ਪਾਕਿਸਤਾਨ ਦੇ ਨਿਊਜ਼ ਚੈਨਲ ਦੇ ਲਾਈਵ ਸ਼ੋਅ ਦੌਰਾਨ ਝਗੜ ਪਏ ਨਵਾਜ਼ ਤੇ ਇਮਰਾਨ ਦੇ ਹਮਾਇਤੀ, ਖੂਬ ਚੱਲੇ ਚਪੇੜਾਂ-ਮੁੱਕੇ, ਵੀਡੀਓ ਵੇਖ ਹੋ ਜਾਵੋਗੇ ਲੋਟ-ਪੋਟ

ਪਾਕਿਸਤਾਨ ਦੇ ਨਿਊਜ਼ ਚੈਨਲ ਦੇ ਲਾਈਵ ਸ਼ੋਅ ਦੌਰਾਨ ਝਗੜ ਪਏ ਨਵਾਜ਼ ਤੇ ਇਮਰਾਨ ਦੇ ਹਮਾਇਤੀ, ਖੂਬ ਚੱਲੇ ਚਪੇੜਾਂ-ਮੁੱਕੇ, ਵੀਡੀਓ ਵੇਖ ਹੋ ਜਾਵੋਗੇ ਲੋਟ-ਪੋਟ

ਵੀਓਪੀ ਬਿਊਰੋ, ਇਸਲਾਮਾਬਾਦ : ਪਾਕਿਸਤਾਨੀ ਨਿਊਜ਼ ਚੈਨਲ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿਚ ਪਾਕਿਸਤਾਨ ਦੀਆਂ ਦੋ ਸਿਆਸੀ ਪਾਰਟੀਆਂ ਦੇ ਹਮਾਇਤੀ ਆਪਸ ਵਿਚ ਲਾਈਵ ਸ਼ੋਅ ਦੌਰਾਨ ਹੀ ਝਗੜਾ ਕਰਨ ਲੱਗਦੇ ਹਨ। ਦੋਵਾਂ ਵਿਚਾਲੇ ਪਹਿਲਾਂ ਖੂਬ ਬਹਿਸਬਾਜ਼ੀ ਹੁੰਦੀ ਹੈ ਤੇ ਫਿਰ ਚਪੇੜਾਂ, ਮੁੱਕੇ ਤੇ ਲੱਤਾਂ ਚੱਲ ਪਈਆਂ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਦੇ ਵਕੀਲ ਸ਼ੇਰ ਅਫ਼ਜ਼ਲ ਖ਼ਾਨ ਮਰਵਤ ਅਤੇ ਪਾਕਿਸਤਾਨ ਮੁਸਲਿਮ ਲੀਗ (ਐਨ) (ਪੀਐਮਐਲ-ਐਨ) ਦੇ ਸੈਨੇਟਰ ਅਫ਼ਨਾਨ ਉੱਲਾ ਖ਼ਾਨ ਵਿਚਾਲੇ ਇੱਕ ਲਾਈਵ ਟੀਵੀ ਸ਼ੋਅ ਦੌਰਾਨ ਝੜਪ ਹੋ ਗਈ। ਇਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਜੀਓ ਨਿਊਜ਼ ਨੇ ਦਿੱਤੀ ਹੈ।ਨਿਊਜ਼ ਏਜੰਸੀ ਏਐਨਆਈ ਮੁਤਾਬਕ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਰਹੀ ਹੈ, ਜਿਸ ‘ਚ ਦੋਵੇਂ ਅਪਸ਼ਬਦ ਬੋਲਣ ਲੱਗ ਪੈਂਦੇ ਹਨ।

