20 ਹਜ਼ਾਰ ਰਿਸ਼ਵਤ ਲੈਣ ਲਈ ਦੋ ਪੁਲਿਸ ਮੁਲਾਜ਼ਮਾਂ ਨੇ ਖੋਹ ਲਿਆ ਮਾਪਿਆਂ ਦਾ ਲਾਡਲਾ ਪੁੱਤ, ਝੂਠਾ ਕੇਸ ਪਾਉਣ ਦੀ ਦੇ ਰਹੇ ਸੀ ਧਮਕੀ, ਅੰਦਰੋਂ ਅੰਦਰ ਘੁਟਦੇ ਨੇ ਲੈ ਲਿਆ ਫਾ+ਹਾ

20 ਹਜ਼ਾਰ ਰਿਸ਼ਵਤ ਲੈਣ ਲਈ ਦੋ ਪੁਲਿਸ ਮੁਲਾਜ਼ਮਾਂ ਨੇ ਖੋਹ ਲਿਆ ਮਾਪਿਆਂ ਦਾ ਲਾਡਲਾ ਪੁੱਤ, ਝੂਠਾ ਕੇਸ ਪਾਉਣ ਦੀ ਦੇ ਰਹੇ ਸੀ ਧਮਕੀ, ਅੰਦਰੋਂ ਅੰਦਰ ਘੁਟਦੇ ਨੇ ਲੈ ਲਿਆ ਫਾ+ਹਾ

ਵੀਓਪੀ ਬਿਊਰੋ, ਖਰੜ : ਮੁਹਾਲੀ ਦੇ ਖਰੜ ‘ਚ ਖਾਕੀ ਮੁੜ ਦਾਗਦਾਰ ਹੋ ਗਈ ਹੈ। ਪੁਲਿਸ ਮੁਲਾਜ਼ਮਾਂ ਉਤੇ ਇਕ ਨੌਜਵਾਨ ਨੂੰ ਇਸ ਕਦਰ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ ਕਿ ਨੌਜਵਾਨ ਨੇ ਫਾਹਾ ਲੈ ਕੇ ਖ਼ੁਦ+ਕੁਸ਼ੀ ਕਰ ਲਈ ਹੈ। ਦੋ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਕੋਲੋਂ 20 ਹਜ਼ਾਰ ਰੁਪਏ ਮੰਗੇ ਸਨ। ਪੈਸੇ ਨਾ ਦੇਣ ’ਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ। ਪੀੜਤ ਨੇ ਫਾ+ਹਾ ਲਾਉਣ ਤੋਂ ਪਹਿਲਾਂ ਆਪਣੇ ਸੁਸਾਈਡ ਨੋਟ ‘ਚ ਸਾਰੇ ਭੇਤ ਖੋਲ੍ਹ ਦਿੱਤੇ ਤੇ ਦੋਵਾਂ ਪੁਲਿਸ ਮੁਲਾਜ਼ਮਾਂ ਦੇ ਨਾਂ ਤਕ ਨਸ਼ਰ ਕੀਤੇ ਹਨ।


