Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
30
‘ਮੈਂ ਕੱਲੇ ਨੇ ਕਿਰ+ਪਾਨ ਨਾਲ ਵੱਢਿਐ’, ਡੇਢ ਸਾਲ ਪਹਿਲਾਂ ਸੱਟਾਂ ਮਾਰਨ ਵਾਲੇ ਦੀ ਜ਼ਮਾਨਤ ਉਤੇ ਆਉਣ ਉਤੇ ਕੀਤੀ ਵੱਢ-ਟੁੱਕ, ਲਾ+ਸ਼ ਖੜੀਸਦਿਆਂ ਦੀ ਵੀਡੀਓ ਬਣਾ ਕੇ ਕੀਤੀ ਵਾਇਰਲ
Latest News
Punjab
‘ਮੈਂ ਕੱਲੇ ਨੇ ਕਿਰ+ਪਾਨ ਨਾਲ ਵੱਢਿਐ’, ਡੇਢ ਸਾਲ ਪਹਿਲਾਂ ਸੱਟਾਂ ਮਾਰਨ ਵਾਲੇ ਦੀ ਜ਼ਮਾਨਤ ਉਤੇ ਆਉਣ ਉਤੇ ਕੀਤੀ ਵੱਢ-ਟੁੱਕ, ਲਾ+ਸ਼ ਖੜੀਸਦਿਆਂ ਦੀ ਵੀਡੀਓ ਬਣਾ ਕੇ ਕੀਤੀ ਵਾਇਰਲ
September 30, 2023
Voice of Punjab
‘ਮੈਂ ਕੱਲੇ ਨੇ ਕਿਰ+ਪਾਨ ਨਾਲ ਵੱਢਿਐ’, ਡੇਢ ਸਾਲ ਪਹਿਲਾਂ ਸੱਟਾਂ ਮਾਰਨ ਵਾਲੇ ਦੀ ਜ਼ਮਾਨਤ ਉਤੇ ਆਉਣ ਉਤੇ ਕੀਤੀ ਵੱਢ-ਟੁੱਕ, ਲਾ+ਸ਼ ਖੜੀਸਦਿਆਂ ਦੀ ਵੀਡੀਓ ਬਣਾ ਕੇ ਕੀਤੀ ਵਾਇਰਲ
ਵੀਓਪੀ ਬਿਊਰੋ, ਮਲੋਟ : ਨੇੜਲੇ ਪਿੰਡ ਰੋੜਾਂਵਾਲੀ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਦੋ ਭਰਾਵਾਂ ਨੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਹੱਤਿ+ਆ ਕਰ ਦਿੱਤੀ। ਮਾਰੇ ਗਏ ਨੌਜਵਾਨ ਨੇ ਡੇਢ ਸਾਲ ਪਹਿਲਾਂ ਇਨ੍ਹਾਂ ਦੋਵਾਂ ਭਰਾਵਾਂ ਉਪਰ ਜਾਨ ਲੇਵਾ ਹਮਲਾ ਕੀਤਾ ਸੀ। ਇਸ ਮਾਮਲੇ ਵਿਚ ਥੋੜਾ ਸਮਾਂ ਪਹਿਲਾਂ ਹੀ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਮ੍ਰਿਤਕ ਦੀ ਪਛਾਣ 22 ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਆਰਜੀ ਥਾਣਾ ਕਿੱਲਿਆਂਵਾਲੀ ਦੇ ਐੱਸ. ਐੱਚ. ਓ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਕਾਸ਼ਦੀਪ ਸਿੰਘ ਦੀ ਡੇਢ ਸਾਲ ਪਹਿਲਾਂ ਪਿੰਡ ਦੇ ਗੁਰਵਿੰਦਰ ਸਿੰਘ ਨਾਲ ਲੜਾਈ ਹੋਈ ਸੀ ਅਤੇ ਅਕਾਸ਼ਦੀਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਸੱਟਾਂ ਮਾਰੀਆਂ ਸਨ। ਇਸ ਮਾਮਲੇ ਵਿਚ ਅਕਾਸ਼ਦੀਪ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਸੀ। ਜਿਸ ਵਿਚ ਉਹ ਹੁਣ 3 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ’ਤੇ ਆਇਆ ਸੀ।