ਇਸ ਤੋਂ ਬਾਅਦ ਮਾਰਵਤ ਨੇ ਅਚਾਨਕ ਸੈਨੇਟਰ ‘ਤੇ ਹਮਲਾ ਕਰ ਦਿੱਤਾ। ਪਹਿਲਾਂ ਤਾਂ ਦੋਹਾਂ ਨੇ ਇਕ-ਦੂਜੇ ਨੂੰ ਧੱਕਾ ਦਿੱਤਾ ਅਤੇ ਬਾਅਦ ਵਿਚ ਇਕ-ਦੂਜੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਝੜਪ ਨੂੰ ਰੋਕਣ ਲਈ ਟੀਵੀ ਸ਼ੋਅ ਦੇ ਕਰੂ ਨੂੰ ਦਖਲ ਦੇਣਾ ਪਿਆ ਅਤੇ ਦੋਵਾਂ ਨੂੰ ਵੱਖ ਕਰਨਾ ਪਿਆ।ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅਫਨਾਨ ਨੇ ਕਿਹਾ ਕਿ ਮਾਰਵਤ ਨੇ ਉਸ ‘ਤੇ ਹਮਲਾ ਕੀਤਾ, ਨਾਲ ਹੀ ਕਿਹਾ ਕਿ ਉਹ ਹਿੰਸਾ ਵਿਚ ਵਿਸ਼ਵਾਸ ਨਹੀਂ ਰੱਖਦਾ ਪਰ ਨਵਾਜ਼ ਸ਼ਰੀਫ ਦਾ ਸਿਪਾਹੀ ਹੈ। ਉਨ੍ਹਾਂ ਕਿਹਾ, ”ਮੈਂ ਮਾਰਵਤ ਨੂੰ ਜੋ ਝਟਕਾ ਦਿੱਤਾ ਹੈ, ਉਹ ਪੀਟੀਆਈ ਅਤੇ ਖਾਸ ਤੌਰ ‘ਤੇ ਇਮਰਾਨ ਖਾਨ ਲਈ ਇਕ ਸਬਕ ਹੈ।” ਨਿਊਜ਼ ਏਜੰਸੀ ਮੁਤਾਬਕ ਸੈਨੇਟਰ ਨੇ ਕਿਹਾ,”ਉਹ ਕਿਸੇ ਨੂੰ ਆਪਣਾ ਮੂੰਹ ਨਹੀਂ ਦਿਖਾ ਸਕਣਗੇ।


ਸ਼ੇਰ ਅਲੀ ਖਾਨ ਮਾਰਵਤ ਨੇ ਇੱਕ ਪੋਸਟ ਵਿੱਚ ਕਿਹਾ ਕਿ ਟੀਵੀ ਸ਼ੋਅ ਹੋਸਟ ਇਸ ਘਟਨਾ ਨੂੰ ਲੈ ਕੇ ਗਲਤ ਜਾਣਕਾਰੀ ਫੈਲਾ ਰਿਹਾ ਸੀ। ਮਾਰਵਤ ਨੇ ਕਿਹਾ, “ਉਹ ਅਫਵਾਹਾਂ ਫੈਲਾ ਰਿਹਾ ਹੈ ਕਿ ਮੇਰਾ ਵਿਰੋਧੀ ਸੁਪਰਮੈਨ ਸੀ। ਉਹ ਅਸਲੀਅਤ ਨਹੀਂ ਦੱਸ ਰਿਹਾ ਕਿ ਅਫਨਾਨ ਉੱਲਾ ਸਟੂਡੀਓ ਤੋਂ ਭੱਜ ਕੇ ਨੇੜੇ ਦੇ ਕਮਰੇ ਵਿੱਚ ਲੁਕ ਗਿਆ ਸੀ। ਜਦੋਂ ਮੈਂ ਉਸ ਦਾ ਪ੍ਰੋਗਰਾਮ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਸ਼ੋਅ ਹੋਸਟ ਦੇ ਰਿਹਾ ਹੈ ਗਲਤ ਜਾਣਕਾਰੀ।” ਉਸਨੇ ਇਹ ਵੀ ਕਿਹਾ ਕਿ ਉਹ ਸੈਨੇਟਰ ਦੇ ਖਿਲਾਫ ਮਾਣਹਾਨੀ ਦਾ ਕੇਸ ਅਤੇ ਅਪਰਾਧਿਕ ਸ਼ਿਕਾਇਤ ਦਾਇਰ ਕਰਨ ‘ਤੇ ਵਿਚਾਰ ਕਰ ਰਿਹਾ ਹੈ।


ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਟਾਕ ਸ਼ੋਅ ਦੇ ਸੈੱਟ ‘ਤੇ ਅਜਿਹੀ ਘਟਨਾ ਵਾਪਰੀ ਹੈ। 2021 ਵਿੱਚ, ਪੀਪੀਪੀ ਦੇ ਸਾਬਕਾ ਵਿਧਾਇਕ ਅਬਦੁਲ ਕਾਦਿਰ ਮੰਡੋਖੇਲ ਅਤੇ ਉਸ ਸਮੇਂ ਦੇ ਪੀਟੀਆਈ ਨੇਤਾ ਫਿਰਦੌਸ ਆਸ਼ਿਕ ਅਵਾਨ ਵਿਚਕਾਰ ਵੀ ਲੜਾਈ ਹੋਈ ਸੀ, ਜੋ ਹੁਣ ਇਸਤਿਹਕਾਮ-ਏ-ਪਾਕਿਸਤਾਨ ਪਾਰਟੀ (ਆਈਪੀਪੀ) ਵਿੱਚ ਸ਼ਾਮਲ ਹੋ ਗਏ ਹਨ। ਦੋਵਾਂ ਵਿਚਾਲੇ ਸ਼ਬਦੀ ਜੰਗ ‘ਚ ਮੰਡੋਖੇਲ ਨੇ ਸ਼ੋਅ ਦੌਰਾਨ ਅਵਾਨ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ।

error: Content is protected !!