ਪੁਲ ਤੋਂ ਹੇਠਾਂ ਡਿੱਗੀ ਬੇਕਾਬੂ ਬੱਸ ਨੂੰ ਲੱਗ ਗਈ ਅੱਗ, ਜ਼ਿੰਦਾ ਸੜੀਆਂ ਸਵਾਰੀਆਂ ਵਿਚੋਂ 21 ਜਣਿਆਂ ਦੀ ਮੌਤ, ਕਈ ਜ਼ਖ਼ਮੀ

ਪੁਲ ਤੋਂ ਹੇਠਾਂ ਡਿੱਗੀ ਬੇਕਾਬੂ ਬੱਸ ਨੂੰ ਲੱਗ ਗਈ ਅੱਗ, ਜ਼ਿੰਦਾ ਸੜੀਆਂ ਸਵਾਰੀਆਂ ਵਿਚੋਂ 21 ਜਣਿਆਂ ਦੀ ਮੌਤ, ਕਈ ਜ਼ਖ਼ਮੀ


ਵੀਓਪੀ ਬਿਊਰੋ, ਇੰਟਰਨੈਸ਼ਨਲ : ਮੰਗਲਵਾਰ ਨੂੰ ਸਵਾਰੀਆਂ ਨਾਲ ਭਰੀ ਇਕ ਬੱਸ ਬੇਕਾਬੂ ਹੋ ਕੇ ਪੁਲ ਤੋਂ ਡਿੱਗ ਗਈ। ਇਸ ਘਟਨਾ ‘ਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਇਟਲੀ ਦੇ ਵੇਨਿਸ ਵਿਚ ਵਾਪਰਿਆ। ਮਰਨ ਵਾਲਿਆਂ ਤੇ ਜ਼ਖਮੀਆਂ ਵਿਚ ਨਾ ਸਿਰਫ ਇਟਾਲੀਅਨ ਸਗੋਂ ਕਈ ਦੇਸ਼ਾਂ ਦੇ ਲੋਕ ਸ਼ਾਮਲ ਸਨ।


ਮੀਡੀਆ ਰਿਪੋਰਟਾਂ ਮੁਤਾਬਕ ਬੱਸ ਮਿਥੇਨ ਗੈਸ ‘ਤੇ ਚੱਲ ਰਹੀ ਸੀ, ਇਸ ਲਈ ਡਿੱਗਦੇ ਹੀ ਇਸ ਨੂੰ ਅੱਗ ਲੱਗ ਗਈ। ਇਸ ਕਾਰਨ ਕਈ ਲੋਕ ਜ਼ਿੰਦਾ ਸੜ ਗਏ। ਇਸ ਘਟਨਾ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮੇਅਰ ਲੁਈਗੀ ਬਰੂਗਨਾਰੋ ਨੇ ਫੇਸਬੁੱਕ ‘ਤੇ ਲਿਖਿਆ ਕਿ ਅੱਜ ਸ਼ਾਮ ਸਾਡੇ ਭਾਈਚਾਰੇ ‘ਚ ਦੁਖਦ ਘਟਨਾ ਵਾਪਰੀ ਹੈ।

ਉਸ ਨੇ ਕਰੈਸ਼ ਸਾਈਟ ਨੂੰ ‘ਇਕ ਭਿਆਨਕ ਦ੍ਰਿਸ਼’ ਦੱਸਿਆ। ਵੇਨਿਸ ਖੇਤਰ ਦੇ ਗਵਰਨਰ ਲੂਕਾ ਜ਼ਿਆ ਨੇ ਕਿਹਾ ਕਿ ਘੱਟੋ-ਘੱਟ 21 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 20 ਤੋਂ ਵੱਧ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਬਰਾਮਦ ਕਰ ਕੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

error: Content is protected !!