ਮ੍ਰਿਤਕ ਦੀ ਪਛਾਣ ਤੇਗ ਬਹਾਦਰ ਵਜੋਂ ਹੋਈ ਹੈ। ਉਸ ਨੇ ਖਰੜ ਸਿਟੀ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਸੁਰਜੀਤ ਸਿੰਘ ਅਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ’ਤੇ ਦੋਸ਼ ਲਗਾਏ ਹਨ। ਪੀੜਤ ਨੌਜਵਾਨ ਆਪਣੇ ਦੋਸਤ ਦੇ ਮੋਟਰਸਾਈਕਲ ‘ਤੇ ਬਾਜ਼ਾਰ ਗਿਆ ਸੀ। ਪੁਲਿਸ ਨੇ ਜਾਂਚ ਲਈ ਉਸ ਦਾ ਮੋਟਰਸਾਈਕਲ ਰੋਕ ਕੇ ਕਾਗਜ਼ਾਤ ਚੈੱਕ ਕੀਤੇ ਪਰ ਦੋਸਤ ਦੇ ਮੋਟਰਸਾਈਕਲ ਵਿੱਚ ਵੱਖਰੇ ਨੰਬਰ ਦੀ ਆਰਸੀ ਰੱਖੀ ਹੋਈ ਸੀ। ਬਾਅਦ ‘ਚ ਪੀੜਤਾ ਨੇ ਥਾਣੇ ਜਾ ਕੇ ਮੁਲਜ਼ਮ ਪੁਲਿਸ ਵਾਲਿਆਂ ਨੂੰ ਮੋਟਰਸਾਈਕਲ ਦੀ ਅਸਲੀ ਆਰਸੀ ਦਿਖਾਈ। ਮ੍ਰਿਤਕ ਤੇਗ ਬਹਾਦੁਰ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਹ ਹਰ ਮਹੀਨੇ ਪੰਜ ਤੋਂ ਛੇ ਹਜ਼ਾਰ ਰੁਪਏ ਕਮਾਉਂਦਾ ਹੈ। ਉਸ ਲਈ ਪੁਲਿਸ ਵਾਲਿਆਂ ਨੂੰ 20 ਹਜ਼ਾਰ ਰੁਪਏ ਦੇਣਾ ਔਖਾ ਹੈ। ਉਹ ਵਾਰ-ਵਾਰ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਸਨ। ਜਿਸ ਕਾਰਨ ਉਹ ਖ਼ੁਦਕੁਸ਼ੀ ਕਰ ਰਿਹਾ ਹੈ।


ਇਸ ਦੇ ਨਾਲ ਹੀ ਉਸ ਨੇ ਸੁਸਾਈਡ ਨੋਟ ‘ਚ ਮੰਗ ਕੀਤੀ ਹੈ ਕਿ ਰਿਸ਼ਵਤ ਮੰਗਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ, ਤਾਂ ਜੋ ਕੋਈ ਪੁਲਿਸ ਮੁਲਾਜ਼ਮ ਕਿਸੇ ਹੋਰ ਗਰੀਬ ਵਿਅਕਤੀ ਨੂੰ ਤੰਗ ਨਾ ਕਰੇ। ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਤੇਗ ਬਹਾਦਰ ਸਿੰਘ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਜਦੋਂ ਉਹ ਸਵੇਰੇ ਆਪਣੇ ਕਮਰੇ ਵਿਚ ਗਿਆ ਤਾਂ ਉਸ ਨੂੰ ਖ਼ੁਦਕੁਸ਼ੀ ਕਰਨ ਬਾਰੇ ਪਤਾ ਲੱਗਾ। ਉਹ ਮੋਟਰਸਾਈਕਲ ’ਤੇ ਆਪਣੇ ਕੰਮ ’ਤੇ ਜਾਂਦਾ ਸੀ। ਤਿੰਨ-ਚਾਰ ਦਿਨ ਪਹਿਲਾਂ ਉਸ ਦੇ ਇਕ ਦੋਸਤ ਕਰਨਵੀਰ ਸਿੰਘ ਨੇ ਉਸ ਨੂੰ ਆਪਣਾ ਮੋਟਰਸਾਈਕਲ ਦਿੱਤਾ ਸੀ। ਉਹ ਕੁਝ ਦਿਨਾਂ ਲਈ ਬਾਹਰ ਗਿਆ ਹੋਇਆ ਸੀ। ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਤੇਗ ਬਹਾਦਰ ਨੇ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਉਸ ਦਾ ਅੱਜ ਖਰੜ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਦੇ ਮੋਬਾਈਲ ਫੋਨ ਤੋਂ ਵੀਡੀਓ ਮਿਲੀ ਹੈ। ਜਿਸ ‘ਚ ਉਹ ਸਪੱਸ਼ਟ ਤੌਰ ‘ਤੇ ਦੋਵਾਂ ਪੁਲਿਸ ਵਾਲਿਆਂ ‘ਤੇ ਦੋਸ਼ ਲਗਾ ਰਿਹਾ ਹੈ। ਉਹ ਆਪਣੇ ਬੇਟੇ ਦਾ ਸਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਦੇ ਬੇਟੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ।

error: Content is protected !!