ਬੀਤੀ ਰਾਤ ਗੁਰਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਅਤੇ ਉਸਦੇ ਭਰਾ ਪੁਸ਼ਪਿੰਦਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਅਕਾਸ਼ਦੀਪ ਦਾ ਕ+ਤ+ਲ ਕਰ ਦਿੱਤਾ। ਲੰਬੀ ਪੁਲਸ ਨੇ ਇਸ ਮਾਮਲੇ ਵਿਚ ਗੁਰਵਿੰਦਰ ਸਿੰਘ ਅਤੇ ਪੁਸ਼ਪਿੰਦਰ ਸਿੰਘ ਵਿਰੁੱਧ ਹੱਤਿ+ਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ਵਿਚ ਇਕ ਵਿਅਕਤੀ ਰੌਲਾ ਪਾ ਰਿਹਾ ਹੈ ਕਿ ਵੇਖੋ ਨੌਜਵਾਨ ਦਾ ਕ+ਤ+ਲ ਕਰ ਕੇ ਉਸ ਦੀ ਲਾਸ਼ ਨੂੰ ਖਿੱਚ ਕੇ ਲਿਜਾ ਰਹੇ ਹਾਂ। ਇਸ ਮੌਕੇ ਅਕਾਸ਼ਦੀਪ ਦੀ ਲਾ+ਸ਼ ਕੋਲ ਖੜੇ ਹੋ ਕੇ ਮੁਲਜ਼ਮ ਗੁਰਵਿੰਦਰ ਸਿੰਘ ਜਿਸ ਦੇ ਹੱਥ ਵਿਚ ਕਿਰਪਾਨ ਹੈ ਅਤੇ ਉਹ ਕਹਿ ਰਿਹਾ ਹੈ ਕਿ ਮੈਂ ਇਕੱਲੇ ਨੇ ਇਸ ਨੂੰ ਕਿਰਪਾਨਾਂ ਨਾਲ ਮਾਰਿਆ ਹੈ ਇਹ ਸਾਨੂੰ ਤੰਗ ਕਰਦਾ ਸੀ। ਵੀਡੀਓ ਵਿਚ ਉਕਤ ਵਿਅਕਤੀ ਦੇ ਨਾਲ ਉਸਦਾ ਭਰਾ ਅਤੇ ਪਰਿਵਾਰ ਦੀਆਂ ਔਰਤਾਂ ਵੀ ਨਜ਼ਰ ਆ ਰਹੀਆਂ ਹਨ। ਉਧਰ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਕਬੂਲਨਾਮੇ ਦੀ ਕੋਈ ਅਹਿਮੀਅਤ ਨਹੀਂ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਦੋਵਾਂ ਭਰਾਵਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਹਾਲੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
Post navigation
ਰਿਸ਼ਵਤਖੋਰੀ; ਉਪਰਲੀ ਕਮਾਈ ਕਰਨ ਦੇ ਲਾਲਚ ਵਿਚ ਹੱਕੀ ਤੋਂ ਵੀ ਗਿਆ, ਇਸ ਕੰਮ ਲਈ ਮੰਗੇ 45 ਹਜ਼ਾਰ ਰੁਪਏ, ਪਾਵਰਕਾਮ ਦਾ ਸੀਨੀਅਰ ਕਾਰਜਕਾਰੀ ਇੰਜੀਨੀਅਰ ਗ੍ਰਿਫ਼ਤਾਰ
ਪਤਨੀ ਦੇ ਕ+ਤ+ਲ ਦੇ ਦੋਸ਼ ‘ਚ 12 ਸਾਲ ਜੇਲ੍ਹ ‘ਚ ਰੱਖਣ ਤੋਂ ਬਾਅਦ ਅਦਾਲਤ ਨੇ ਪਤੀ ਨੂੰ ਨਿਰਦੋਸ਼ ਕਰਾਰ ਦਿੱਤਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us