ਨਾਈਟ ਕਲੱਬ ਵਿਚ ਲੱਗੀ ਭਿਆਨਕ ਅੱਗ ਨੇ ਨਾ ਦਿੱਤਾ ਭੱਜਣ ਲਈ ਸਮਾਂ, 13 ਲੋਕ ਜ਼ਿੰਦਾ ਸ+ੜੇ

ਨਾਈਟ ਕਲੱਬ ਵਿਚ ਲੱਗੀ ਭਿਆਨਕ ਅੱਗ ਨੇ ਨਾ ਦਿੱਤਾ ਭੱਜਣ ਲਈ ਸਮਾਂ, 13 ਲੋਕ ਜ਼ਿੰਦਾ ਸ+ੜੇ


ਵੀਓਪੀ ਬਿਊਰੋ, ਮਰਸੀਆ : ਐਤਵਾਰ ਨੂੰ ਇਕ ਨਾਈਟ ਕਲੱਬ ‘ਚ ਅੱਗ ਲੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਉਥੇ ਮੌਜੂਦ 13 ਲੋਕ ਜ਼ਿੰਦਾ ਸੜ ਗਏ। ਇਹ ਘਟਨਾ ਯੂਰਪੀ ਦੇਸ਼ ਸਪੇਨ ਦੀ ਹੈ।

ਸਪੇਨ ਦੇ ਦੱਖਣ-ਪੂਰਬ ਵਿਚ ਸਥਿਤ ਮਰਸੀਆ ਸ਼ਹਿਰ ਵਿਚ ਇਕ ਨਾਈਟ ਕਲੱਬ ਵਿਚ ਅੱਗ ਲੱਗ ਗਈ, ਜਿਸ ਵਿਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।ਸਪੇਨ ਦੀ ਸਰਕਾਰੀ ਨਿਊਜ਼ ਏਜੰਸੀ ਈਐਫਈ ਅਨੁਸਾਰ, ਇਹ ਹਾਦਸਾ ਸ਼ਹਿਰ ਦੇ ਮਸ਼ਹੂਰ ਟੀਏਟਰ ਨਾਈਟ ਕਲੱਬ ਵਿਚ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਅੱਗ ਇੰਨੀ ਭਿਆਨਕ ਸੀ ਕਿ ਤੇਜ਼ੀ ਨਾਲ ਘਟਨਾ ਵਾਲੀ ਥਾਂ ‘ਤੇ ਫੈਲ ਗਈ।

ਹਾਲਾਂਕਿ ਕਲੱਬ ‘ਚ ਅੱਗ ਕਿਵੇਂ ਲੱਗੀ ਇਹ ਅਜੇ ਤਕ ਸਪੱਸ਼ਟ ਨਹੀਂ ਹੋ ਸਕਿਆ ਹੈ। ਮਰਸੀਆ ਦੀ ਫਾਇਰ ਸਰਵਿਸ ਨੇ ਇਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿਚ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਸਮਾਚਾਰ ਏਜੰਸੀ ਏਪੀ ਦੇ ਅਨੁਸਾਰ, ਫਾਇਰ ਸਰਵਿਸ ਅਤੇ ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਨੇ ਨਾਈਟ ਕਲੱਬ ਦੇ ਅੰਦਰ ਅੱਗ ਦੀਆਂ ਲਪਟਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਲੋਕਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਕਰਮਚਾਰੀ ਕਲੱਬ ਦੇ ਅੰਦਰ ਲਾਸ਼ਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਪੇਨ ਦੇ ਸਰਕਾਰੀ ਅਧਿਕਾਰੀਆਂ ਨੇ ਦਸਿਆ ਕਿ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

error: Content is protected !!