ਵਿਵਾਦ ਵਧਦਾ ਵੇਖ ਨਰਮ ਪਿਆ ਕੈਨੇਡਾ, ਟਰੂਡੋ ਦੇ ਬਿਆਨ ਨੇ ਦਿੱਤੇ ਸੰਕੇਤ

ਵਿਵਾਦ ਵਧਦਾ ਵੇਖ ਨਰਮ ਪਿਆ ਕੈਨੇਡਾ, ਟਰੂਡੋ ਦੇ ਬਿਆਨ ਨੇ ਦਿੱਤੇ ਸੰਕੇਤ


ਵੀਓਪੀ ਬਿਊਰੋ, ਮਾਂਟਰੀਅਲ- ਭਾਰਤ-ਕੈਨੇਡਾ ਵਿਚਾਲੇ ਵੱਧਦੇ ਵਿਵਾਦ ਤੋਂ ਬਾਅਦ ਹੁਣ ਕੈਨੇਡਾ ਨਰਮ ਪੈਂਦਾ ਵਿਖਾਈ ਦੇ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਖਾਲਿ+ਸਤਾਨੀ ਅੱਤ+ਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਦੇ ਬਾਵਜੂਦ ਕੈਨੇਡਾ ਅਜੇ ਵੀ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਵਚਨਬੱਧ ਹੈ।

ਕੈਨੇਡਾ ਸਥਿਤ ਨੈਸ਼ਨਲ ਪੋਸਟ ਨੇ ਇਹ ਰਿਪੋਰਟ ਦਿੱਤੀ। ਦੁਨੀਆ ਭਰ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਵੱਲ ਇਸ਼ਾਰਾ ਕਰਦੇ ਹੋਏ, ਟਰੂਡੋ ਨੇ ਕਿਹਾ ਕਿ ਇਹ “ਬਹੁਤ ਮਹੱਤਵਪੂਰਨ” ਹੈ ਕਿ ਕੈਨੇਡਾ ਅਤੇ ਉਸ ਦੇ ਸਹਿਯੋਗੀ ਭਾਰਤ ਨਾਲ ਜੁੜੇ ਰਹਿਣ। ਵੀਰਵਾਰ ਨੂੰ ਮਾਂਟਰੀਅਲ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ “ਬਹੁਤ ਮਹੱਤਵਪੂਰਨ” ਹੈ ਕਿ ਕੈਨੇਡਾ ਅਤੇ ਉਸਦੇ ਸਹਿਯੋਗੀ ਵਿਸ਼ਵ ਪੱਧਰ ‘ਤੇ ਭਾਰਤ ਦੀ ਵੱਧਦੀ ਮਹੱਤਤਾ ਨੂੰ ਦੇਖਦੇ ਹੋਏ ਉਸ ਨਾਲ “ਰਚਨਾਤਮਕ ਅਤੇ ਗੰਭੀਰਤਾ” ਨਾਲ ਜੁੜੇ ਰਹਿਣ।


ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਭਾਰਤ ਇੱਕ ਵਧ ਰਹੀ ਆਰਥਿਕ ਸ਼ਕਤੀ ਅਤੇ ਮਹੱਤਵਪੂਰਨ ਭੂ-ਰਾਜਨੀਤਿਕ ਖਿਡਾਰੀ ਹੈ। ਜਿਵੇਂ ਕਿ ਅਸੀਂ ਪਿਛਲੇ ਸਾਲ ਆਪਣੀ ਇੰਡੋ-ਪੈਸੀਫਿਕ ਰਣਨੀਤੀ ਪੇਸ਼ ਕੀਤੀ ਸੀ, ਅਸੀਂ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਬਹੁਤ ਗੰਭੀਰ ਹਾਂ। ਇਸ ਦੇ ਨਾਲ ਹੀ ਜ਼ਾਹਰ ਤੌਰ ‘ਤੇ ਕਾਨੂੰਨ ਦੇ ਸ਼ਾਸਨ ਵਾਲੇ ਦੇਸ਼ ਦੇ ਰੂਪ ਵਿਚ ਅਸੀਂ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਭਾਰਤ ਨੂੰ ਇਹ ਯਕੀਨੀ ਕਰਨ ਲਈ ਕੈਨੇਡਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਇਸ ਮਾਮਲੇ ਦੇ ਪੂਰੇ ਤੱਥ ਮਿਲ ਸਕਣ।

error: Content is protected !!