ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਕਾਰ ਵਿਚ ਲਿਆ ਮਾਰਿਆ ਸਕੂਟਰ, ਇਕ ਦੀ ਮੌਤ, ਵੀਡੀਓ ਵਾਇਰਲ

ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਕਾਰ ਵਿਚ ਲਿਆ ਮਾਰਿਆ ਸਕੂਟਰ, ਇਕ ਦੀ ਮੌਤ, ਵੀਡੀਓ ਵਾਇਰਲ

ਵੀਓਪੀ ਬਿਊਰੋ, ਨਵਾਂ ਸ਼ਹਿਰ- ਪਿੰਡ ਜੱਸੋਮਜਾਰਾ ਤੇ ਚੱਕ ਮੰਡੇਰਾ ਨੇੜੇ ਬੰਗਾ-ਫਗਵਾੜਾ ਨੈਸ਼ਨਲ ਹਾਈਵੇ ਰੋਡ ’ਤੇ ਸਵੇਰੇ 10 ਵਜੇ ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਕਾਰ ਨਾਲ ਹਾਦਸਾ ਵਾਪਰ ਗਿਆ ਹੈ। ਸਕੂਟਰ ਨਾਲ ਹੋਈ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦੂਜਾ ਵਿਅਕਤੀ ਜ਼ਖ਼ਮੀ ਹੋ ਗਿਆ ਹੈ।


ਜਾਣਕਾਰੀ ਅਨੁਸਾਰ, ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਪਣੀ ਗੱਡੀ ’ਤੇ ਕਿਸੇ ਕੰਮ ਲਈ ਚੰਡੀਗੜ੍ਹ ਜਾ ਰਹੇ ਸਨ। ਤਾਂ ਸਵੇਰੇ 10 ਵਜੇ ਜੱਸੋਮਜਾਰਾ ਅਤੇ ਚੱਕ ਮੰਡੇਰਾ ਨੇੜੇ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਇਸ ਵਿਚ ਵੇਖਿਆ ਜਾ ਸਕਦਾ ਹੈ ਕਿ ਵਿਧਾਇਕ ਲਾਡੀ ਸ਼ੇਰੋਵਾਲੀਆ ਆਪਣੀ ਗੱਡੀ ਵਿਚ ਚੰਡੀਗੜ੍ਹ ਜਾ ਰਹੇ ਸਨ ਤਾਂ ਇਕ ਸਕੂਟਰ ਉਤੇ ਸਵਾਰ ਦੋ ਜਣਿਆਂ ਸਕੂਟਰ ਲਿਆ ਵਿਧਾਇਕ ਦੀ ਕਾਰ ਵਿਚ ਮਾਰਿਆ। ਹਾਦਸੇ ’ਚ ਸਕੂਟਰ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸਕੂਟਰ ਸਵਾਰ ਇੱਕ ਹੋਰ ਵਿਅਕਤੀ ਨੂੰ ਬੰਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਰਾਮ ਕ੍ਰਿਸ਼ਨ ਵਾਸੀ ਢੀਂਡਾ (ਜ਼ਿਲ੍ਹਾ ਹੁਸ਼ਿਆਰਪੁਰ) ਵਜੋਂ ਹੋਈ ਹੈ। ਜਦਕਿ ਦੂਜਾ ਵਿਅਕਤੀ ਰਾਮ ਪ੍ਰਕਾਸ਼ ਗੰਭੀਰ ਜ਼ਖ਼ਮੀ ਹੋ ਗਿਆ। ਵਿਧਾਇਕ ਵੱਲੋਂ ਜ਼ਖ਼ਮੀਆਂ ਨੂੰ ਬੰਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਧਰ ਮੌਕੇ ‘ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਹਾਦਸੇ ਦੀ ਸੀਸੀਟੀਵੀ ਫੁਟੇਜ ਨਾਲ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਵਿਚ ਵਿਧਾਇਕ ਵਾਲ-ਵਾਲ ਬਚ ਗਏ ਜਦਕਿ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

error: Content is protected !!