Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
4
ਕ+ਤ+ਲ ਕੇਸ ਵਿਚ 22 ਸਾਲ ਜੇਲ੍ਹ ਕੱਟੀ, ਬਾਹਰ ਆਏ ਨੇ ਮੁੜ ਕਰ’ਤਾ ਕਾਰਾ ! ਖੂਹ ਵਿਚੋਂ ਮਿਲੀ ਨੌਜਵਾਨ ਦੀ ਲਾਸ਼
Crime
Latest News
Punjab
ਕ+ਤ+ਲ ਕੇਸ ਵਿਚ 22 ਸਾਲ ਜੇਲ੍ਹ ਕੱਟੀ, ਬਾਹਰ ਆਏ ਨੇ ਮੁੜ ਕਰ’ਤਾ ਕਾਰਾ ! ਖੂਹ ਵਿਚੋਂ ਮਿਲੀ ਨੌਜਵਾਨ ਦੀ ਲਾਸ਼
October 4, 2023
Voice of Punjab
ਕ+ਤ+ਲ ਕੇਸ ਵਿਚ 22 ਸਾਲ ਜੇਲ੍ਹ ਕੱਟੀ, ਬਾਹਰ ਆਏ ਨੇ ਮੁੜ ਕਰ’ਤਾ ਕਾਰਾ ! ਖੂਹ ਵਿਚੋਂ ਮਿਲੀ ਨੌਜਵਾਨ ਦੀ ਲਾਸ਼
ਵੀਓਪੀ ਬਿਊਰੋ, ਨਕੋਦਰ : 22 ਸਾਲ ਕ+ਤ+ਲ ਕੇਸ ‘ਚ ਸਜ਼ਾ ਕੱਟੀ, ਫਿਰ ਵੀ ਨਾ ਸੁਧਰਿਆ ਤੇ ਨਕੋਦਰ ‘ਚ ਇਕ ਨੌਜਵਾਨ ਦਾ ਕ+ਤ+ਲ ਕਰ ਦਿੱਤਾ। ਨਕੋਦਰ ਦਾ ਰੋਬਿਨ 21 ਸਤੰਬਰ ਤੋਂ ਘਰੋਂ ਲਾਪਤਾ ਸੀ ਤੇ ਉਸ ਦੀ ਲਾ+ਸ਼ ਖੂਹ ‘ਚੋਂ ਮਿਲੀ ਸੀ। ਮੁਲਜ਼ਮ ਆਦਮਪੁਰ ਦਾ ਰਹਿਣ ਵਾਲਾ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਤੋਂ ਬਾਅਦ ਪੁਲਿਸ ਨੂੰ ਮੁਲਜ਼ਮ ਦਾ ਪਤਾ ਲੱਗਾ।
ਕਤਲ ਕੇਸ ਨੂੰ ਸੁਲਝਾਉਂਦੇ ਹੋਏ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਨੇ ਪਹਿਲਾਂ ਇਕੱਠੇ ਸ਼ਰਾਬ ਪੀਤੀ ਸੀ, ਜਦੋਂ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤਾਂ ਮੁਲਜ਼ਮ ਨੇ ਰੋਬਿਨ ਨੂੰ ਖੂਹ ‘ਚ ਧੱਕਾ ਦੇ ਦਿੱਤਾ। ਰੋਬਿਨ ਦੀ ਲਾਸ਼ ਦੋ ਦਿਨ ਬਾਅਦ ਮੁਹੱਲਾ ਰੇੜਵਾਂ ਦੇ ਇਕ ਖੂਹ ‘ਚੋਂ ਮਿਲੀ ਸੀ। ਲਾਸ਼ ਮਿਲਣ ਤੋਂ ਬਾਅਦ ਧਾਰਾ 174 ਤਹਿਤ ਕਾਰਵਾਈ ਕੀਤੀ ਗਈ। ਡੀਐੱਸਪੀ ਨਕੋਦਰ ਸੁਖਪਾਲ ਸਿੰਘ ਤੇ ਸਿਟੀ ਥਾਣਾ ਮੁਖੀ ਸਤਪਾਲ ਸਿੱਧੂ ਨੇ ਦੱਸਿਆ ਕਿ ਰੋਬਿਨ ਮੁਹੱਲਾ ਬਾਜ਼ੀਗਰ ਬਸਤੀ ਨਕੋਦਰ ਦਾ ਰਹਿਣ ਵਾਲਾ ਸੀ ਜੋ 21 ਸਤੰਬਰ ਤੋਂ ਲਾਪਤਾ ਸੀ।
