਰ ਗਿਆ।


ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਸੰਤੋਖ ਸਿੰਘ ਵੀ ਮੌਕੇ ’ਤੇ ਪੁੱਜ ਗਏ ਅਤੇ ਬਲਰਾਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰੇਗੀ, ਜਿਸ ਤੋਂ ਬਾਅਦ ਹੱਤਿਆ ਕਰਨ ਵਾਲੇ ਲੋਕਾਂ ਦੀ ਪਛਾਣ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸੰਤੋਖ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਤੇ ਲਾਸ਼ ਨੂੰ ਪੋਸਟਮਾਰਟਮ ਲਈ ਰੱਖਵਾ ਦਿੱਤਾ ਗਿਆ ਹੈ। ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਜਿਸ ਤੋਂ ਬਾਅਦ ਕਤਲ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਮਾਮਲਾ ਦਰਜ ਕਰ ਲਿਆ ਜਾਵੇਗਾ। ਜਾਂਚ ਪੂਰੀ ਗੰਭਰੀਤਾ ਨਾਲ ਕੀਤੀ ਜਾ ਰਹੀ ਹੈ।

error: Content is protected !!