ਪੈਟਰੋਲ ਪੰਪ ਦੇ ਕਰਿੰਦੇ ਦੀ ਕਰਤੂਤ, ਬਾਥਰੂਮ ਗਈ ਕੁੜੀ ਦੀ ਬਣਾ ਰਿਹਾ ਸੀ ਵੀਡੀਓ, ਫੜੇ ਜਾਣ ਉਤੇ ਮੂੰਹ ਕਾਲਾ ਕਰ ਲੋਕਾਂ ਨੇ ਬੰਨ੍ਹਿਆ ਦਰੱਖਤ ਨਾਲ, ਫਿਰ…

ਪੈਟਰੋਲ ਪੰਪ ਦੇ ਕਰਿੰਦੇ ਦੀ ਕਰਤੂਤ, ਬਾਥਰੂਮ ਗਈ ਕੁੜੀ ਦੀ ਬਣਾ ਰਿਹਾ ਸੀ ਵੀਡੀਓ, ਫੜੇ ਜਾਣ ਉਤੇ ਮੂੰਹ ਕਾਲਾ ਕਰ ਲੋਕਾਂ ਨੇ ਬੰਨ੍ਹਿਆ ਦਰੱਖਤ ਨਾਲ, ਫਿਰ…


ਵੀਓਪੀ ਬਿਊਰੋ, ਹੁਸ਼ਿਆਰਪੁਰ-ਹੁਸ਼ਿਆਰਪੁਰ ਦਸੂਹਾ ਮਾਰਗ ਉਤੇ ਸਥਿਤ ਇਕ ਪੈਟਰੋਲ ਪੰਪ ਉਤੇ ਹੰਗਾਮਾ ਹੋ ਗਿਆ। ਪੰਪ ਉਤੇ ਬਣੇ ਬਾਥਰੂਮ ਵਿਚ ਪੰਪ ਦੇ ਹੀ ਇਕ ਕਰਿੰਦੇ ਨੇ ਕੁੜੀ ਦੀ ਗਲਤ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਕੁੜੀ ਨੂੰ ਇਸ ਦੀ ਭਿਣਕ ਲੱਗੀ ਤਾਂ ਉਸ ਨੇ ਉਕਤ ਕਰਿੰਦੇ ਨੂੰ ਕਾਬੂ ਕਰ ਲਿਆ। ਕੁੜੀ ਨੇ ਉਸ ਦਾ ਫੋਨ ਖੋਹ ਲਿਆ। ਰੌਲਾ ਪਾਉਣ ਉਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਮੁਲਜ਼ਮ ਦਾ ਮੂੰਹ ਕਾਲਾ ਕਰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ।


ਇਹ ਘਟਨਾ ਹੁਸ਼ਿਆਰਪੁਰ ਦਸੂਹਾ ਮਾਰਗ ਉਤੇ ਪਿੰਡ ਬੱਸੀ ਨੌ ਨੇੜੇ ਸਥਿਤ ਜੀਐਸ ਬਡਵਾਲ ਪੈਟਰੋਲ ਪੰਪ ਉਤੇ ਵਾਪਰੀ। ਕਾਬੂ ਕੀਤਾ ਗਿਆ ਮੁੰਡਾ ਪਿੰਡ ਬੋਹਣ ਦਾ ਰਹਿਣ ਵਾਲਾ ਹੈ। ਉਹ ਕਈ ਸਾਲਾਂ ਤੋਂ ਇਸੇ ਪੈਟਰੋਲ ਪੰਪ ਉਤੇ ਕੰਮ ਕਰਦਾ ਹੈ। ਬੀਤੇ ਦਿਨ ਵੀ ਉਹ ਕੰਮ ਉਤੇ ਸੀ ਕਿ ਇਕ ਕੁੜੀ ਪੈਟਰੋਲ ਪੰਪ ਉਤੇ ਬਾਥਰੂਮ ਕਰਨ ਗਈ ਤਾਂ ਮੁਲਜ਼ਮ ਉਸ ਦੀ ਵੀਡੀਓ ਬਣਾਉਣ ਲੱਗ ਪਿਆ।

ਕੁੜੀ ਨੂੰ ਇਸ ਬਾਰੇ ਪਤਾ ਲਗ ਗਿਆ ਤਾਂ ਉਸ ਨੇ ਮੁੰਡੇ ਨੂੰ ਕਾਬੂ ਕਰ ਕੇ ਉਸ ਦਾ ਫੋਨ ਖੋਹ ਲਿਆ। ਹੰਗਾਮਾ ਹੁੰਦਾ ਵੇਖ ਭੀੜ ਇਕੱਠੀ ਹੋ ਗਈ ਤੇ ਮੁਲਜ਼ਮ ਨੂੰ ਫੜ ਕੇ ਕੁਟਾਪਾ ਚਾੜਿਆ। ਉਸ ਦਾ ਮੂੰਹ ਕਾਲਾ ਕਰ ਕੇ ਦਰੱਖਤ ਨਾਲ ਬੰਨ੍ਹ ਦਿੱਤਾ। ਦਰੱਖਤ ਨਾਲ ਬੰਨ੍ਹ ਕੇ ਖੂਬ ਛਿਤਰ ਪਰੇਡ ਕੀਤੀ। ਸੂਚਨਾ ਮਿਲਣ ਉਤੇ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ। ਉਸ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!