ਉਸ ਦੀ ਲਾਸ਼ ਦੋ ਦਿਨ ਬਾਅਦ 23 ਸਤੰਬਰ ਨੂੰ ਮੁਹੱਲਾ ਰੇੜਵਾਂ ਸਥਿਤ ਇਕ ਖੂਹ ‘ਚੋਂ ਮਿਲੀ। ਰੋਬਿਨ ਤੇ ਹਰੀਪਾਲ ਵਾਸੀ ਪਿੰਡ ਬਿਆਸ, ਥਾਣਾ ਆਦਮਪੁਰ ਦੇ ਵਸਨੀਕ ਜੋ ਇਸ ਖੂਹ ‘ਤੇ ਜ਼ਿਮੀਂਦਾਰ ਦਾ ਕੰਮ ਕਰਦੇ ਸਨ। 21 ਸਤੰਬਰ ਨੂੰ ਦੋਵੇਂ ਖੂਹ ਨੇੜੇ ਇਕੱਠੇ ਸ਼ਰਾਬ ਪੀ ਰਹੇ ਸਨ। ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਤਾਂ ਹਰੀਪਾਲ ਨੇ ਰੋਬਿਨ ਨੂੰ ਖੂਹ ‘ਚ ਧੱਕਾ ਦੇ ਦਿੱਤਾ। ਮਿ੍ਤਕ ਦੇ ਪਿਤਾ ਅਰਜੁਨ ਦੇ ਬਿਆਨਾਂ ‘ਤੇ ਮੁਲਜ਼ਮ ਹਰੀਪਾਲ ਖ਼ਿਲਾਫ਼ ਥਾਣਾ ਨਕੋਦਰ ‘ਚ ਕ+ਤ+ਲ ਦਾ ਕੇਸ ਦਰਜ ਕੀਤਾ ਗਿਆ ਸੀ। ਏਐੱਸਆਈ ਰਣਜੀਤ ਸਿੰਘ ਨੇ ਛਾਪਾ ਮਾਰ ਕੇ ਮੁਲਜ਼ਮ ਹਰੀਪਾਲ ਨੂੰ ਗਿ੍ਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਰੀਪਾਲ ਕ+ਤ+ਲ ਕੇਸ ‘ਚ 22 ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਸਾਲ 1993 ‘ਚ ਆਦਮਪੁਰ ਥਾਣੇ ‘ਚ ਦਰਜ ਹੋਏ ਕ+ਤ+ਲ ਕੇਸ ‘ਚ ਅਦਾਲਤ ਨੇ ਉਸ ਨੂੰ 20 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਮੁਲਜ਼ਮ ਹਰੀਪਾਲ 22 ਸਾਲ ਜੇਲ੍ਹ ਕੱਟਣ ਤੋਂ ਬਾਅਦ 2015 ‘ਚ ਬਾਹਰ ਆਇਆ ਸੀ। ਅੱਠ ਸਾਲ ਬਾਅਦ ਮੁਲਜ਼ਮ ਨੇ ਫਿਰ ਨੌਜਵਾਨ ਦਾ ਕ+ਤ+ਲ ਕਰ ਦਿੱਤਾ। ਪੁਲਿਸ ਮੁਲਜ਼ਮਾਂ ਦਾ ਅਦਾਲਤ ‘ਚੋਂ ਰਿਮਾਂਡ ਹਾਸਲ ਕਰੇਗੀ।
Post navigation
ਪੁਲ ਤੋਂ ਹੇਠਾਂ ਡਿੱਗੀ ਬੇਕਾਬੂ ਬੱਸ ਨੂੰ ਲੱਗ ਗਈ ਅੱਗ, ਜ਼ਿੰਦਾ ਸੜੀਆਂ ਸਵਾਰੀਆਂ ਵਿਚੋਂ 21 ਜਣਿਆਂ ਦੀ ਮੌਤ, ਕਈ ਜ਼ਖ਼ਮੀ
ਦੁੱਧ ਵਿਚ ਜ਼ਹਿਰ ਪਿਆ ਕੇ ਤੜਫਦੀਆਂ ਧੀਆਂ ਨੂੰ ਕਰ ਦਿੱਤਾ ਸੀ ਟਰੰਕਾਂ ਵਿਚ ਬੰਦ, ਰੋਹਬਦਾਰ ਆਵਾਜ਼ ਵਿਚ ਬੋਲਿਆ ਕਲਯੁਗੀ ਪਿਤਾ, ਮੈਂ ਆਪਣੀਆਂ ਧੀਆਂ ਮਾਰੀਆਂ, ਕਿਸੇ ਦਾ ਕੀ ਗਿਆ?
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us