Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
4
ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ
Haryana
Latest News
National
ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ
October 4, 2023
Voice of Punjab
ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ
ਵੀਓਪੀ ਬਿਊਰੋ ਨੈਸ਼ਨਲ ਡੈਸਕ : ਗੈਂਗਸਟਰਾਂ ਤੇ ਗਾਇਕਾਂ ਵਿਚਾਲੇ ਸਬੰਧਾਂ ਨੂੰ ਲੈ ਕੇ ਹਮੇਸ਼ਾ ਚਰਚਾ ਛਿੜੀ ਰਹਿੰਦੀ ਹੈ। ਇਸ ਵਿਚਾਲੇ ਹੁਣ ਪੁਲਿਸ ਨੇ ਖੁਦ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਦੱਸਣ ਵਾਲੇ ਗਾਇਕ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਹਰਿਆਣਾ ਦੀ ਗੁਰੂਗ੍ਰਾਮ ਪੁਲਿਸ ਨੇ ਕੀਤੀ ਹੈ। ਪੁਲਿਸ ਨੇ ਹਰਿਆਣਵੀ ਗਾਇਕ ਮਨੋਜ ਗੁਰੂ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਮਿਊਜ਼ਿਕ ਕੰਪਨੀ ਨਾਲ ਕਰਾਰ ਤੋੜਨ ‘ਤੇ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਗਾਇਕ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਕਾਲਾ ਜਠੇੜੀ ਦੇ ਨਾਂ ‘ਤੇ ਕੰਪਨੀ ਡਾਇਰੈਕਟਰ ਨੂੰ ਧਮਕੀ ਦਿੱਤੀ। ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦੱਸਿਆ ਕਿ ਜੈਮ ਟਿਊਨਸ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੇ ਸੈਕਟਰ-37 ਥਾਣੇ ਵਿਚ ਸ਼ਿਕਾਇਤ ਦਿੱਤੀ ਸੀ, ਜਿਸ ਵਿਚ ਉਸ ਨੇ ਦੱਸਿਆ ਕਿ 17 ਸਤੰਬਰ ਨੂੰ ਇਕ ਨੌਜਵਾਨ ਨੇ ਉਸ ਨੂੰ ਫ਼ੋਨ ਕੀਤਾ ਤੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਕਾਲਾ ਜਠੇੜੀ ਦਾ ਭਤੀਜਾ ਦੱਸਿਆ। ਉਸ ਨੇ ਗੁਰੂ ਹਰਿਆਣਵੀ ਨਾਲ ਆਰਟਿਸਟ ਬਾਂਡ ਨਾ ਤੋੜਨ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ।
ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਗੁਰੂਗ੍ਰਾਮ ਦੇ ਸੈਕਟਰ-37 ਨੇੜੇ ਇੰਡੀਅਨ ਗੈਸ ਗੋਦਾਮ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਉਰਫ਼ ਕੱਚਾ ਵਾਸੀ ਪਿੰਡ ਜਠੇੜੀ, ਸੋਨੀਪਤ ਅਤੇ ਮਨੋਜ ਉਰਫ਼ ਗੁਰੂ ਵਾਸੀ ਸ਼ਿਵ ਨਗਰ, ਹਿਸਾਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਮਨੋਜ ਉਰਫ਼ ਗੁਰੂ ਹਰਿਆਣਵੀ ਗਾਇਕ ਹੈ। ਜਿਨ੍ਹਾਂ ਦਾ ਜੈਮ ਟਿਊਨਸ ਮਿਊਜ਼ਿਕ ਕੰਪਨੀ ਨਾਲ 5 ਸਾਲ ਦਾ ਬਾਂਡ ਐਗਰੀਮੈਂਟ ਸੀ। ਇਸ ਤਹਿਤ ਕੰਪਨੀ ਵੱਲੋਂ ਕਿਹਾ ਗਿਆ ਸੀ ਕਿ ਉਹ ਸਾਲ ਵਿਚ 10-12 ਗੀਤ ਰਿਲੀਜ਼ ਕਰਵਾਏਗੀ ਅਤੇ ਇਸ ਲਈ ਸਟੇਜ-ਲਾਈਵ ਪ੍ਰੋਗਰਾਮ ਵੀ ਕਰਵਾਏਗਾ ਪਰ ਮਿਊਜ਼ਿਕ ਕੰਪਨੀ ਨੇ ਅਜਿਹਾ ਨਹੀਂ ਕੀਤਾ। ਇਸ ਕਾਰਨ ਮਨੋਜ ਉਰਫ਼ ਗੁਰੂ ਨੇ ਆਪਣੇ ਸਾਥੀ ਦੀਪਕ ਉਰਫ ਕੱਚਾ ਨਾਲ ਮਿਲ ਕੇ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਸਮਝੌਤਾ ਤੋੜਨ ਲਈ ਕਿਹਾ। ਸਮਝੌਤਾ ਨਾ ਤੋੜਨ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮਨੋਜ ਗੁਰੂ ਨੇ ਦੱਸਿਆ ਕਿ ਉਹ ਗੈਂਗਸਟਰ ਕਾਲਾ ਜਠੇੜੀ ਦੇ ਭਰਾ ਦੇ ਜਨਮ ਦਿਨ ‘ਤੇ ਪ੍ਰੋਗਰਾਮ ਲਈ ਗਿਆ ਸੀ। ਉੱਥੇ ਉਸ ਦੀ ਦੀਪਕ ਉਰਫ ਕੱਚਾ ਨਾਲ ਦੋਸਤੀ ਹੋ ਗਈ। ਦੋਵਾਂ ਨੇ ਮਿੱਲ ਕੇ ਹੀ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਧਮਕੀ ਦਿੱਤੀ ਸੀ।
ਏ.ਸੀ.ਪੀ. ਅਨੁਸਾਰ ਮੁਲਜ਼ਮ ਦੀਪਕ ਖ਼ਿਲਾਫ਼ ਸੋਨੀਪਤ ਜ਼ਿਲ੍ਹੇ ਵਿਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਦੋ ਕੇਸ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਧਮਕੀਆਂ ਦੇਣ ਲਈ ਵਰਤੇ ਜਾਂਦੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
Post navigation
ਭਾਜਪਾ ਨੇ ਕਾਂਗਰਸ ‘ਤੇ ਚੀਨ ਨਾਲ ਲਿੰਕ ਹੋਣ ਦਾ ਲਾਇਆ ਦੋਸ਼, ਦੱਸਿਆ ‘ਚਾਈਨੀਜ਼ ਗਾਂਧੀ’
ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਕਾਰ ਵਿਚ ਲਿਆ ਮਾਰਿਆ ਸਕੂਟਰ, ਇਕ ਦੀ ਮੌਤ, ਵੀਡੀਓ ਵਾਇਰਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us