ਕੁਲੜ ਪੀਜ਼ਾ ਮਾਲਕ ਵੱਲੋਂ ਖੁਦ+ਕੁਸ਼ੀ ਦੀ ਚਰਚਾ! ਸੋਸ਼ਲ ਮੀਡੀਆ ਅਕਾਊਂਟ ਉਤੇ ਪਈ ਵੀਡੀਓ ਵਿਚ ਖੁਲਾਸਾ

ਕੁਲੜ ਪੀਜ਼ਾ ਮਾਲਕ ਵੱਲੋਂ ਖੁਦ+ਕੁਸ਼ੀ ਦੀ ਚਰਚਾ! ਸੋਸ਼ਲ ਮੀਡੀਆ ਅਕਾਊਂਟ ਉਤੇ ਪਈ ਵੀਡੀਓ ਵਿਚ ਖੁਲਾਸਾ


ਵੀਓਪੀ ਬਿਊਰੋ, ਜਲੰਧਰ : ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦਾ ਕੁੱਲੜ ਪੀਜ਼ਾ ਰੈਸਟੋਰੈਂਟ ਦਾ ਜੋੜਾ ਕਈ ਦਿਨਾਂ ਤੋਂ ਚਰਚਾ ‘ਚ ਹੈ। ਉੱਥੇ ਹੀ ਹੁਣ ਮਸ਼ਹੂਰ ਆਊਟਲੈੱਟਸ ਦੇ ਮਾਲਕਾਂ ‘ਚੋਂ ਸਹਿਜ ਅਰੋੜਾ ਵੱਲੋਂ ਖ਼ੁਦ+ਕੁਸ਼ੀ ਕਰਨ ਦੀ ਚਰਚਾ ਸ਼ਹਿਰ ਵਿਚ ਜ਼ੋਰਾਂ ਉਤੇ ਹੈ।

ਸੋਸ਼ਲ ਮੀਡੀਆ ਉਤੇ ਇਸ ਸਬੰਧੀ ਖ਼ਬਰਾਂ ਵੀ ਚੱਲ ਰਹੀਆਂ ਹਨ। ਇਸ ਵਿਚਾਲੇ ਸਹਿਜ ਅਰੋੜਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕਰ ਕੇ ਮੀਡੀਆ ਤੇ ਜਨਤਾ ਤੋਂ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਉਸ ਵੱਲੋਂ ਖੁਦ+ਕੁਸ਼ੀ ਕਰਨ ਦੀਆਂ ਝੂਠੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ, ਜਿਸ ਦਾ ਕਾਰਨ ਉਸ ਦੀ ਤੇ ਉਸ ਦੀ ਪਤਨੀ ਦੇ ਨਿੱਜੀ ਪਲਾਂ ਦੀ ਵੀਡੀਓ ਵਾਇਰਲ ਹੋਣਾ ਦੱਸਿਆ ਜਾ ਰਿਹਾ ਹੈ, ਕਿਰਪਾ ਕਰ ਕੇ ਇਸ ਸਬੰਧੀ ਵਾਇਰਲ ਪੋਸਟਾਂ ਅੱਗੇ ਸ਼ੇਅਰ ਨਾ ਕੀਤੀਆਂ ਜਾਣ। ਨਾਲ ਹੀ ਉਨ੍ਹਾਂ ਦੇ ਇੰਟਰਵਿਊਜ਼ ਨੂੰ ਵੀ ਐਡਿਟ ਕਰ ਕੇ ਵਾਇਰਲ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਝੂਠ ਹੈ। ਉਸ ਨੇ ਦੱਸਿਆ ਕਿ ਦੋ ਦਿਨਾਂ ਤੋਂ ਲਗਾਤਾਰ ਉਨ੍ਹਾਂ ਨੂੰ ਇਸ ਸਬੰਧੀ ਫੋਨ ਕਾਲ ਵੀ ਆ ਰਹੀਆਂ ਹਨ। ਸਹਿਜ ਅਰੋੜਾ ਨੇ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।


ਸਹਿਜ ਅਰੋੜਾ ਨੇ ਦਾਅਵਾ ਕੀਤਾ ਕਿ ਗੂਗਲ ‘ਤੇ ਸਰਚ ਕਰਨ ‘ਤੇ ਯੂਟਿਊਬ ਤੇ ਫੇਸਬੁੱਕ ‘ਤੇ ਕਈ ਅਜਿਹੀਆਂ ਵੀਡੀਓਜ਼ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਸਹਿਜ ਅਰੋੜਾ ਦੇ ਦੇਹਾਂਤ ਤੋਂ ਬਾਅਦ ਉਸ ਦੀ ਦੇਹ ਕੋਲ ਪਤਨੀ ਗੁਰਪ੍ਰੀਤ ਕੌਰ ਵਿਰਲਾਪ ਕਰ ਰਹੀ ਹੈ। ਇਸ ਤੋਂ ਪਹਿਲਾਂ ਸਹਿਜ ਅਰੋੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰ ਕੇ ਲੋਕਾਂ ਤੇ ਮੀਡੀਆ ਤੋਂ ਆਪਣੇ ਮੁਸ਼ਕਲ ਸਮੇਂ ‘ਚ ਸਪੋਰਟ ਕਰਨ ਦੀ ਅਪੀਲ ਕੀਤੀ ਸੀ। ਉਸ ਨੇ ਕਿਹਾ ਕਿ ਉਸ ਉਪਰ ਸੈਟਲਮੈਂਟ ਲਈ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ।

error: Content is protected !!